ਬੇਕਹਮ ਵਲੋਂ ਕਰੋਨਾ ਵਾਇਰਸ ਲਈ ਫੰਡ ਇਕੱਠਾ ਕਰਨ ਲਈ ਅਨੌਖੀ ਮੁਹਿੰਮ ਸ਼ੁਰੂ

ਲੰਡਨ : ਮੇਜਰ ਲੀਗ ਫੁੱਟਬਾਲ ਕਲੱਬ ਇੰਟਰ ਮਿਆਮੀ ਦੇ ਸਹਿ ਮਾਲਕ ਡੇਵਿਡ ਬੇਕਹਮ ਨੇ ਕਰੋਨਾ ਵਾਇਰਸ ਮਹਾਮਾਰੀ ਵਿਰੁੱਧ ਫੰਡ ਇਕੱਠਾ ਕਰਨ ਲਈ ਇੱਕ ਵੱਖਰੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਵਿੱਚ ਉਨ੍ਹਾਂ ਦੇ ਨਾਲ ਫ਼ਾਈਵ ਆਨ ਫ਼ਾਈਵ ਮੈਚ ਖੇਡਣ ਦਾ ਮੌਕਾ ਮਿਲੇਗਾ। ਇਹ ਉਸ ਪੈਕੇਜ ਦਾ ਹਿੱਸਾ ਹੈ ਜਿਸ ਵਿੱਚ ਇੰਗਲੈਂਡ ਦੇ ਇਸ ਸਟਾਰ ਫ਼ੁੱਟਬਾਲਰ ਦੇ ਨਾਲ ਲੰਚ ਕਰਨ ਅਤੇ ਮਾਲਕ ਬਾਕਸ ਵਿੱਚ ਬੈਠ ਕੇ ਮੇਚ ਵੇਖਣ ਦਾ ਮੌਕਾ ਵੀ ਦਿੱਤਾ ਜਾਵੇਗਾ।
ਇਹ ਨੀਲਾਮੀ ਆਲ ਇੰਨ ਚੈਲੰਜ ਦਾ ਹਿੱਸਾ ਹੈ ਜਿਸ ਦਾ ਮਕਸਦ ਕਰੋਨਾ ਵਾਇਰਸ ਮਹਾਮਾਰੀ ਵਿੱਚ ਗਰੀਬਾਂ ਦੇ ਲਈ ਖਾਣ ਦਾ ਪ੍ਰਬੰਧ ਕਰਨ ਰਹੇ ਸੰਗਠਨਾਂ ਦੀ ਮਦਦ ਕਰਨਾ ਹੈ। ਇਸ ਵਿੱਚ ਮੀਲ ਆਨ ਵਹੀਲ, ਨੋ ਕਿਡ ਹੰਗਰੀ, ਅਮੈਰਿਕਾਜ ਫੂਡ ਫੰਡ, ਵਰਲਡ ਸੈਂਟਰਲ ਕਿਚਨ ਅਤੇ ਫ਼ੀਡਿੰਗ ਅਮਰੀਕਾ ਸ਼ਾਮਲ ਹੈ। ਮੇਜਰ ਲੀਗ ਦਾ ਸੈਸ਼ਲ 12 ਮਾਰਚ ਨੂੰ ਹੀ ਖ਼ਤਮ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *