ਪੁਣੇ ਦੀ ਕੰਪਨੀ ਨੇ ਸਰਕਾਰੀ ਮਦਦ ਨਾਲ ਬਣਾਇਆ ਨਵਾਂ ਸੈਨੇਟਾਈਜ਼ਰ

ਵਿਗਿਆਨ ਤੇ ਤਕਨਾਲੋਜੀ ਵਿਭਾਗ (DST) ਅਤੇ ਜੈਵਿਕ ਤਕਨਾਲੋਜੀ ਵਿਭਾਗ (ਡੀਬੀਟੀ) ਵੱਲੋਂ ਸਾਂਝੇ ਤੌਰ ’ਤੇ ਸਮਰਥਿਤ ਪੁਣੇ ਦੇ ਇੱਕ ਸਟਾਰਟਅਪ ਵੇਈਨੋਵੇਟ ਬਾਇਓਸਾਲਿਯੂਸ਼ਨਜ਼ ਨੇ ਅਲਕੋਹਲ ਦੇ ਬਿਨਾ ਪਾਣੀ–ਆਧਾਰਤ ਕੋਲਾਈਡਲ ਚਾਂਦੀ ਸਾਲਿਯੂਸ਼ਨ ਤਿਆਰ ਕੀਤਾ ਹੈ, ਜਿਸ ਨੂੰ ਹੱਥਾਂ ਤੇ ਵਾਤਾਵਰਣਕ ਤੈਹਾਂ ਨੂੰ ਕੀਟਾਣੂ–ਮੁਕਤ ਕਰਨ ਲਈ ਨੈਨੋਐਗਸਾਈਡ ਟੈਕਨਾਲੋਜੀ ਨਾਲ ਬਣਾਇਆ ਗਿਆ ਹੈ।

ਪੀਆਈਬੀ ਵੱਲੋਂ ਪ੍ਰਕਾਸ਼ਿਤ ਡਾ. ਮਿਲਿੰਦ ਚੌਧਰੀ ਦੀ ਰਿਪੋਰਟ ਮੁਤਾਬਕ ਇਹ ਤਰਲ ਗ਼ੈਰ–ਬਲਣਸ਼ੀਲ ਤੇ ਖ਼ਤਰਨਾਕ ਰਸਾਇਣਾਂ ਤੋਂ ਮੁਕਤ ਹੈ ਤੇ ਮਹਾਮਾਰੀ ਦੇ ਫੈਲਾਅ ਦੀ ਪ੍ਰਮੁੱਖ ਵਿਧੀ–ਸੰਪਰਕ ਨਾਲ ਲੱਗਣ ਵਾਲੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇੱਕ ਪ੍ਰਭਾਵੀ ਸੈਨੇਟਾਈਜ਼ਰ ਤਿਆਰ ਹੋ ਸਕਦਾ ਹੈ, ਜਿਸ ਨਾਲ ਤੰਦਰੁਸਤ ਪੇਸ਼ੇਵਰਾਂ ਤੇ ਹੋਰ ਛੂਤਗ੍ਰਸਤ ਲੋਕਾਂ ਦੀ ਰਾਖੀ ਹੋ ਸਕਦੀ ਹੈ।

ਵਾਈਨੋਵੇਟ ਬਾਇਓਸਾਲਿਯੂਸ਼ਨਜ਼ ਦਾ ਕੋਲਾਈਡਲ ਸਿਲਵਰ ਸਾਲਿਯੂਸ਼ਨ, ਜੋ ਵਾਇਰਲ ਨੈਗੇਟਿਵ–ਸਟ੍ਰੈਂਡ ਆਰਐੱਨਏ ਤੇ ਵਾਇਰਲ ਬਡਿੰਗ ਦੇ ਸੰਸਲੇਸ਼ਣ ਨੂੰ ਰੋਕਣ ਲਈ ਸਿਲਵ ਨੈਨੋ–ਪਾਰਟੀਕਲਜ਼ ਦੀ ਸਮਰੱਥਾ ’ਤੇ ਆਧਾਰਤ ਹੈ, ਖ਼ਤਰਨਾਕ ਰਸਾਇਣਾਂ ਤੋਂ ਮੁਕਤ ਹੈ ਅਤੇ ਇਸ ਵਿੱਚ ਅਲਕੋਹਲ–ਆਧਾਰਤ ਕੀਟਾਣੂ–ਨਾਸ਼ਕਾਂ ਦੀ ਤੁਲਨਾ ਵਿੱਚ ਬਲਣਸ਼ੀਲਤਾ ਦਾ ਕੋਈ ਖ਼ਤਰਾ ਨਹੀਂ ਹੈ।

