ਬਾਲਮੀਕ ਕਾਲੋਨੀ ਵਿੱਚ ਲੋੜਵੰਦਾਂ ਨੂੰ ਕਣਕ ਵੰਡੀ

ਐਸ.ਏ.ਐਸ. ਨਗਰ :  ਸੀਨੀਅਰ ਸਿਟੀਜ਼ਨ            ਹੈਲਪਏਜ ਐਸੋਸੀਏਸ਼ਨ ਵਲੋਂ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਨਰਾਇਣ ਸਿੰਘ ਸਿੱਧੂ ਦੀ ਅਗਵਾਈ ਹੇਠ ਗਰੀਬਾਂ ਅਤੇ ਲੋੜਵੰਦਾਂ ਲਈ ਬਣਾਈ ਗਈ ਆਟਾ-ਦਾਲ ਸਕੀਮ ਅਧੀਨ ਫੇਜ਼ 6 ਨੇੜੇ ਪੈਂਦੀ ਬਾਲਮੀਕ ਕਾਲੋਨੀ ਵਿੱਚ ਕਣਕ ਵੰਡੀ ਗਈ।

ਕਾਲੋਨੀ ਦੇ ਪ੍ਰਧਾਨ ਪਾਤੀ ਰਾਮ ਨੇ ਦੱਸਿਆ ਕਿ ਇਸ ਕਾਲੋਨੀ ਵਿੱਚ ਲਗਭਗ 500 ਘਰ ਹਨ ਜਿਨਾਂ ਵਿੱਚ 5 ਕਿੱਲੋ ਪ੍ਰਤੀ ਮੈਂਬਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦੀ ਕਣਕ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਲਖਬੀਰ ਸਿੰਘ ਫੇਜ਼ 6 ਦੀ ਮਦਦ ਨਾਲ ਡੀਪੂ ਹੋਲਡਰ ਤੋਂ ਪਰਚੀਆਂ ਲੈ ਕੇ ਘਰ-ਘਰ ਵਿੱਚ ਵੰਡੀਆਂ ਗਈਆਂ ਤਾਂ ਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਚੌਂਕੀ ਇੰਚਾਰਜ ਫੇਜ਼ 6 ਅਵਤਾਰ ਸਿੰਘ ਅਤੇ ਲੇਡੀਜ ਪੁਲੀਸ ਵੀ ਹਾਜ਼ਰ ਸਨ। ਇਸ ਮੌਕੇ               ਐਸੋਸੀਏਸ਼ਨ ਦੇ ਗੁਰਦੀਪ ਸਿੰਘ ਗੁਲਾਟੀ ਅਤੇ ਬਲਵਿੰਦਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *