ਪਾਬਲੋ_ਪਿਕਾਸੋ ਕੌਣ ਸੀ ?

(25 ਅਕਤੂਬਰ 1881 – 8 ਅਪ੍ਰੈਲ 1973)

ਪਿਕਾਸੋ ਮਾਲਾਗਾ, ਸਪੇਨ ਵਿੱਚ ਜੋਸ ਰੂਈਜ਼ ਵਾਈ ਪਿਕਾਸੋ ਦੇ ਘਰ ਜੰਮਿਆ । ਉਹਦਾ ਬਚਪਨ ਤੋਂ ਹੀ ਚਿੱਤਰਕਾਰੀ ਵੱਲ ਧਿਆਨ ਸੀ। ਇਹ ਸ਼ੌਕ ਉਸ ਨੂੰ ਘਰੋਂ ਹੀ ਮਿਲਿਆ ਕਿਉਂਕਿ ਉਹਦਾ ਪਿਉ ਮਾਲਗਾ ਵਿੱਚ ਕਲਾਕਾਰੀ ਦਾ ਉਸਤਾਦ ਸੀ। ਪਿਕਾਸੋ ਨੇ 9 ਸਾਲ ਦੀ ਉਮਰ ਵਿੱਚ ਕੁਝ ਤਸਵੀਰਾਂ ਬਣਾਈਆਂ।ਉਸਦੇ ਪਿਤਾ ਨੇ ਉਸਨੂੰ ਹੱਲਾਸ਼ੇਰੀ ਦਿੱਤੀ ਤੇ ਸਿਖਾਇਆ ਵੀ। ਸਿਰਫ਼ 15 ਸਾਲ ਦੀ ਉਮਰ ਤੱਕ ਉਸ ਦੀ ਕਲਾ ਵਿੱਚ ਵਾਹਵਾ ਨਿਖ਼ਾਰ ਆ ਚੁੱਕਾ ਸੀ, ਜਿਸ ਤੋਂ ਉਸ ਦਾ ਪਿਉ ਹੈਰਾਨ ਵੀ ਸੀ ਅਤੇ ਖੁਸ਼ ਵੀ ਸੀ।
ਬਾਪੂ ਨੇ ਆਪਣੀ ਟਰੇਨਿੰਗ ਤੋਂ ਬਾਅਦ ਪਿਕਾਸੋ ਨੂੰ ਰਾਇਲ ਅਕੈਡਮੀ ਐਟ ਸੈਨ ਫਰਨੈਂਡੋ ਵਿੱਚ ਹੋਰ ਸਿਖਣ ਲਈ ਬਾਰਸੀਲੋਨਾ ਭੇਜ ਦਿੱਤਾ ਗਿਆ।
ਚਿੱਤਰਕਾਰ, ਮੂਰਤੀਕਾਰ, ਪ੍ਰਿੰਟ-ਮੇਕਰ, ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਵੀਂਹਵੀ ਸਦੀ ਦੇ ਵੱਡੇ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਹੈ। ਬਹੁਤੇ ਕਹਿ ਦਿੰਦੇ ਨੇ ਕਿ ਪਿਕਾਸੋ ਤੋਂ ਬਿਨਾਂ ਆਧੁਨਿਕ ਕਲਾ ਕੁਝ ਵੀ ਨਹੀ ।ਮੁਕਾਮੀ ਨਾਮਕਰਣ ਰਿਵਾਜ਼ ਅਨੁਸਾਰ ਹੀ ਆਪ ਦੇ ਨਾਮ ਵਿੱਚ ਰੂਈਜ਼ ਨਾਮ ਪਿਤਾ ਦੇ ਪਰਿਵਾਰ ਵੱਲੋਂ ਅਤੇ ਪਿਕਾਸੋ ਮਾਤਾ ਦੇ ਪਰਿਵਾਰ ਵੱਲੋਂ ਹੈ।

ਅਨੋਖੀ ਗੱਲ ਇਹ ਹੈ ਕਿ ਆਪ ਦੇ ਨਾਮ ਵਿੱਚ ਹੋਰ ਰਿਸ਼ਤੇਦਾਰਾਂ ਦੇ ਨਾਮ ਵੀ ਜੁੜਦੇ ਹਨ ਅਤੇ ਇਸ ਤਰਾਂ ਉਨ੍ਹਾਂ ਦਾ ਪੂਰਾ ਨਾਂ ਇਸ ਤਰਾਂ ਹੈ :-“Pablo Deigo Jose Francisso de Paula Juan Nepomuceno Maria de los Remedias Cipriano de la Santisma Trinidad Ruiz Y Picasso” ਇਸ ਵੱਡੇ ਨਾਂ ਨੂੰ ਛੋਟਾ ਕਰਕੇ ਉਨ੍ਹਾਂ ਨੂੰ ਸਿਰਫ਼ ਪਾਬਲੋ ਪਿਕਾਸੋ ਨਾਲ਼ ਹੀ ਯਾਦ ਕੀਤਾ ਜਾਂਦਾ ਹੈ।
ਆਧੁਨਿਕ ਕਲਾ ਦਾ ਇਹ ਕਲਾਕਾਰ 8 ਅਪ੍ਰੈਲ 1973 ਨੂੰ ਫਰਾਂਸ ਦੇ ਸ਼ਹਿਰ ਮੌਗਿਨਜ਼ ਵਿਖੇ ਸਦਾ ਲਈ ਸਰੀਰਕ ਵਿਛੋੜਾ ਦੇ ਗਿਆ ਪਰ ਉਹ ਆਪਣੀਆਂ ਕਲਾਕ੍ਰਿਤਾਂ ਰਾਹੀਂ ਅਜੇ ਵੀ ਜਿਊਂਦਾ ਹੈ।

Leave a Reply

Your email address will not be published. Required fields are marked *