ਇਸ ਸਾਲਿਯੂਸ਼ਨ ਦਾ ਪ੍ਰਯੋਗਸ਼ਾਲਾ ਵਿੱਚ ਪਰੀਖਣ ਹੋਇਆ ਅਤੇ ਨਿਰਮਾਤਾਵਾਂ ਨੇ ਪਰੀਖਣ ਲਾਇਸੈਂਸ ਪ੍ਰਾਪਤ ਕਰ ਲਿਆ ਹੈ। ਛੋਟੇ ਪੱਧਰ ’ਤੇ ਕੋਲਾਈਡਲ ਸਿਲਵਰ ਨੂੰ ਸੰਸਲੇਸ਼ਿਤ ਕਰਨ ਤੇ 5 ਲਿਟਰ ਤੱਕ ਦੇ ਸਕੇਲ–ਅੱਪ ਬੈਚ ਉੱਤੇ ਮੁਢਲੇ ਕੰਮ ਦੋਬਾਰਾ ਤਿਆਰ ਕਰਨ ਲਈ ਕੀਤਾ ਜਾ ਰਿਹਾ ਹੈ।

ਵਾਈਨੋਵੇਟ ਬਾਇਓਸਾਲਿਯੂਸ਼ਨਜ਼ ਦੇ ਬਾਨੀਆਂ ’ਚੋਂ ਇੱਕ ਡਾ. ਮਿਲਿੰਦ ਚੌਧਰੀ ਨੇ ਕਿਹਾ,‘ਅਸੀਂ ਹੈਂਡ ਸੈਨੇਟਾਈਜ਼ੇਸ਼ਨ ਤੇ ਕੀਟਾਣੂਸ਼ੋਧਨ ਦੀ ਮੰਗ ਪੂਰੀ ਕਰਨ ਲਈ ਸਾਡੀ ਨਿਰਮਾਣ ਵਿਵਸਥਾ ਨਾਲ ਪ੍ਰਤੀ ਦਿਨ ਮੁੱਖ ਤੌਰ ’ਤੇ 200 ਲਿਟਰ ਕੋਲਾਈਡਲ ਚਾਂਦੀ ਦੇ ਘੋਲ ਦਾ ਨਿਰਮਾਣ ਕਰਨ ਦਾ ਟੀਚਾ ਬਣਾ ਰਹੇ ਹਾਂ। ਸਾਡੇ ਸਾਲਿਯੂਸ਼ਨ ਨਾਲ, ਅਸੀਂ ਛੂਤ ਫੈਲਣ ਦੀ ਗਿਣਤੀ ਨੂੰ ਘਟਾਉਣ ਤੇ ਭਾਰਤ ਨੂੰ ਛੂਤ ਤੋਂ ਮੁਕਤ ਬਣਾਉਣ ’ਚ ਮਦਦ ਕਰ ਸਕਦੇ ਹਾਂ।’

ਵਿਗਿਆਨ ਤੇ ਤਕਨਾਲੋਜੀ ਵਿਭਾਗ ’ਚ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਨੈਨੋਕਣ ਥੇਰਾਨੋਸਟਿਕਸ (ਥੈਰਾਪੀ ਤੇ ਡਾਇਓਗਨੌਸਟਿਕਸ)’ ਨਾਲ ਕੀਟਾਣੂਸ਼ੋਧਨ ਤੋਂ ਲੈ ਕੇ ਇਮੇਜਿੰਗ ਤੱਕ ਕੋਵਿਡ–19 ਨਾਲ ਸਬੰਧਤ ਵੱਖੋ–ਵੱਖਰੇ ਮੁੱਦਿਆਂ ਦੇ ਪ੍ਰਭਾਵੀ ਹੱਲ ਦੇ ਰੂਪ ’ਚ ਤੇਜ਼ੀ ਨਾਲ ਉੱਭਰ ਰਹੇ ਹਨ। ਨੈਨੋਕਣਾਂ ਦੀ ਪ੍ਰਸੰਗਿਕਤਾ ਉਨ੍ਹਾਂ ਦੇ ਆਕਾਰ (100 ਐੱਨਐੱਮ ਤੋਂ ਘੱਟ) ਦੇ ਕਾਰਨ ਹੈ, ਜੋ ਕੋਵਿਡ–19 ਵਾਇਰਸ ਨਾਲ ਤੁਲਨਾਯੋਗ ਹੈ ਤੇ ਕਾਰਜਸ਼ੀਲਤਾ ਦੀ ਜ਼ਿਆਦਤੀ ਜਿਹੇ ਟੀਚੇ ਬਣਾਉਣਾ ਤੇ ਦਵਾ ਵੰਡ ਜ਼ਰੂਰਤ ਅਨੁਸਾਰ ਕੀਤੀ ਜਾ ਸਕਦੀ ਹੈ। ਸਿਲਵਰ ਨੈਨੋਕਣ ਨੂੰ ਇੱਕ ਪ੍ਰਭਾਵੀ ਐਂਟੀ–ਵਾਇਰਲ ਪਾਇਆ ਗਿਆ ਹੈ, ਜੋ ਐੱਚਆਈਵੀ, ਹੈਪੇਟਾਇਟਿਸ ਬੀ, ਹਰਪੀਜ਼ ਸਿੰਪਲੈਕਸ ਵਾਇਰਸ, ਇਨਫ਼ਲੂਐਂਜ਼ਾ ਵਾਇਰਸ ਜਿਹੇ ਘਾਤਕ ਵਾਇਰਸਾਂ ਵਿਰੁੱਧ ਕੰਮ ਕਰਦਾ ਹੈ। ਹਾਲੀਆ ਰਿਪੋਰਟਾਂ ’ਚ ਵਾਇਰਲ ਨੈਗੇਟਿਵ–ਸਟ੍ਰੈਂਡ ਆਰਐੱਨਏ ਤੇ ਵਾਇਰਲ ਬਡਿੰਗ ਦੇ ਸੰਸਲੇਸ਼ਣ ਨੂੰ ਰੋਕ ਕੇ ਕੋਰੋਨਾ ਵਾਇਰਸ ਦੇ ਪਾਸਾਰ ਨੂੰ ਰੋਕਣ ’ਚ ਗਲੂਟਾਥੀਓਨ ਕੈਪਡ–ਏਜੀ2ਐੱਸ ਐੱਨਸੀ (ਸਿਲਵਰ ਨੈਨੋ–ਕਲੱਸਟਰਜ਼) ਦੀ ਭੂਮਿਕਾ ਦਾ ਸੁਝਾਅ ਦਿੱਤਾ ਗਿਆ ਹੈ।

