ਬਾਪ ਨੇ 17 ਦਿਨ ਦੀ ਬੇਟੀ ਦਾ ਕੀਤਾ ਕਤਲ

0
103

ਗਾਜ਼ੀਆਬਾਦ— ਇੱਥੇ ਇਕ ਵਿਅਕਤੀ ਨੇ ਆਪਣੀ 17 ਦਿਨ ਦੀ ਬੱਚੀ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੇਹਤਾਬ ਨਾਂ ਦੇ ਇਸ ਵਿਅਕਤੀ ਨੇ ਆਪਣੀ ਬੇਟੀ ਦੀ ਜਾਨ ਇਸ ਲਈ ਲੈ ਲਈ, ਕਿਉਂਕਿ ਉਹ ਬੇਟਾ ਚਾਹੁੰਦਾ ਸੀ। ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ। ਪੁਲਸ ਨੇ ਮੇਹਤਾਬ ਦੇ ਖਿਲਾਫ ਮਾਮਲਾ ਦਰਜ ਕਰ ਲਿਆ।
ਬੱਚੀ ਦਾ ਕਤਲ 24 ਨਵੰਬਰ ਦੀ ਰਾਤ ਹੋਇਆ ਸੀ ਅਤੇ ਉਸ ਨੂੰ ਅਗਲੇ ਦਿਨ ਮਸੂਰੀ ਸਥਿਤ ਕਬਰਸਤਾਨ ‘ਚ ਦਫਨਾ ਦਿੱਤਾ ਗਿਆ। ਹਾਲਾਂਕਿ ਇਕ ਦਿਨ ਬਾਅਦ ਬੱਚੀ ਦੇ ਰਿਸ਼ਤੇਦਾਰਾਂ ਨੇ ਮੇਹਤਾਬ ‘ਤੇ ਬੱਚੀ ਦੇ ਕਤਲ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਮਾਮਲਾ ਪੁਲਸ ਕੋਲ ਗਿਆ ਅਤੇ ਉਸ ਨੇ ਜ਼ਿਲਾ ਪ੍ਰਸ਼ਾਸਨ ਦੀ ਮਨਜ਼ੂਰੀ ਲੈ ਕੇ 5 ਦਸੰਬਰ ਨੂੰ ਬੱਚੀ ਦੀ ਲਾਸ਼ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ।
ਇਸ ਮਾਮਲੇ ‘ਤੇ ਮਸੂਰੀ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਉਮੇਸ਼ ਬਹਾਦਰ ਸਿੰਘ ਨੇ ਦੱਸਿਆ,”ਮੇਹਤਾਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸ ਦਾ ਛੋਟਾ ਭਰਾ ਸ਼ਾਦਾਬ (ਉਹ ਵੀ ਮਾਮਲੇ ‘ਚ ਦੋਸ਼ੀ ਹੈ) ਫਰਾਰ ਹੈ। ਮੇਹਤਾਬ ਦੀ ਪਤਨੀ ਫਰਹਾਨਾ ਅਨੁਸਾਰ, ਉਸ (ਮੇਹਤਾਬ) ਨੇ ਬੱਚੀ ਦਾ ਕਤਲ ਕੀਤਾ। ਮੇਹਤਾਬ ਅਤੇ ਸ਼ਾਦਾਬ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ ਦੇ 302, ਧਾਰਾ 201, ਧਾਰਾ 323 ਅਤੇ ਧਾਰਾ 506 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।