ਭਾਰਤੀ ਲੇਖਿਕਾ ਨੂੰ ਮਿਲਿਆ 1,00,000 ਡਾਲਰ ਦਾ ਪੁਰਸਕਾਰ

ਲੰਡਨ— ਭਾਰਤੀ ਲੇਖਿਕਾ ਐਨੀ ਜੈਦੀ ਨੂੰ ਬੁੱਧਵਾਰ ਨੂੰ ਇਕ ਲੱਖ ਡਾਲਰ ਦੇ ‘ਨਾਈਨ ਡਾਟਸ ਪ੍ਰਾਈਜ਼’ 2019 ਦਾ ਜੇਤੂ ਘੋਸ਼ਿਤ ਕੀਤਾ ਗਿਆ। ਇਹ ਇਕ ਵੱਡਾ ਪੁਰਸਕਾਰ ਹੈ ਜੋ ਵਿਸ਼ਵਭਰ ਦੇ ਵੱਡੇ ਮੁੱਦਿਆਂ ਨੂੰ ਚੁੱਕਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਮੁੰਬਈ ਦੀ ਰਹਿਣ ਵਾਲੀ ਜੈਦੀ ਇਕ ਸੁਤੰਤਰ ਲੇਖਿਕਾ ਹੈ। ਉਹ ਲੇਖ, ਛੋਟੀਆਂ ਕਹਾਣੀਆਂ, ਕਵਿਤਾਵਾਂ ਅਤੇ ਨਾਟਕ ਆਦਿ ਲਿਖਦੀ ਹੈ। ਉਨ੍ਹਾਂ ਨੇ ਇਹ ਪੁਰਸਕਾਰ ਉਨ੍ਹਾਂ ਵਲੋਂ ਲਿਖੇ ਗਏ ‘ਬ੍ਰੈਡ, ਸੀਮੈਂਟ, ਕੈਕਟਸ’ ਲੇਖ ਲਈ ਦਿੱਤਾ ਗਿਆ ਹੈ। ਇਹ ਲੇਖ ਲੋਕਾਂ ਦੇ ਸਮਕਾਲੀ ਜੀਵਨ ਦੇ ਅਨੁਭਵਾਂ ਤੇ ਘਰ-ਜਾਇਦਾਦ ਵਰਗੇ ਮੁੱਦੇ ‘ਤੇ ਲਿਖਿਆ ਗਿਆ ਹੈ।
40 ਸਾਲਾ ਐਨੀ ਨੇ ਕਿਹਾ ਕਿ ‘ਨਾਈਨ ਡਾਟਸ ਪ੍ਰਾਈਜ਼’ ਜਿਸ ਤਰ੍ਹਾਂ ਨਾਲ ਨਵੇਂ ਲੋਕਾਂ ਨੂੰ ਬਿਨਾਂ ਰੋਕ ਦੇ ਸੋਚਣ ਲਈ ਉਤਸ਼ਾਹਿਤ ਕਰਦਾ ਹੈ, ਉਸ ਨਾਲ ਉਹ ਕਾਫੀ ਪ੍ਰਭਾਵਿਤ ਹੈ। ਇਸ ਪੁਰਸਕਾਰ ਲਈ ਉਮੀਦਵਾਰਾਂ ਨੇ 3000 ਸ਼ਬਦਾਂ ‘ਚ ਇਕ ਵਿਸ਼ੇ ‘ਤੇ ਲੇਖ ਲਿਖਣਾ ਹੁੰਦਾ ਹੈ। ਨਾਈਨ ਡਾਟਸ ਪ੍ਰਾਈਜ਼ ਵਲੋਂ ਜੇਤੂ ਨੂੰ ਆਪਣੇ ਜਵਾਬ ਨੂੰ ਇਕ ਪੁਸਤਕ ਦੇ ਰੂਪ ‘ਚ ਢਾਲਣ ਲਈ ਮਦਦ ਦਿੱਤੀ ਜਾਂਦੀ ਹੈ, ਜਿਸ ਨੂੰ ਕੈਂਬ੍ਰਿਜ ਯੂਨੀਵਰਸਿਟੀ ਪ੍ਰੈੱਸ ਪ੍ਰਕਾਸ਼ਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਕੈਂਬ੍ਰਿਜ ਕਾਲਜ ਦੇ ਸੈਂਟਰ ਫਾਰ ਰਿਸਰਚ ਇਨ ਆਰਟਸ, ਸੋਸ਼ਲ ਸਾਇੰਸਜ਼ ਐਂਡ ਹਿਊਮੈਨੀਟੀਜ਼ ‘ਚ ਕੁੱਝ ਸਮਾਂ ਬਤੀਤ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *