ਪੰਜਾਬ ਦੀ ਧਰਤੀ ਤੇ ਚੰਮਕਿਆ ਇੱਕ ਹੋਰ ਸਿਤਾਰਾ

ਜਲੰਧਰ—16 ਫਰਵਰੀ 2019 ਨੂੰ ਮੁੰਬਈ ਦੇ ਡੋਮ ਸਟੇਡੀਅਮ ਵਿਖੇ “ਰੇਡੀਓ ਮਿਰਚੀ ਮਿਊਜ਼ਿਕ ਅਵਾਰਡ 2019” ਕਰਵਾਇਆ ਗਿਆ। ਜਿਸ ‘ਚ ਬਾਲੀਵੁੱਡ ਦੇ ਸੰਗੀਤਕ ਖੇਤਰ ਦੇ ਬਹੁਤ ਸਾਰੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਸਮਾਹੋਰ ‘ਚ ਮੁੱਖ ਮਹਿਮਾਨ ਵਜੋਂ ਅਨਿਲ ਕਪੂਰ ਮੌਜੂਦ ਸਨ। ਇਸ ਇਨਾਮ ਵੰਡ ਸਮਾਰੋਹ ‘ਚ ਭਾਰਤ ਭਰ ਚੋਂ ਵੱਖ-ਵੱਖ ਰਾਜਾਂ ‘ਚੋਂ ਵੱਖ-ਵੱਖ ਗਾਇਕ ,ਸੰਗੀਤਕਾਰ , ਲਿਖਾਰੀਆਂ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ, ਜਿਨ੍ਹਾ ‘ਚੋਂ ਜਲੰਧਰ ਵਾਸੀ ਸਿਮਰ ਕੌਰ ਨੇ ਆਪਣੇ ਹਿੱਟ ਗੀਤ “ਦਿਲ ਚੋਰੀ ” ਲਈ 2 ਇਨਾਮ “ਲਿਸਨਰ ਚੁਆਇਸ ਸਾਂਗ ਆਫ ਦੀ ਈਅਰ” ਅਤੇ ਲਿਸਨਰ ਚੁਆਇਸ ਐਲਬਮ ਆਫ ਦੀ ਈਅਰ ਭਾਵ ਸਰੋਤਿਆਂ ਵੱਲੋਂ ਸਭ ਤੋਂ ਵਧ ਪਸੰਦ ਕੀਤਾ ਗਿਆ। ਗੀਤ ਅਤੇ ਐਲਬਮ ਦਾ ਇਨਾਮ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਸ਼ੰਕਰ , ਅਹਿਸਾਨ, ਲੋਇ ਹਥੋਂ ਅਤੇ ਦੂਜਾ ਇਨਾਮ ਉਦਿਤ ਨਾਰਾਇਣ ਹੱਥੋਂ ਪ੍ਰਾਪਤ ਕੀਤਾ। ਇਸ ਗੀਤ “ਦਿਲ ਚੋਰੀ” ਨੂੰ ਸੰਗੀਤਬੱਧ ਕੀਤਾ ਹੈ “ਯੋ ਯੋ ਹਨੀ ਸਿੰਘ ਨੇ ਅਤੇ ਗਾਇਆ ਹੈ ਯੋ ਯੋ ਹਨੀ ਸਿੰਘ, ਸਿਮਰ ਕੌਰ ਅਤੇ ਈਸ਼ਰ ਨੇ । ਗੀਤ ਦੇ ਬੋਲ ਯੋ ਯੋ ਹਨੀ ਸਿੰਘ ਅਤੇ ਸਿੰਘਸਟਾ ਨੇ। ਸਟੇਜ ਤੇ ਬੋਲਦਿਆਂ ਸਿਮਰ ਕੌਰ ਨੇ ਵਾਹਿਗੁਰੂ ਦਾ ਸ਼ੁਕਰ ਕਰਦੇ ਹੋਏ ਕਿਹਾ, ”ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਹਾਰ ਕੇ ਬੈਠਨਾ ਨਹੀ ਚਾਹੀਦਾ, ਇਕ ਨਾ ਇਕ ਦਿਨ ਕਾਮਯਾਬੀ ਮਿਲ ਹੀ ਜਾਂਦੀ ਹੈ।” ਸਿਮਰ ਕੌਰ ਨੇ ਆਪਣੇ ਆਉਣ ਵਾਲੇ ਗੀਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਵੀ ਚੰਗੇ ਗੀਤਾਂ ਨਾਲ ਏਸੇ ਤਰ੍ਹਾਂ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿਣਗੇ।

Leave a Reply

Your email address will not be published. Required fields are marked *