ਬਲੈਕਮੇਲ ਕਰਨ ਵਾਲੇ ਗਿਰੋਹ ਦੀਆਂ 3 ਔਰਤਾਂ ਤੇ 2 ਵਿਅਕਤੀ ਗ੍ਰਿਫਤਾਰ

0
155

ਫਾਜ਼ਿਲਕਾ- ਜ਼ਿਲਾ ਪੁਲਸ ਫਾਜ਼ਿਲਕਾ ਨੇ ਨੌਜਵਾਨ ਲੜਕੀਆਂ ਨਾਲ ਅਟੈਚਮੈਂਟ ਬਣਵਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸਥਾਨਕ ਐੱਸ. ਐੱਸ. ਪੀ. ਦਫ਼ਤਰ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ‘ਚ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਐੱਸ. ਪੀ. ਇਨਵੈਸਟੀਗੇਸ਼ਨ ਮੁਖਤਿਆਰ ਸਿੰਘ ਨੇ ਦੱਸਿਆ ਕਿ ਜ਼ਿਲੇ ਦੀ ਜਲਾਲਾਬਾਦ ਉਪਮੰਡਲ ਪੁਲਸ ਨੇ ਡੀ. ਐੱਸ. ਪੀ. ਜਸਪਾਲ ਸਿੰਘ ਅਤੇ ਥਾਣਾ ਸਿਟੀ ਜਲਾਲਾਬਾਦ ਦੀ ਇੰਚਾਰਜ ਲਵਮੀਤ ਕੌਰ ਦੀ ਅਗਵਾਈ ‘ਚ ਇਕ ਗਿਰੋਹ ਨੂੰ ਕਾਬੂ ਕੀਤਾ। ਜੋ ਲੋਕਾਂ ਨੂੰ ਬਲੈਕਮੇਲ ਕਰ ਕੇ ਮੋਟੀ ਰਕਮ ਠੱਗਦਾ ਸੀ। ਗਿਰੋਹ ਦੀਆਂ ਤਿੰਨ ਔਰਤਾਂ ਤੇ 2 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ, ਜਦਕਿ ਛੇਵਾਂ ਮੈਂਬਰ ਅਜੇ ਫਰਾਰ ਹੈ। ਇਨ੍ਹਾਂ ‘ਚ ਦੋ ਵਿਅਕਤੀ ਪਤਰਕਾਰਿਤਾ ਨਾਲ ਸਬੰਧਤ ਦੱਸੇ ਜਾਂਦੇ ਹਨ।