ਬਜਟ ”ਚ ਸੰਗਰੂਰ ਅਤੇ ਬਰਨਾਲਾ ਵਿਚ ਬਣਨਗੇ ਬਿਰਧ ਆਸ਼ਰਮ ਅਤੇ ਮੈਡੀਕਲ ਕਾਲਜ

ਸੰਗਰੂਰ/ਬਰਨਾਲਾ—ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ‘ਚ ਪੰਜਾਬ ਦਾ 1 ਲੱਖ 58 ਹਜ਼ਾਰ 493 ਕਰੋੜ ਦਾ ਬਜਟ ਪੇਸ਼ ਕੀਤਾ। ਬਜਟ ‘ਚ ਕਈ ਲੋਕ ਲੁਭਾਵਣੀਆਂ ਘੋਸ਼ਨਾਵਾਂ ਵੀ ਕੀਤੀਆਂ ਗਈਆਂ। ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘੱਟ ਕਰ ਕੇ ਵਿੱਤ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਜਿੱਥੇ ਜ਼ਿਲਾ ਸੰਗਰੂਰ ਲਈ ਉਨ੍ਹਾਂ ਨੇ ਮੈਡੀਕਲ ਕਾਲਜ ਖੋਲ੍ਹਣ ਦੀ ਘੋਸ਼ਣਾ ਕੀਤੀ, ਉਥੇ ਬਰਨਾਲਾ ਜ਼ਿਲੇ ‘ਚ ਬਿਰਧ ਆਸ਼ਰਮ ਖੋਲ੍ਹਣ ਦਾ ਵੀ ਬਜਟ ‘ਚ ਐਲਾਨ ਕੀਤਾ ਗਿਆ। ‘ਜਗ ਬਾਣੀ’ ਵੱਲੋਂ ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਵੱਖ-ਵੱਖ ਲੋਕਾਂ ਨਾਲ ਬਜਟ ਸਬੰਧੀ ਗੱਲਬਾਤ ਕੀਤੀ ਤਾਂ ਲੋਕਾਂ ਨੇ ਬਜਟ ਸਬੰਧੀ ਮਿਲੀ-ਜੁਲੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ।

Leave a Reply

Your email address will not be published. Required fields are marked *