ਜੀਰਕਪੁਰ: ਅਣਪਛਾਤੇ ਚੋਰ ਜੀਰਕਪੁਰ ਪੁਲਿਸ ਸਟੇਸ਼ਨ ਅਧੀਨ ਪੈਂਦੀਆਂ ਦੋ ਵੱਖ ਵੱਖ ਕਾਲੋਨੀਆ ਤੋਂ ਦੋ ਬੰਦ ਮਕਾਨਾ ਦੇ ਤਾਲੇ ਤੋੜ ਕੇ ਹਜਾਰਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਦੋਵੇਂ ਮਾਮਲਿਆ ਵਿੱਚ ਪੀੜਤਾਂ ਨੇ ਪੁਲਿਸ ਤੇ ਢਿੱਲੀ ਕਾਰਵਾਈ ਦਾ ਦੋਸ਼ ਲਾਇਆ ਹੈ। ਹਾਸਲ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਪੁੱਤਰ ਨੰਨਾ ਰਾਮ ਵਾਸੀ ਮਕਾਨ ਨੰਬਰ 233 ਗੁਰਦੇਵ ਨਗਰ ਭਬਾਤ ਬੀਤੇ ਇੱਕ ਹਫਤੇ ਤੋਂ ਕਿਸੇ ਰਿਸ਼ਤੇਦਾਰ ਦੀਮੌਤ ਹੋ ਜਾਣ ਕਾਰਨ ਕਰਨਾਲ ਗਿਆ ਹੋਇਆਂ ਸੀ ਇਸ ਦੌਰਾਨ ਜਦ ਬੀਤੀ ਰਾਤ ਉਸ ਨੇ ਵਾਪਿਸ ਆ ਕੇ ਵੇਖਿਆ ਤਾਂ ਉਸ ਦੇ ਘਰ ਦਾ ਤਾਲਾ ਟੁਟਿਆ ਪਿਆ ਸੀ ਅਤੇ ਅਮਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਉਸ ਨੇ ਦੋਸ਼ ਲਾਇਆਂ ਕਿ ਚੋਰ ਘਰ ਵਿੱਚ ਪਏ 20 ਹਜਾਰ ਰੁਪਏ ਨਕਦ ਇੱਕ ਸਿਲੰਡਰ ਕਪੜੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਚੋਰੀ ਗਏ ਸਮਾਨ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਦੱਸੀ ਜਾ ਰਹੀ ਹੈ। ਉਸ ਨੇ ਦੋਸ਼ ਲਾਇਆਂ ਕਿ ਵਾਰ ਵਾਰ ਪੁਲਿਸ ਨੂੰ ਫੋਨ ਕਰਨ ਦੇ ਬਾਵਜੂਦ ਕਰੀਬ ਢਾਈ ਘੰਟੇ ਤੱਕ ਪੁਲਿਸ ਨਹੀ ਪੁੱਜੀ। ਇਸ ਤੋਂ ਇਲਾਵਾ ਚੋਰ ਪੁਲਿਸ ਥਾਣੇ ਨੇੜੇ ਹੀ ਪੈਂਦੀ ਪੰਚਸ਼ੀਲ ਇਨਕਲੇਵ ਕਾਲੋਨੀ ਦੇ ਇੱਕ ਮਕਾਨ ਦੇ ਤਾਲੇ ਤੋੜ ਕੇ 70 ਹਜਾਰ ਰੁਪਏ ਨਕਦ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਪੁਲਿਸ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੋਰਾਂ ਦੀ ਭਾਲ ਆਰੰਬ ਕਰ ਦਿੱਤੀ ਹੈ।
Related Posts
ਸੀਨੀਅਰ ਲੀਡਰਾਂ ਨੇ ਕਿਹਾ, ਕਾਂਗਰਸ ’ਚ ਬਦਲਾਅ ਦੀ ਲੋੜ
23 ਸੀਨੀਅਰ ਲੀਡਰਾਂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀ ਨਵੀਂ ਦਿੱਲੀ: ਕਾਂਗਰਸ ਪਾਰਟੀ ਪਿਛਲੇ ਛੇ ਸਾਲਾਂ ਤੋਂ ਕੇਂਦਰ ਵਿੱਚ ਸੱਤਾ…
ਗਠੀਏ ਦੇ ਦਰਦ ਨੂੰ ਹਮੇਸ਼ਾ ਲਈ ਦੂਰ ਕਰਨਗੇ ਇਹ ਅਸਰਦਾਰ ਘਰੇਲੂ ਨੁਸਖੇ
ਨਵੀਂ ਦਿੱਲੀ—ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਖਾਸ ਕਰਕੇ ਗਠੀਆ ਦਰਦ ਦੀ…
102 ਸਾਲ ਦੀ ਬੇਬੇ ਨੇ 1400 ਫੁੱਟ ਤੋਂ ਲਾਈ ਛਲਾਂਗ, ਬਣਾਇਆ ਰਿਕਾਰਡ
ਡਨੀ, (ਏਜੰਸੀਆਂ)— ਆਸਟਰੇਲੀਆ ਵਿਚ 102 ਸਾਲ ਦੀ ਇਕ ਔਰਤ ਨੇ 1400 ਫੁੱਟ ਦੀ ਉਚਾਈ ਤੋਂ ਜਹਾਜ਼ ਤੋਂ ਛਲਾਂਗ ਲਾ ਕੇ…