ਪੰਜਾਬੀ ‘ਵਰਸਿਟੀ ‘ਚ ਹੋਣਗੇ ਨਵੇਂ ਕੋਰਸ ਸ਼ੁਰੂ

ਪਟਿਆਲਾ  : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕੁੱਝ ਅਹਿਮ ਮੁੱਦਿਆਂ ‘ਤੇ ਵਿਚਾਰ ਚਰਚਾ ਕਰਨ ਲਈ ਸਮੂਹ ਵਿਭਾਗ ਮੁਖੀਆਂ ਅਤੇ ਸਮੂਹ ਫੈਕਲਟੀਜ਼ ਦੇ ਡੀਨਜ਼ ਨਾਲ ਇਕ ਆਨਲਾਈਨ ਮੀਟਿੰਗ ਕੀਤੀ ਗਈ। ਮੀਟਿੰਗ ਵਿਚ 69 ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਘੁੰਮਣ ਵੱਲੋਂ ਆਪਣੇ ਸੰਬੋਧਨ ਵਿਚ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਗਈ ਕਿ ਕਾਫੀ ਵਿਭਾਗਾਂ ਦੇ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਸੌ ਫੀਸਦੀ ਪਾਠਕ੍ਰਮ ਪੂਰਾ ਕਰਵਾ ਦਿੱਤਾ ਗਿਆ ਹੈ। ਬਾਕੀ ਅਧਿਆਪਕ ਵੀ 80 ਫੀਸਦੀ ਪਾਠਕ੍ਰਮ ਦੇ ਇਰਦ ਗਿਰਦ ਪੂਰਾ ਕਰਵਾ ਚੁੱਕੇ ਹਨ। ਉਨ੍ਹਾਂ ਸਾਰੇ ਅਧਿਆਪਕਾਂ ਨੂੰ ਲੌਕ ਡਾਊਨ ਦੌਰਾਨ ਪਾਠਕ੍ਰਮ ਪੂਰਾ ਕਰਵਾਉਣ ਦੀ ਹਦਾਇਤ ਕਰਨ ਦੇ ਆਦੇਸ਼ ਦਿੱਤੇ।

ਆਗਾਮੀ ਸੈਸ਼ਨ 2020-21 ਦੇ ਦਾਖਲਿਆਂ ਸੰਬੰਧੀ ਗੱਲ ਕਰਦਿਆਂ ਡਾ. ਘੁੰਮਣ ਨੇ ਦੱਸਿਆ ਕਿ ਮੌਜੂਦਾ ਸਥਿਤੀ ਨੂੰ ਵੇਖਦਿਆਂ ਆਨਲਾਈਨ ਦਾਖਲਾ ਵਿਧੀ ਨੂੰ ਹੋਰ ਵੀ ਬਿਹਤਰ ਢੰਗ ਨਾਲ ਅਪਣਾਇਆ ਜਾ ਰਿਹਾ ਹੈ। ਚਾਹਵਾਨ ਵਿਦਿਆਰਥੀਆਂ ਨੂੰ ਪ੍ਰੋਵਿਜ਼ਨਲ ਭਾਵ ਅਸਥਾਈ ਤੌਰ ਤੇ ਦਾਖਲ ਕਰਨ ਦੀ ਯੋਜਨਾ ਬਣਾਈ ਗਈ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਸੈਸ਼ਨ ਤੋਂ 25 ਨਵੇਂ ਕਿੱਤਾ ਮੁਖੀ ਕੋਰਸ ਸ਼ੁਰੂ ਕਰਨ ਸੰਬੰਧੀ ਵੀ ਯੋਜਨਾ ਬਣਾਈ ਜਾ ਚੁੱਕੀ ਹੈ ਜਿਨ੍ਹਾਂ ਵਿਚ ਡਿਪਲੋਮਾ ਇਨ ਪੰਜਾਬੀ ਕੰਪਿਊਟਿੰਗ, ਆਰਟੀਫੀਸ਼ੀਅਲ ਇੰਟੈਲੀਜੰਸੀ, ਡਾਟਾ ਸਾਇੰਸ, ਬਿਜਨਸ ਇੰਟੈਲੀਜੰਸ, ਰੋਬੋਟਿਕਸ, ਵਰਚੂਅਲ ਐਂਡ ਔਗਮੈਂਟਿਡ ਰਿਐਲਿਟੀ, ਇੰਟਰਨੈੱਟ ਔਫ਼ ਥਿੰਗਜ਼, ਡਿਜੀਟਲ ਮਾਰਕੀਟਿੰਗ, ਡਿਜੀਟਲ ਐਂਡ ਕੋਡਿੰਗ ਸਕਿੱਲਜ਼, ਵੈੱਬ ਡਿਵੈਲਪਮੈਂਟ, ਟੈਕ ਸੇਵੀ ਨੈੱਟ, ਥਰੀ-ਡੀ ਪੇਂਟਿੰਗ, ਲੇਜ਼ਰ ਵੈਲਡਿੰਗ, ਇਨਵੈਸਟਮੈਂਟ ਐਡਵਾਈਜ਼ਰੀ ਸਰਵਿਸਜ਼, ਹੌਸਪਿਟਲ ਮੈਨੇਜਮੈਂਟ, ਜਿਉਗਰਾਫੀਕਲ ਇਨਫਰਮੇਸ਼ਨ ਸਿਸਟਮ, ਇਮੋਸ਼ਨਲ ਇੰਟੈਲੀਜੰਸੀ, ਸਕ੍ਰਿਪਟ ਰਾਈਟਿੰਗ ਫੌਰ ਟੈਲੀਵਿਯਨ ਐਂਡ ਪੰਜਾਬੀ ਸਿਨੇਮਾ, ਪੰਜਾਬੀ ਜਰਨਲਿਜ਼ਮ, ਐਨਵਾਈਰਨਮੈਂਟ ਮੈਨੇਜਮੈਂਟ ਐਂਡ ਐਡਮਿਨਿਸਟਰੇਸ਼ਨ, ਯੋਗਾ ਆਦਿ ਸੰਬੰਧੀ ਕੋਰਸ ਸ਼ਾਮਿਲ ਹਨ।

