ਬਰਾਕ ਓਬਾਮਾ ਨੇ ਜੀਵਨਦੀਪ ਕੋਹਲੀ ਦੀ ਸੱਤਰੰਗੀ ਪੱਗ ਬਾਰੇ ਟਵਿੱਟਰ ”ਤੇ ਦਿੱਤਾ ਇਹ ਜਵਾਬ

0
135

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਾਲ ਦੇ ‘ਪ੍ਰਾਈਡ ਮੰਥ’ ‘ਚ ਸੱਤਰੰਗੀ ਪੱਗ ਬੰਨ੍ਹਣ ਲਈ ਭਾਰਤ ਮੂਲ ਦੇ ਨਿਊਰੋਸਾਇੰਟਿਸਟ ਸਿੱਖ ਜੀਵਨਦੀਪ ਕੋਹਲੀ ਦੀ ਤਰੀਫ ਕੀਤੀ ਹੈ। ਖੁਦ ਨੂੰ ‘ਬਾਈਸੈਕਸੁਅਲ ਦੱਸਣ ਵਾਲੇ ਜੀਵਨਦੀਪ ਨੂੰ ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਤੋਂ ਵੀ ਖੂਬ ਪ੍ਰਸ਼ੰਸਾ ਮਿਲੀ ਹੈ। ਜ਼ਿਕਰਯੋਗ ਹੈ ਕਿ ਸੱਤਰੰਗੀ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦੇ ਪ੍ਰਤੀਕ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ।
ਸੈਨ ਡਿਆਗੋ ‘ਚ ਰਹਿਣ ਵਾਲੇ ਜੀਵਨਦੀਪ ਨੇ ਆਪਣੀ ਸੱਤਰੰਗੀ ਪੱਗ ਦੀ ਫੋਟੋ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ‘ਤੇ ਸਾਂਝੀ ਕੀਤੀ ਸੀ ਅਤੇ ਕੁਝ ਹੀ ਦੇਰ ਹੀ ਉਸ ਦੀ ਇਸ ਫੋਟੋ ਨੂੰ ਕਰੀਬ 30 ਹਜ਼ਾਰ ‘ਲਾਈਕ’ ਮਿਲ ਗਏ। ਜੀਵਨਦੀਪ ਦੀ ਤਰੀਫ ਕਰਦੇ ਹੋਏ ਓਬਾਮਾ ਨੇ ਟਵੀਟ ਕੀਤਾ, ‘ਤੁਹਾਨੂੰ ਜੀਵਨਦੀਪ ‘ਤੇ ਮਾਣ ਕਰਨ ਲਈ ਕਾਫੀ ਕੁਝ ਮਿਲਿਆ ਹੈ। ਇਸ ਦੇਸ਼ ਨੂੰ ਥੋੜਾ ਸਮਾਨਤਾਵਾਦੀ ਬਣਾਉਣ ਲਈ ਤੁਸੀਂ ਜੋ ਕੁਝ ਵੀ ਕਰਦੇ ਹੋ, ਉਸ ਦੇ ਲਈ ਤੁਹਾਡਾ ਧੰਨਵਾਦ। ਉਂਝ ਪੱਗ ਸ਼ਾਨਦਾਰ ਹੈ। ‘ਪ੍ਰਾਈਡ ਮੰਥ’ ਸਾਰਿਆਂ ਨੂੰ ਮੁਬਾਰਕ ਹੋਵੇ। ਇਸ ‘ਤੇ ਜੀਵਨਦੀਪ ਨੇ ਜਵਾਬ ਦਿੱਤਾ, ‘ਮੈਂ ਚੰਗਾ-ਖਾਸਾ ਬੋਲਣ ਵਾਲਾ ਆਦਮੀ ਹਾਂ ਪਰ ਅੱਜ ਮੇਰੀ ਜ਼ੁਬਾਨ ‘ਚ ਲਫਜ਼ ਹੀ ਨਹੀਂ ਰਹੇ। ਤੁਹਾਡਾ ਸਮਰਥਨ ਅਤੇ ਤਰੀਫ ਲਈ ਤੁਹਾਡਾ ਧੰਨਵਾਦ।
ਅਮਰੀਕਾ ‘ਚ ਇਸ ਸਾਲ ‘ਪ੍ਰਾਈਡ ਮੰਥ’ ਦੀ ਸ਼ੁਰੂਆਤ 1 ਜੂਨ ਨੂੰ ਹੋਈ। ਇਹ ਐੱਲ. ਜੀ. ਬੀ. ਟੀ. ਭਾਚੀਰੇ ਦੇ ਸਨਮਾਨ ‘ਚ ਮਨਾਇਆ ਜਾਂਦਾ ਹੈ। ਇਹ 1969 ਦੇ ਜੂਨ ‘ਚ ਨਿਊਯਾਰਕ ਦੇ ਸਟੋਨਵੇਲ ਦੰਗੇ ਦੀ ਯਾਦ ‘ਚ ਮਨਾਇਆ ਜਾਂਦਾ ਹੈ, ਜੋ ਬਰਾਬਰ ਦੇ ਅਧਿਕਾਰਾਂ ਦੇ ਅੰਦੋਲਨ ਦਾ ਇਕ ਅਹਿਮ ਮੋੜ ਹੈ।