ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਵਿਚੋਂ ਨਾਰੀਅਲ ਵਧੀਆ ਫ਼ਲ ਹੈ। ਭਾਰਤੀ ਸਮਾਜ ਵਿਚ ਨਾਰੀਅਲ ਦੀ ਵਰਤੋਂ ਸ਼ੁੱਭ ਕੰਮਾਂ ਅਤੇ ਪੂਜਾ-ਪਾਠ ਲਈ ਵੀ ਕੀਤੀ ਜਾਂਦੀ ਹੈ। ਕੱਚਾ ਨਾਰੀਅਲ ਸਿਹਤ ਲਈ ਉੱਤਮ ਅਤੇ ਸੁੱਕਾ ਹੋਇਆ ਨਾਰੀਅਲ ਮੇਵੇ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਨਾਰੀਅਲ ਦਾ ਪਾਣੀ ਅਤੇ ਗਿਰੀ ਕਈ ਤਰ੍ਹਾਂ ਦੀਆਂ ਦਵਾਈਆਂ ਲਈ ਵੀ ਉੱਤਮ ਮੰਨੇ ਜਾਂਦੇ ਹਨ।
ਖੋਜ ਕਰਤਾਵਾਂ ਦੇ ਅਨੁਸਾਰ ਨਾਰੀਅਲ ਦਾ ਤੇਲ ਮੱਛੀ ਦੇ ਤੇਲ ਵਾਲੇ ਗੁਣ ਰੱਖਦਾ ਹੈ। ਦੱਖਣੀ ਭਾਰਤ ਵਿਚ ਨਾਰੀਅਲ ਦੀ ਵਰਤੋਂ ਸਾਰੇ ਪਕਵਾਨਾਂ ਵਿਚ ਕੀਤੀ ਜਾਂਦੀ ਹੈ। ਸਿਹਤ ਦੀ ਰੱਖਿਆ ਲਈ ਕਈ ਪੌਸ਼ਟਿਕ ਤੱਤ ਨਾਰੀਅਲ ਵਿਚ ਮੌਜੂਦ ਹੁੰਦੇ ਹਨ।
ਆਓ ਜਾਣੀਏ ਨਾਰੀਅਲ ਨੂੰ ਉੱਤਮ ਫ਼ਲ ਕਿਉਂ ਕਿਹਾ ਜਾਂਦਾ ਹੈ-
* ਨਾਰੀਅਲ ਦਾ ਪਾਣੀ ਪਿਆਸ ਬੁਝਾਉਂਦਾ ਹੈ।
* ਗਰਮੀ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਨਾਰੀਅਲ ਦੀ ਕੱਚੀ ਗਿਰੀ ਦਾ ਸੇਵਨ ਠੀਕ ਹੁੰਦਾ ਹੈ।
* ਕੱਚਾ ਨਾਰੀਅਲ ਠੰਢੇ, ਪੌਸ਼ਟਿਕ, ਜਲਣ ਨਾਸ਼ਕ ਅਤੇ ਖੂਨ ਦੇ ਵਿਕਾਰਾਂ ਨੂੰ ਦੂਰ ਕਰਨ ਵਾਲਾ ਹੁੰਦਾ ਹੈ।
* ਨਾਰੀਅਲ ਦੇ ਤੇਲ ਦੀ ਲਗਾਤਾਰ ਵਾਲਾਂ ‘ਤੇ ਵਰਤੋਂ ਕਰਨ ਨਾਲ ਵਾਲ ਲੰਬੇ, ਸੰਘਣੇ ਅਤੇ ਮੁਲਾਇਮ ਹੋ ਜਾਂਦੇ ਹਨ।
* ਬੁੱਲ੍ਹਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਨਾਰੀਅਲ ਦੇ ਤੇਲ ਵਿਚ ਨਿੰਬੂ ਦਾ ਰਸ, ਗੁਲਾਬ ਦਾ ਅਰਕ ਬਰਾਬਰ ਮਿਲਾ ਕੇ ਬੁੱਲ੍ਹਾਂ ‘ਤੇ ਨਿਯਮਤ ਲਗਾਉਣ ਨਾਲ ਲਾਭ ਮਿਲਦਾ ਹੈ।