ਇਨ੍ਹਾਂ ਕੋਰਸਾਂ ਦੀਆਂ ਸੀਟਾਂ ਦੀ ਗਿਣਤੀ ਅਤੇ ਫੀਸਾਂ ਬਾਰੇ ਵੀ ਜਲਦੀ ਹੀ ਤੈਅ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਵਿਚ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਵਿਚ ਕਮੀ ਹੋਵੇਗੀ ਜਿਸ ਦਾ ਸਾਕਾਰਾਤਮਕ ਅਸਰ ਦਾਖਲਿਆਂ ਉਪਰ ਪੈਣ ਦੀ ਪੂਰਨ ਉਮੀਦ ਹੈ। ਇਸ ਲਈ ਬਹੁਤ ਸਾਰੇ ਨਵੇਂ ਕੋਰਸ ਇਸ ਤੱਥ ਨੂੰ ਅਧਾਰ ਬਣਾ ਕੇ ਹੀ ਵਿਉਂਤੇ ਗਏ ਹਨ। ਅੰਗਰੇਜ਼ੀ ਭਾਸ਼ਾ ਨਾਲ ਸੰਬੰਧਤ ਕੋਰਸ ‘ਇੰਗਲਿਸ਼ ਲੈਂਗੂਏਜ਼ ਪਰੌਫੀਸ਼ੈਂਸੀ’ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਕੋਰਸ ਆਈਲਟਸ, ਟੌਫੇਲ ਅਤੇ ਸੀ ?ੀ ਐੱਲ ਪੀ ਆ?ੀ ਪੀ ਦੀ ਤਿਆਰੀ ਕਰਵਾ?ੁਣ ਲ?ੀ ਵੀ ਸਮਰਥਾ ਰਖਦਾ ਹੈ।

ਗਰਮੀ ਰੁੱਤ ਦੀ ਇੰਟਰਨਸ਼ਿਪ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਹਾਲੇ ਗਰਮੀ ਦੀਆਂ ਛੁੱਟੀਆਂ ਆਦਿ ਬਾਰੇ ਕੁੱਝ ਵੀ ਸਪਸ਼ਟ ਨਹੀਂ ਪਰ ਫਿਰ ਵੀ ਸਾਨੂੰ ਇਸ ਸੰਬੰਧੀ ਆਪਣੀ ਤਿਆਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਰੂਪ ਵਿਚ ਉਪਲਬਧ ਇੰਟਰਨਸ਼ਿਪ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਦੱਸਣਾ ਚਾਹੀਦਾ ਹੈ। ਅਧਿਆਪਕਾਂ ਲਈ ਫੈਕਲਟੀ ਡਿਵੈਲਪਮੈਂਟ ਵਰਕਸ਼ਾਪਸ ਦੇ ਆਨਲਾਈਨ ਆਯੋਜਨ ਸੰਬੰਧੀ ਯੋਜਨਾ ਬਾਰੇ ਵੀ ਉਨ੍ਹਾਂ ਵੱਲੋਂ ਦੱਸਿਆ ਗਿਆ ਤਾਂ ਕਿ ਅਧਿਆਪਕ ਆਪਣੇ ਅਧਿਆਪਨ ਕੌਸ਼ਲ ਨੂੰ ਨਿਖਾਰ ਸਕਣ।

ਮੀਟਿੰਗ ਦਾ ਸੰਚਾਲਨ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਕੀਤਾ ਗਿਆ। ਵਖ-ਵਖ ਵਿਭਾਗਾਂ ਦੇ ਮੁਖੀ ਸਾਹਿਬਾਨ ਵੱਲੋਂ ਇਸ ਮੌਕੇ ਆਪਣੇ ਵਿਚਾਰ, ਸਮੱਸਿਆਵਾਂ ਅਤੇ ਸੁਝਾਅ ਪੇਸ਼ ਕੀਤੇ ਗਏ ਜਿਨ੍ਹਾਂ ਉੱਪਰ ਢੁਕਵੀਂ ਚਰਚਾ ਕੀਤੀ ਗਈ। ਈ-ਅਧਿਆਪਨ ਸੰਬੰਧੀ ਟੀਮ ਤੋਂ ਡਾ. ਵਿਸ਼ਾਲ ਗੋਇਲ, ਡਾ. ਗੁਰਪ੍ਰੀਤ  ਸਿੰਘ ਜੋਸ਼ਨ ਅਤੇ ਡਾ. ਸਤਿੰਦਰ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Leave a Reply

Your email address will not be published. Required fields are marked *