ਪੰਜਾਬ ‘ਚ ਕੋਰੋਨਾ ਵਾਇਰਸ ਨੇ ਲਈ ਇੱਕ ਹੋਰ ਜਾਨ, ਮੌਤਾਂ ਦੀ ਗਿਣਤੀ 10 ਹੋਈ

0
155

ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਤੇਜ਼ੀ ਨਾਲ ਵੱਧ ਰਹੇ ਹਨ। ਸੂਬੇ ‘ਚ ਅੱਜ ਵੀਰਵਾਰ ਨੂੰ ਕੋਰੋਨਾ ਵਾਇਰਸ ਕਾਰਨ 10ਵੀਂ ਮੌਤ ਹੋ ਗਈ। ਜਲੰਧਰ ‘ਚ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਪਿਤਾ ਪ੍ਰਵੀਨ ਸ਼ਰਮਾ (59) ਦੀ ਅੱਜ ਹਸਪਤਾਲ ‘ਚ ਮੌਤ ਹੋ ਗਈ। ਉਨ੍ਹਾਂ ਦੀ ਬੀਤੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਸੀ।
ਜਲੰਧਰ ਦੇ ਮਿੱਠਾ ਬਾਜ਼ਾਰ ‘ਚ ਰਹਿਣ ਵਾਲੇ ਪ੍ਰਵੀਨ ਸ਼ਰਮਾ ਬੁੱਧਵਾਰ ਰਾਤ ਤੋਂ ਵੈਂਟੀਲੇਟਰ ‘ਤੇ ਸਨ ਅਤੇ ਅੱਜ ਇਲਾਜ ਸਮੇਂ  ਮੌਤ ਹੋਈ ਹੈ। ਦੀਪਕ ਕਾਂਗਰਸੀ ਨੇਤਾ ਵਿਧਾਇਕ ਬਾਵਾ ਹੈਨਰੀ ਦਾ ਨਜ਼ਦੀਕੀ ਸਾਥੀ ਹੈ ਅਤੇ ਉਸ ਨੇ ਬਾਵਾ ਹੈਨਰੀ ਦੇ ਨਾਲ ਮਿਲ ਕੇ ਰਾਹਤ ਕਾਰਜਾਂ ਲਈ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਦਵਾਈਆਂ ਦਾ ਕਾਰੋਬਾਰ ਸੀ ਅਤੇ ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਸੀ। ਬੀਤੇ ਦਿਨੀਂ ਤਹਿਸੀਲ ਮੋਰਿੰਡਾ ਦੇ ਪਿੰਡ ਚਤਾਮਲੀ ਵਾਸੀ 55 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਇੰਜ ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ।

Google search engine

LEAVE A REPLY

Please enter your comment!
Please enter your name here