ਫੇਕ ਨਿਊਜ਼ ”ਤੇ ਲਗਾਮ ਕੱਸਣ ਲਈ YouTub ਪੇਸ਼ ਕਰੇਗੀ ਨਵਾਂ ਫੀਚਰ

0
117

ਨਵੀ ਦਿਲੀ- ਫੇਕ ਨਿਊਜ਼ ‘ਤੇ ਲਗਾਮ ਕੱਸਣ ਲਈ ਸੋਸ਼ਲ ਮੀਡੀਆ ਸਾਈਟ ਫੇਸਬੱਕ ‘ਫੈਕਟ ਚੈੱਕ’ ਨਾਂ ਨਾਲ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਅਤੇ ਜਲਦ ਹੀ ਇਸ ਨੂੰ ਜਾਰੀ ਵੀ ਕਰ ਦੇਵੇਗਾ। ਯੂਟਿਊਬ ਇਸ ਫੀਚਰ ਨੂੰ ਖਾਸ ਤੌਰ ਨਾਲ ਭਾਰਤ ਲਈ ਤਿਆਰ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਟਿਊਬ ਵੀਡੀਓ ‘ਤੇ ਪਾਪ-ਅਪ ਨੋਟੀਫਿਕੇਸ਼ਨ ਆਵੇਗਾ। ਯੂਟਿਊਬ ‘ਤੇ ਜੇਕਰ ਕੋਈ ਅਜਿਹੀ ਵੀਡੀਓ ਹੈ ਜਿਸ ਨੂੰ ਯੂਟਿਊਬ ਆਪਣੀ ਪਾਲਿਸੀ ਮੁਤਾਬਕ ਗਲਤ ਸਮਝਦਾ ਹੈ ਤਾਂ ਉਹ ਯੂਜ਼ਰ ਨੂੰ ਉਸ ਵੀਡੀਓ ਦੇ ਪਲੇ ਹੋਣ ਨਾਲ ਹੀ ਵੀਡੀਓ ਨਾਲ ਜੁੜੇ ਤੱਥਾਂ ਨੂੰ ਚੈੱਕ ਕਰਨ ਲਈ ਪਾਪ-ਅਪ ਨੋਟੀਫਿਕੇਸ਼ਨ ਦੇਵੇਗਾ। ਇਸ ਦੇ ਨਾਲ ਹੀ ਯੂਟਿਊਬ ਆਪਣੇ ਫੈਕਟ ਚੈਕਿੰਗ ਪਾਰਟਨਰਸ ਦੀ ਮਦਦ ਨਾਲ ਉਸ ਵੀਡੀਓ ਨਾਲ ਜੁੜੀ ਜ਼ਿਆਦਾ ਜਾਣਕਾਰੀਆਂ ਨੂੰ ਵੀ ਹਾਈਲਾਈਟ ਕਰੇਗਾ।