ਬਰਨਾਲਾ ਵਿਚ ਹਰੇਕ ਸ਼ੁੱਕਰਵਾਰ ਅਤੇ ਸ਼ਨੀਵਾਰ ਖੁੱਲ੍ਹ ਸਕਣਗੇ ਰੈਸਟੋਰੈਂਟ

ਬਰਨਾਲਾ : ਜ਼ਿਲ੍ਹਾ ਮੈਜਿਸਟ੍ਰ੍ਰੇੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟਾਂ ਨੂੰ ਹਰੇਕ ਸ਼ੁੱਕਰਵਾਰ ਅਤੇ ਸ਼ਨੀਵਾਰ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 03:00 ਵਜੇ ਤੱਕ ਕੁਝ ਸ਼ਰਤਾਂ ’ਤੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਇਨ੍ਹਾਂ ਸ਼ਰਤਾਂ ਅਨੁਸਾਰ ਰੈਸਟੋਰੈਂਟਾਂ ’ਤੇ ਹਰ ਸਮੇਂ ਸਾਫ—ਸਫਾਈ ਰੱਖੀ ਜਾਵੇਗੀ। ਰੈਸਟੋਰੈਂਟਾਂ ਵੱਲੋਂ ਆਮਾ ਨੂੰ ਤਾਜ਼ਾ ਖਾਣਾ ਹੀ ਪੈਕ ਕਰ ਕੇ ਲਿਜਾਣ ਲਈ ਦਿੱਤਾ ਜਾਵੇਗਾ। ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣ—ਪੀਣ ਦੀ ਮੁਕੰਮਲ ਪਾਬੰਦੀ ਹੋਵੇਗੀ। ਰੈਸਟੋਰੈਂਟਾਂ ਦੇ ਬਾਹਰ ਸੋਸ਼ਲ ਡਿਸਟੈਂਸ ਨੂੰ ਦਰਸਾਉਂਦੇ ਹੋਏ 01—01 ਮੀਟਰ ਦੀ ਦੂਰੀ ’ਤੇ ਗੋਲ ਚੱਕਰ ਬਣਾਏ ਜਾਣਗੇ ਅਤੇ ਰੈਸਟੋਰੈਂਟਾਂ ਅੰਦਰ ਆਮ ਪਬਲਿਕ ਨੂੰ ਦਾਖਲ ਹੋਣ ਦੀ ਆਗਿਆ ਨਹÄ ਹੋਵੇਗੀ।  ਰੈਸਟੋਰੈਂਟਾਂ ’ਤੇ ਖਾਣਾ ਬਣਾਉਣ ਵਾਲੇ ਬਰਤਨਾਂ ਨੂੰ ਸਾਫ ਪਾਣੀ ਅਤੇ ਬਰਤਨਵਾਰ ਨਾਲ ਚੰਗੀ ਤਰ੍ਹਾਂ ਸਾਫ ਕੀਤਾ ਜਾਵੇਗਾ। ਰੈਸਟੋਰੈਂਟਾਂ ’ਤੇ ਕੰਮ ਕਰਨ ਵਾਲੇ ਕੁੱਕ/ਲੇਬਰ ਲਈ ਦਸਤਾਨੇ ਅਤੇ ਮਾਸਕ ਪਹਿਨਣੇ ਜ਼ਰੂਰੀ ਹੋਣਗੇ। ਰੈਸਟੋਰੈਂਟਾਂ ਨੂੰ ਖੋਲ੍ਹਣ ਅਤੇ ਬੰਦ ਕਰਨ ਸਮੇਂ ਚੰਗੀ ਤਰ੍ਹਾਂ ਸਾਫ ਕੀਤਾ ਜਾਵੇਗਾ। ਰੈਸਟੋਰੈਂਟਾਂ ਉਪਰ ਕੰਮ ਕਰਨ ਵਾਲੇ ਕੁੱਕ/ਲੇਬਰ ਸਮੇਂ—ਸਮੇਂ ’ਤੇ ਸੈਨੀਟਾਈਜ਼ਰ ਅਤੇ ਸਾਬਣ ਦੀ ਵਰਤੋਂ ਕਰਨਗੇ ਅਤੇ ਸੋਸ਼ਲ ਡਿਸਟੈਂਸ (01 ਮੀਟਰ ਦੀ ਦੂਰੀ) ਬਣਾ ਕੇ ਰੱਖਣਗੇ। ਕਿਸੇ ਵੀ ਕੁੱਕ/ਲੇਬਰ ਨੂੰ ਜੇਕਰ ਕੋਈ ਬਿਮਾਰੀ ਦੇ ਲੱਛਣ ਜਿਵੇ ਕਿ ਖੰਘ, ਜੁਕਾਮ, ਤੇਜ਼ ਬੁਖਾਰ ਆਦਿ ਹੋਵੇ ਤਾਂ ਉਹ ਆਪਣੇ ਨੇੜੇ ਦੇ ਹਸਤਪਾਲ ਵਿਖੇ ਚੈਕਅੱਪ ਕਰਵਾਉਣਾ ਯਕੀਨੀ ਬਨਾਉਣਗੇ ।

ਉਕਤ ਅਨੁਸਾਰ ਹਦਾਇਤਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਰੈਸਟੋਰੈਂਟ ਮਾਲਕ ਦੀ ਹੋਵੇਗੀ। ਸਰਕਾਰ ਵੱਲੋਂ ਸਮੇਂ—ਸਮੇਂ ’ਤੇ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਸਮੇਂ-ਸਮੇਂ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਰੈਸਟੋਰੈਂਟਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ। ਉਲੰਘਣਾ ਕਰਨ ਵਾਲੇ ਖਿਲਾਫ ਧਾਰਾ 188, ਆਈਪੀਸੀ, 1860 ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *