ਜਲੰਧਰ — ‘ਰਾਂਝਾ ਰਫਿਊਜੀ’ ਫਿਲਮ ਦੁਨੀਆ ਭਰ ‘ਚ 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਰੌਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਨਿਸ਼ਾ ਬਾਨੋ ਸਮੇਤ ਕਈ ਹੋਰ ਸਿਤਾਰੇ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਅਵਤਾਰ ਸਿੰਘ ਨੇ ਡਾਇਰੈਕਟ ਕੀਤਾ ਹੈ, ਜਦਕਿ ਕਹਾਣੀ ਤੇ ਸਕ੍ਰੀਨਪਲੇਅ ਵੀ ਅਵਤਾਰ ਸਿੰਘ ਦਾ ਹੈ। ਫਿਲਮ ਦੀ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਸਿਨੇਮਾ ਲਿਸਟ ਸਾਹਮਣੇ ਆਈ ਹੈ। ਆਓ ਦੇਖਦੇ ਹਾਂ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਕਿਨ੍ਹਾਂ ਥਿਏਟਰਾਂ ‘ਚ ‘ਰਾਂਝਾ ਰਫਿਊਜੀ’ ਰਿਲੀਜ਼ ਹੋਣ ਜਾ ਰਹੀ ਹੈ,ਦੱਸਣਯੋਗ ਹੈ ਕਿ ‘ਰਾਂਝਾ ਰਫਿਊਜੀ’ ਫਿਲਮ ਨੂੰ ਪ੍ਰੋਡਿਊਸ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਨੇ ਕੀਤਾ ਹੈ। ਫਿਲਮ ‘ਚ ਰੌਸ਼ਨ ਪ੍ਰਿੰਸ ਡਬਲ ਰੋਲ ਨਿਭਾਅ ਰਹੇ ਹਨ। ਇਹ ਇਕ ਪੀਰੀਅਡ ਡਰਾਮਾ ਫਿਲਮ ਹੈ, ਜਿਸ ‘ਚ ਕਾਮੇਡੀ ਦੇ ਨਾਲ-ਨਾਲ ਕਈ ਹੋਰ ਰੰਗ ਦੇਖਣ ਨੂੰ ਮਿਲਣਗੇ।
Related Posts
ਸਾਡੇ ਲੇਖਾਂ ਨੂੰ ਕਦੋਂ ਪਊ ਮੋੜਾ ,ਸੁਖਬੀਰ ਬਾਦਲ ਲੲੀ ਫਿਰਦਾ 5 ਕਰੋੜ ਘੋੜਾ
ਸ੍ਰੀ ਮੁਕਤਸਰ ਸਾਹਿਬ – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ…
ਭਾਰਤ ’ਚ ਆਈ ਸਭ ਤੋਂ ਸਸਤੀ ਇਲੈਕਟ੍ਰਿਕ ਬਾਈਕ
ਕੋਰੋਨਾ ਮਹਾਂਮਾਰੀ ਦੇ ਬਾਅਦ ਭਾਰਤੀ ਬਾਜ਼ਾਰ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਡਿਮਾਂਡ ਅਤੇ ਤੇਜ਼ੀ ਨਾਲ ਵਧਦੀ ਜਾ ਰਹੀ ਹੈ।…
ਛੜਿਆਂ ਦੀ ਕਹਾਣੀ ਹੈ ‘ਭੱਜੋ ਵੀਰੋ ਵੇ
ਛੜਾ ਸਾਡੇ ਸਮਾਜ ਦਾ ਇਕ ਅਹਿਮ ਪਾਤਰ ਰਿਹਾ ਹੈ। ਜਿਸ ਬਾਰੇ ਬਹੁਤ ਸਾਰੇ ਗਾਇਕਾਂ ਨੇ ਗੀਤ ਵੀ ਗਾਏ ਹਨ। ‘ਰੰਨਾਂ…