spot_img
HomeLATEST UPDATEਫੇਸਬੁੱਕ ਨੂੰ ਜਲਦ ਅਲਵਿਦਾ ਕਹਿਣਗੇ ਇਹ 2 ਚੋਟੀ ਦੇ ਅਧਿਕਾਰੀ

ਫੇਸਬੁੱਕ ਨੂੰ ਜਲਦ ਅਲਵਿਦਾ ਕਹਿਣਗੇ ਇਹ 2 ਚੋਟੀ ਦੇ ਅਧਿਕਾਰੀ

ਮੁਬੰਈ—ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਦੇ ਦੋ ਚੋਟੀ ਦੇ ਅਧਿਕਾਰੀ ਜਲਦ ਹੀ ਕੰਪਨੀ ਨੂੰ ਅਲਵਿਦਾ ਕਹਿਣ ਵਾਲੇ ਹਨ। ਕੰਪਨੀ ਛੱਡਣ ਵਾਲਿਆਂ ‘ਚ ਫੇਸਬੁੱਕ ਦੇ ਉਤਪਾਦ ਪ੍ਰਮੁੱਖ ਕ੍ਰਿਸ ਕਾਕਸ ਵੀ ਸ਼ਾਮਲ ਹਨ। ਉਹ ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨਾਲ ਕਾਫੀ ਸਮੇਂ ਤੋਂ ਨਾਲ ਹਨ। ਜ਼ੁਕਰਬਰਗ ਨੇ ਆਪਣੀ ਪੋਸਟ ‘ਚ ਲਿਖਿਆ ਕਿ ਕ੍ਰਿਸ ਡੈਨੀਅਨਸ ਵੀ ਫੇਸਬੁੱਕ ਦਾ ਸਾਥ ਛੱਡਣਗੇ। ਉਹ ਮੈਸੇਜਿੰਗ ਐਪ ਵਟਸਐਪ ਦੇ ਪ੍ਰਮੁੱਖ ਰੂਪ ‘ਚ ਕੰਮ ਕਰ ਰਹੇ ਹਨ। ਜ਼ੁਕਰਬਰਗ ਨੇ ਲਿਖਿਆ ਕਿ ਨਵੀਂ ਪਰਿਯੋਜਨਾ ਲਈ ਫਾਕਸ ਲੰਬੇ ਸਮੇਂ ਤੋਂ ਕੰਪਨੀ ਛੱਡਣ ‘ਤੇ ਵਿਚਾਰ ਕਰ ਰਹੇ ਹਨ ਪਰ 2016 ‘ਚ ਉਨ੍ਹਾਂ ਨੇ ਕੰਪਨੀ ‘ਚ ਰੂਕਣ ਦਾ ਫੈਸਲਾ ਕੀਤਾ। ਇਸ ਸਮੇਂ ਫੇਸਬੁੱਕ ਗਲਤ ਸੂਚਨਾਵਾਂ ਅਤੇ ਚੋਣ ਪ੍ਰਕਿਰਿਆ ‘ਚ ਦਖਲਅੰਦਾਜ਼ੀ ਵਰਗੇ ਵਿਵਦਾ ਨਾਲ ਜੂਝ ਰਹੀ ਸੀ। ਕਾਕਸ 13 ਸਾਲ ਪਹਿਲੇ ਫੇਸਬੁੱਕ ਨਾਲ ਜੁੜੇ ਸਨ ਅਤੇ ਫੇਸਬੁੱਕ ਨਿਊਜ਼ ਫੀਡ ਫੀਚਰ ਨੂੰ ਨਿਰਮਿਤ ਕਰਨ’ਚ ਮਦਦ ਕੀਤੀ ਸੀ। ਇਕ ਤੋਂ ਵੀ ਘੱਟ ਸਮੇਂ ‘ਚ ਉਨ੍ਹਾਂ ਨੂੰ ਫੇਸਬੁੱਕ ਦੀਆਂ ਸਾਰੀਆਂ ਐਪਸ ਸਮੇਤ ਇੰਸਟਾਗ੍ਰਾਮ, ਵਟਸਐਪ ਅਤੇ ਮੈਸੇਂਜਰ ਦੀ ਜ਼ਿੰਮੇਦਾਰੀ ਦੇ ਦਿੱਤੀ ਗਈ ਸੀ। ਡੈਨੀਅਨਸ ਫੇਸਬੁੱਕ ਨਾਲ ਕਰੀਬ 9 ਸਾਲ ਪਹਿਲੇ ਜੁੜੇ ਸਨ। ਵਤਰਮਾਨ ‘ਚ ਉਹ ਵਟਸਐਪ ਪ੍ਰਮੁੱਖ ਦੇ ਰੂਪ ‘ਚ ਕੰਮ ਕਰ ਰਹੇ ਸਨ। ਹੁਣ ਫੇਸਬੁੱਕ ਦੇ ਸੀਨੀਅਰ ਅਧਿਕਾਰੀ ਵਿਲ ਕਾਥਕਾਰਟ ਵਟਸਐਪ ਦੀ ਜ਼ਿੰਮੇਵਾਰੀ ਸੰਭਾਲਣਗੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments