ਪੰਜਾਬੀ ਨੋਜਵਾਨ ਪੀੜ੍ਹੀ ਦੇ ਦਿਲਾਂ ਤੇ ਰਾਜ ਕਰਨ ਵਾਲੇ ,ਜਾਣੋ ਕਦੋਂ ਜਨਮੇ ਸਨ?

– ਗੀਤਕਾਰੀ ਦੇ ਨਾਲ-ਨਾਲ ਗਾਇਕੀ ‘ਚ ਸਫਲ ਹੋਏ ਤਰਸੇਮ ਜੱਸੜ ਅੱਜ ਆਪਣਾ 33ਵਾਂ ਜਨਮਦਿਨ ਮਨ੍ਹਾਂ ਰਹੇ ਹਨ। ਉਨ੍ਹਾਂ ਦਾ ਜਨਮ 4 ਜੁਲਾਈ 1986 ਨੂੰ ਪਿੰਡ ਅਮਲੋਹ ਜਿਲ੍ਹਾਂ ਫਤਿਹਗੜ੍ਹ ਸਾਹਿਬ ਵਿਖੇ ਹੋਇਆ।
ਤਰਸੇਮ ਜੱਸੜ ਬਤੌਰ ਗੀਤਕਾਰ ਸਾਲ 2012 ‘ਚ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਸਨ। ਤਰਸੇਮ ਜੱਸੜ ਨੇ ਪਹਿਲਾ ਗੀਤ ‘ਵਹਿਲੀ ਜਨਤਾ’ ਲਿਖਿਆ ਸੀ। ਇਸ ਗੀਤ ਨੂੰ ਉਨ੍ਹਾਂ ਦੇ ਦੋਸਤ ਕੁਲਬੀਰ ਝਿੰਜਰ ਨੇ ਗਾਇਆ ਸੀ।
ਤਰਸੇਮ ਜੱਸੜ ਦਾ ਲਿਖਿਆ ਇਹ ਗੀਤ ਖੂਬ ਹਿੱਟ ਹੋਇਆ। ਗੀਤ ਲਿਖਦਿਆਂ ਤਰਸੇਮ ਜੱਸੜ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਖੁਦ ਵੀ ਕਦੇ ਗੀਤ ਗਾਉਣਗੇ। ਸਾਲ 2014 ‘ਚ ਤਰਸੇਮ ਜੱਸੜ ਨੇ ਆਪਣਾ ਪਹਿਲਾ ਗੀਤ ਬਤੌਰ ਗਾਇਕ ‘ਅੱਤਵਾਦੀ’ ਗਾਇਆ। ਇਸ ਗੀਤ ਤੋਂ ਬਾਅਦ ਤਰਸੇਮ ਜੱਸੜ ਦੇ ਗਾਇਕੀ ਦੇ ਚਰਚੇ ਥਾਂ-ਥਾਂ ਹੋਣ ਲੱਗੇ।
‘ਗਲਵਕੜੀ’, ‘ਆਉਂਦਾ ਸਰਦਾਰ’, ‘ਅਸੂਲ’ ‘ਕਰੀਜ਼’ ਵਰਗੇ ਕਈ ਹਿੱਟ ਗੀਤ ਦੇਣ ਤੋਂ ਬਾਅਦ ਤਰਸੇਮ ਜੱਸੜ ਫਿਲਮਾਂ ਵੱਲ ਆ ਗਏ। ਸਾਲ 2017 ‘ਚ ਤਰਸੇਮ ਜੱਸੜ ਨੇ ਪਾਲੀਵੁੱਡ ‘ਚ ‘ਰੱਬ ਦਾ ਰੇਡੀਓ’ ਫਿਲਮ ਰਾਹੀਂ ਡੈਬਿਊ ਕੀਤਾ। ਇਸ ਫਿਲਮ ‘ਚ ਉਨ੍ਹਾਂ ਦੀ ਐਕਟਿੰਗ ਨੂੰ ਖੂਬ ਸਰਾਹਿਆ ਗਿਆ।
ਇਸ ਫਿਲਮ ਤੋਂ ਬਾਅਦ ਤਰਸੇਮ ਜੱਸੜ ਨੇ ‘ਸਰਦਾਰ ਮੁੰਹਮਦ’, ‘ਅਫਸਰ’ ਤੇ ‘ਓ ਅ’ ਤੇ ‘ਰੱਬ ਦਾ ਰੇਡੀਓ 2’ ਫਿਲਮਾਂ ਕੀਤੀਆਂ। ਗੀਤਕਾਰੀ, ਅਦਾਕਾਰੀ ਤੇ ਗਾਇਕੀ ‘ਚ ਮਸ਼ਹੂਰ ਹੋਏ ਤਰਸੇਮ ਜੱਸੜ ਹਮੇਸ਼ਾ ਆਪਣੇ ਫੈਨਜ਼ ਲਈ ਵੱਖੋ-ਵੱਖਰੇ ਗੀਤ ‘ਤੇ ਫਿਲਮਾਂ ਲੈ ਕੇ ਆਉਂਦੇ ਹਨ।
ਅੱਜ ਆਪਣੇ ਜਨਮਦਿਨ ਮੌਕੇ ਵੀ ਤਰਸੇਮ ਜੱਸੜ ਨੇ ਆਪਣੇ ਫੈਨਜ਼ ਨੂੰ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਅੱਜ ਆਪਣਾ ਨਵਾਂ ਗੀਤ ‘ਲਾਈਫ’ ਰਿਲੀਜ਼ ਕਰਨ ਜਾ ਰਹੇ ਹਨ। ਇਸ ਗੀਤ ਨੂੰ ਤਰਸੇਮ ਜੱਸੜ ਨੇ ਲਿਖਿਆ ਤੇ ਗਾਇਆ ਹੈ।

Leave a Reply

Your email address will not be published. Required fields are marked *