ਨੈਸ਼ਨਲ ਡਿਫ਼ੈਂਸ ਮੈਡੀਕਲ ਕਾਲਜ ਰੀਸਰਚ ਇੰਸਟੀਚਿਊਟ, ਸਾਇਤਾਮਾ, ਜਾਪਾਨ ਦੇ ਸ਼ਿੰਗੋ ਨਾਕਾਮੁਰਾ ਜਿਹੇ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ ਏਜੀ ਐੱਨਪੀ–ਆਧਾਰਤ ਸਮੱਗਰੀ ਰੋਗੀ ਦੀ ਛੂਤ ਨੂੰ ਰੋਕਣ ਤੋਂ ਇਲਾਵਾ ਸਿਹਤ ਦੇਖਭਾਲ ਕਰਮਚਾਰੀਆਂ (ਐੱਚਸੀਡਬਲਿਊ) ਦੇ ਸੰਪਰਕ ਲਾਗ ਨੂੰ ਰੋਕਣ ਵਿੱਚ ਸਮਰੱਥ ਹੋਵੇਗੀ। ਇਸ ਪ੍ਰਕਾਰ ਕੋਲਾਈਡਲ ਸਿਲਵਰ ਜਿਸ ਉੱਤ ਵਾੲਨੋਵੇਟ ਬਾਇਓਸਾਲਿਯੂਸ਼ਨ ਦੇ ਸੈਨੇਟਾਈਜ਼ਰ ਦੀ ਤਕਨੀਕ ਆਧਾਰਤ ਹੈ, ਉਹ ਸਤ੍ਹਾ ਗਲਾਈਕੋਪ੍ਰੋਟੀਨ ਨੂੰ ਰੋਕ ਕੇ ਆਰਐੱਨਏ ਪ੍ਰਤੀਕ੍ਰਿਤੀ ਤੇ ਛੂਤ ਦੀ ਲਾਗ ਨੂੰ ਰੋਕ ਕੇ ਕੋਵਿਡ–19 ਨੂੰ ਫੈਲਣ ਤੋਂ ਰੋਕ ਸਕਦਾ ਹੈ। ਕੋਲਾਈਡਲ ਸਿਲਵਰ ਬਣਾਉਣ ਦੀ ਪ੍ਰਕਿਰਿਆ ਲਈ ਇੱਕ ਭਾਰਤੀ ਪੇਟੈਂਟ ਦਾਇਰ ਕੀਤਾ ਗਿਆ ਹੈ ਤੇ ਹੈਂਡ ਸੈਨੇਟਾਇਜ਼ਰ ਅਤੇ ਕੀਟਾਣੂਨਾਸ਼ਕ ਬਣਾਉਣ ਲਈ ਇੱਕ ਪ੍ਰੀਖਣ ਲਾਇਸੈਂਸ ਪ੍ਰਦਾਨ ਕੀਤਾ ਗਿਆ ਹੈ।

Leave a Reply

Your email address will not be published. Required fields are marked *