ਪੰਜਾਬ ਦੇ ਸਕੂਲਾਂ (ਕੇਂਦਰੀ ਵਿਦਿਆਲਾ) ਵਿੱਚ ਪੰਜਾਬੀ ਪੜ੍ਹਾਉਣ ਤੇ ਲੱਗੀ ਰੋਕ।

0
104

ਕੇਂਦਰ ਸਰਕਾਰ ਦਾ ਨਵਾਂ ਫਰਮਾਨ। ਪੰਜਾਬ ਦੇ ਕੇਂਦਰੀ ਵਿਦਿਆਲਿਆਂ ਵਿੱਚ ਹੁਣ ਵਿਦਿਆਰਥੀ ਪੰਜਾਬੀ ਭਾਸ਼ਾ ਨਹੀਂ ਪੜ੍ਹ ਸਕਣਗੇ। ਸਕੂਲਾਂ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਦੇ ਨਵੇ ਫੁਰਮਾਨ ਮੁਤਾਬਿਕ ਅੱਡਿਸ਼ਨਲ ਭਾਸ਼ਾ ਦੇ period ਸਰੀਰਕ ਸਿੱਖਿਆ ਅਤੇ ਸਿਹਤ ਸਿੱਖਿਆ ਨਾਲ ਤਬਦੀਲ ਕਰ ਦਿੱਤੇ ਗਏ ਨੇ। ਸਕੂਲ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਹੀ ਪੜ੍ਹਾਈਆਂ ਜਾਣਗੀਆਂ। ਪੰਜਾਬੀ ਜਾਂ ਕੋਈ ਹੋ ਭਾਸ਼ਾ ਸਿਰਫ ਇਸ condition ਵਿੱਚ ਪੜ੍ਹਾਈ ਜਾਵੇਗੀ

1. ਪੰਜਾਬੀ ਜਾਂ ਹੋਰ ਅੱਡਿਸ਼ਨਲ ਭਾਸ਼ਾ ਪੜ੍ਹਨ ਵਾਲੇ ਘੱਟੋ ਘੱਟ 15 ਵਿਦਿਆਰਥੀ ਹੋਣ

2. ਇਹ ਸਕੂਲ ਦੇ ਸਮੇ ਦੌਰਾਨ ਨਾ ਪੜ੍ਹਾਈ ਜਾਵੇ

3. ਵਿਦਿਆਰਥੀ ਸਕੂਲ ਦੇ ਸਮੇ ਤੋ ਬਾਅਦ extra ਸਮੇ ਵਿੱਚ ਪੜ੍ਹਨ

ਸਵਾਲ ਉੱਠਦਾ ਹੈ ਕੇ ਪੰਜਾਬ ਵਿੱਚ ਹੀ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਤੇ ਪੰਜਾਬ ਸਰਕਾਰ, ਪੰਜਾਬ ਬੋਰਡ ਚੁੱਪ ਕਿਉਂ ਨੇ?