* ਗਰਭਵਤੀ ਔਰਤਾਂ ਜੇ ਨਾਰੀਅਲ ਅਤੇ ਮਿਸ਼ਰੀ ਚਬਾ-ਚਬਾ ਕੇ ਨਿਯਮਤ ਰੂਪ ਨਾਲ ਖਾਣ ਤੋਂ ਬੱਚੇ ਦੀਆਂ ਅੱਖਾਂ ਮੋਟੀਆਂ ਅਤੇ ਖੂਬਸੂਰਤ ਹੁੰਦੀਆਂ ਹਨ।
* ਅੱਗ ਨਾਲ ਸੜ ਜਾਣ ਵਾਲੇ ਹਿੱਸੇ ‘ਤੇ ਸਾਫ ਪਾਣੀ ਵਿਚ ਨਾਰੀਅਲ ਤੇਲ ਮਿਲਾ ਕੇ ਲਗਾਉਣ ਨਾਲ ਲਾਭ ਮਿਲਦਾ ਹੈ।
* ਉਲਟੀਆਂ ਆਉਣ ‘ਤੇ ਨਾਰੀਅਲ ਦਾ ਪਾਣੀ ਦਿਨ ਵਿਚ ਕਈ ਵਾਰ ਰੋਗੀ ਨੂੰ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਦੇਣ ਨਾਲ ਲਾਭ ਹੁੰਦਾ ਹੈ।
* ਪੇਟ ਵਿਚ ਕੀੜੇ ਹੋਣ ਤਾਂ ਸਵੇਰੇ ਖਾਲੀ ਪੇਟ ਨਾਰੀਅਲ ਖਾਣਾ ਲਾਭਦਾਇਕ ਹੁੰਦਾ ਹੈ।
* ਸਰਦੀ ਵਿਚ ਚਮੜੀ ਨੂੰ ਫਟਣ ਤੋਂ ਬਚਾਉਣ ਲਈ ਰਾਤ ਨੂੰ ਸੌਣ ਸਮੇਂ ਨਾਰੀਅਲ ਤੇਲ ਲਗਾਉਣ ਨਾਲ ਚਮੜੀ ਫਟਣ ਤੋਂ ਬਚ ਜਾਂਦੀ ਹੈ। ਤੇਲ ਬਾਹਾਂ, ਹੱਥਾਂ, ਪੈਰਾਂ ਅਤੇ ਬੁੱਲ੍ਹਾਂ ‘ਤੇ ਲਗਾ ਸਕਦੇ ਹੋ।
* ਚਿਹਰੇ ‘ਤੇ ਛਾਈਆਂ ਹੋਣ ਦੀ ਸਥਿਤੀ ਵਿਚ ਕੱਚੇ ਨਾਰੀਅਲ ਦੀ ਗਿਰੀ ਦਾ ਸੇਵਨ ਨਿਯਮਤ ਕਰੋ ਅਤੇ ਚਿਹਰੇ ‘ਤੇ ਤੁਲਸੀ ਦੇ ਪੱਤਿਆਂ ਦਾ ਰਸ, ਨਾਰੀਅਲ ਦਾ ਪਾਣੀ ਅਤੇ ਗਿਰੀ ਪੀਸ ਕੇ ਮਿਲੇ ਕੇ ਚਿਹਰੇ ‘ਤੇ ਇਨ੍ਹਾਂ ਦਾ ਲੇਪ ਕਰਨ ਨਾਲ ਛਾਈਆਂ ਦੂਰ ਹੁੰਦੀਆਂ ਹਨ।
* ਨਾਰੀਅਲ ਦੇ ਪਾਣੀ ਨੂੰ ਰੂੰ ਦੇ ਫਹੇ ਨਾਲ ਚਿਹਰੇ ‘ਤੇ ਸਵੇਰੇ-ਸ਼ਾਮ ਲਗਾਓ, ਸੁੱਕਣ ‘ਤੇ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਚਿਹਰੇ ਦਾ ਖੁਰਦਰਾਪਨ ਦੂਰ ਹੋ ਕੇ ਚਿਹਰੇ ਦੀ ਚਮੜੀ ਕੋਮਲ ਹੋ ਜਾਵੇਗੀ।
* ਨਾਰੀਅਲ ਦਾ ਪਾਣੀ ਉਨੀਂਦਰਾ ਰੋਗ ਦੀ ਸਰਬੋਤਮ ਦਵਾਈ ਮੰਨੀ ਜਾਂਦੀ ਹੈ। ਜਿਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋਵੇ, ਉਨ੍ਹਾਂ ਨੂੰ ਨਿਯਮਤ ਨਾਰੀਅਲ ਦਾ ਪਾਣੀ ਪੀਣਾ ਚਾਹੀਦਾ ਹੈ।