ਬਜੁਰਗ ਅਧਿਆਪਕ ਦਾ ਪਰਸ ਝਪਟਿਆ

ਜੀਰਕਪੁਰ : ਇੱਕ ਅਣਪਛਾਤਾ ਝਪਟਮਾਰ ਜੀਰਕਪੁਰ ਦੀ ਯਮੁਨਾ ਇਨਕਲੇਵ ਕਾਲੋਨੀ ਵਿੱਚ ਪੈਦਲ ਆ ਰਹੀ ਇੱਕ ਬਜੁਰਗ ਅਧਿਕਆਪਕ ਦਾ ਪਰਸ ਝਪਟਕੇ ਲੈ ਗਿਆ । ਪਰਸ ਵਿੱਚ ਨਕਦੀ ਅਤੇ ਹੋਰ ਜਰੂਰੀ ਦਸਤਾਵੇਜ ਦੱਸੇ ਜਾ ਰਹੇ ਹਨ। ਮਾਮਲੇ ਦੀਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਅੰਬਾਲਾ ਵਿਖੇ ਕਿਸੇ ਸਕੂਲ ਵਿੱਚ ਪੜ•ਾਉਂਦੀ ਕਰੀਬ 60 ਸਾਲਾ ਅਧਿਆਪਕ ਊਸ਼ਾ ਗੋਇਲ ਵਾਸੀ ਫਲੈਟ ਨੰਬਰ 101 ਅਕਾਸ਼ ਟਾਵਰ ਯਮੁਨਾ ਇਨਕਲੇਵ ਅੱਜ ਕਰੀਬ ਸਾਢੇ ਤਿੰਨ ਵਜੇ ਅਪਣੀ ਡਿਊਟੀ ਤੋਂ ਵਾਪਸ ਆ ਰਹੀ ਸੀ ਇਸ ਦੌਰਾਨ ਉਸ ਦੇ ਘਰ ਦੇ ਨੇੜੇ ਹੀ ਪੈਦਲ ਜਾ ਰਿਹਾ ਇੱਕ ਅਣਪਛਾਤਾ ਝਪਟਮਾਰ ਉਸ ਦਾ ਪਰਸ ਝਪਟ ਕੇ ਫਰਾਰ ਹੋ ਗਿਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *