Friday, October 15, 2021
Google search engine
HomeLATEST UPDATEਪੰਜਾਬ ‘ਤੇ ਕੋਰੋਨਾ ਦਾ ਸੰਕਟ, ਇੱਕ ਹੀ ਦਿਨ ‘ਚ 21 ਮਾਮਲੇ ਪਾਜ਼ਿਟਿਵ,...

ਪੰਜਾਬ ‘ਤੇ ਕੋਰੋਨਾ ਦਾ ਸੰਕਟ, ਇੱਕ ਹੀ ਦਿਨ ‘ਚ 21 ਮਾਮਲੇ ਪਾਜ਼ਿਟਿਵ, ਕੁੱਲ ਅੰਕੜਾ 151 ‘ਤੇ ਪਹੁੰਚਿਆ

ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 21 ਨਵੇਂ ਸਕਾਰਾਤਮਕ ਕੇਸਾਂ ਦੀ ਰਿਪੋਰਟ ਨਾਲ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 151 ਹੋ ਗਈ ਹੈ। ਇਨ੍ਹਾਂ ਵਿਚੋਂ 11 ਦੀ ਮੌਤ ਵੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜਿਥੇ 20 ਲੋਕ ਸਹੀ ਹੋ ਕੇ  ਹੋਮ ਕੁਵਾਰੰਟਾਈਨ ਹਨ, ਉਥੇ ਹੀ 120 ਲੋਕ ਇਸ ਸਮੇਂ ਇਲਾਜ ਅਧੀਨ ਹਨ।

ਸਭ ਤੋਂ ਵੱਧ ਸਥਿਤੀ ਮੁਹਾਲੀ ਜ਼ਿਲ੍ਹੇ ਦੀ ਖਰਾਬ ਹੈ। ਜ਼ਿਲੇ ਵਿਚ ਕੁੱਲ 48 ਲੋਕ ਕੋਰੋਨਾ ਪਾਜ਼ੀਟਿਵ ਹਨ, ਉਨ੍ਹਾਂ ਵਿਚੋਂ 26 ਸ਼ੁੱਕਰਵਾਰ ਨੂੰ 10 ਕੇਸ ਇਕੱਲੇ ਜਵਾਹਰਪੁਰ ਪਿੰਡ ਤੋਂ  ਤੋਂ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ 11, ਪਠਾਨਕੋਟ ਵਿੱਚ 8, ਜਦੋਂ ਕਿ ਜਲੰਧਰ ਅਤੇ ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ।

-ਹੁਣ ਤੱਕ ਸਭ ਤੋਂ ਵੱਧ 48 ਲੋਕ ਮੁਹਾਲੀ ਵਿੱਚ, 19 ਨਵਾਂ ਸ਼ਹਿਰ ਵਿੱਚ, 15 ਪਠਾਨਕੋਟ ਵਿੱਚ, 12 ਜਲੰਧਰ, 12 ਮਾਨਸਾ ਅਤੇ ਅੰਮ੍ਰਿਤਸਰ ਵਿੱਚ ਪਾਏ ਗਏ ਹਨ।

-ਲੁਧਿਆਣਾ ਵਿੱਚ 10, ਹੁਸ਼ਿਆਰਪੁਰ ਵਿੱਚ 7, ਮੋਗਾ ਵਿੱਚ 4, ਰੋਪੜ ਵਿੱਚ 3, ਫਤਿਹਗੜ ਸਾਹਿਬ ਵਿੱਚ, ਸੰਗਰੂਰ, ਬਰਨਾਲਾ ਅਤੇ ਫਰੀਦਕੋਟ ਵਿੱਚ 2-2 ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਕਪੂਰਥਲਾ, ਪਟਿਆਲਾ ਅਤੇ ਮੁਕਤਸਰ ਵਿੱਚ ਇੱਕ-ਇੱਕ ਵਿਅਕਤੀ ਕੋਰੋਨਾ ਸੰਕਰਮਿਤ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments