ਪਾਣੀ ‘ਚ ਮਿਲਿਆ ਕੋਰੋਨਾ ਵਾਇਰਸ, ਕੋਵਿਡ-19 ਨੂੰ ਲੈ ਕੇ ਪੈਰਿਸ ‘ਚ ਨਵਾਂ ਖ਼ਤਰਾ

ਜਾਨਲੇਵਾ ਮਹਾਂਮਾਰੀ ਕੋਰੋਨਾ ਵਾਇਰਸ ਬਾਰੇ ਇੱਕ ਹੋਰ ਵੱਡਾ ਖ਼ਤਰਾ ਸਾਹਮਣੇ ਆਇਆ ਹੈ। ਫ਼ਰਾਂਸ ਦੀ ਰਾਜਧਾਨੀ ਪੈਰਿਸ ਸ਼ਹਿਰ ‘ਚ ਪਾਣੀ ਵਿੱਚ ਵੀ ਕੋਵਿਡ-19 ਦੇ ਵਾਇਰਸ ਪਾਏ ਗਏ ਹਨ। ਇਸ ਦੀ ਪੁਸ਼ਟੀ ਸ਼ਹਿਰ ਦੇ ਇੱਕ ਅਧਿਕਾਰੀ ਨੇ ਕੀਤੀ ਹੈ।
ਅਧਿਕਾਰੀ ਸੇਲੀਆ ਬਲਾਉਲ ਨੇ ਕਿਹਾ ਕਿ ਪੈਰਿਸ ਦੇ ਗ਼ੈਰ-ਪੀਣਯੋਗ ਪਾਣੀ ‘ਚ ਨਵੇਂ ਕੋਰੋਨਾ ਵਾਇਰਸ ਦੇ ‘ਮਾਇਨਸਕਿਊਲ’ ਸੂਖਮ ਨਿਸ਼ਾਨ ਮਿਲੇ ਹਨ। ਇਹ ਪਾਣੀ ਸੜਕਾਂ ਦੀ ਸਫ਼ਾਈ ਆਦਿ ‘ਚ ਵਰਤਿਆ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਫਿਲਹਾਲ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦਾ ਕੋਈ ਖ਼ਤਰਾ ਨਹੀਂ ਹੈ।
ਬਲਾਉਲ ਨੇ ਕਿਹਾ ਕਿ ਪੈਰਿਸ ਵਾਟਰ ਅਥਾਰਟੀ ਲੈਬ ਨੇ ਰਾਜਧਾਨੀ ਦੇ ਆਸਪਾਸ ਤੋਂ ਇਕੱਤਰ ਕੀਤੇ ਗਏ 27 ਨਮੂਨਿਆਂ ‘ਚੋਂ 4 ‘ਚ ਵਾਇਰਸ ਦੀ ਸੂਖਮ ਮਾਤਰਾ ਦਾ ਪਤਾ ਲਗਾਇਆ ਹੈ। ਸਾਵਧਾਨੀ ਵਜੋਂ ਇਨ੍ਹਾਂ ਕੇਂਦਰਾਂ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।
ਚੀਨ ਨੇ ਵੁਹਾਨ ਨੂੰ ਘੱਟ ਜ਼ੋਖਮ ਵਾਲਾ ਖੇਤਰ ਐਲਾਨਿਆ
ਉੱਧਰ ਕੋਰੋਨਾ ਵਾਇਰਸ ਮਹਾਂਮਾਰੀ ਦਾ ਕੇਂਦਰ ਰਹੇ ਵੁਹਾਨ ਨੂੰ ਚੀਨ ਨੇ ਘੱਟ ਜ਼ੋਖਮ ਵਾਲਾ ਖੇਤਰ ਘੋਸ਼ਿਤ ਕੀਤਾ ਹੈ। ਹਾਲਾਂਕਿ, ਕੁਝ ਦਿਨ ਪਹਿਲਾਂ ਸ਼ਹਿਰ ‘ਚ ਸੰਕਰਮਿਤ ਅਤੇ ਮ੍ਰਿਤਕਾਂ ਦੀ ਗਿਣਤੀ ਦੇ ਅੰਕੜਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ। ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ।
ਚੀਨ ਦੀ ਸਟੇਟ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵੇਂ ਕੇਸਾਂ ਦੇ ਅਧਾਰ ‘ਤੇ ਜ਼ੋਖਮ ਦਾ ਮੁਲਾਂਕਣ ਕੀਤਾ ਜਾਂਦਾ ਹੈ। ਜਿਨ੍ਹਾਂ ਸ਼ਹਿਰਾਂ, ਕਾਉਂਟੀਆਂ ਅਤੇ ਜ਼ਿਲ੍ਹੇ ‘ਚ ਪਿਛਲੇ 14 ਦਿਨਾਂ ਵਿੱਚ ਕਿਸੇ ਵੀ ਨਵੇਂ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ, ਉਸ ਨੂੰ ਘੱਟ ਜ਼ੋਖਮ ਵਾਲੇ ਖੇਤਰਾਂ ਵਿੱਚ ਰੱਖਿਆ ਜਾਂਦਾ ਹੈ। ਜਿੱਥੇ 50 ਤੋਂ ਵੀ ਘੱਟ ਕੇਸ ਜਾਂ ਵੱਧ ਮਾਮਲੇ ਹੋਣ ਦੇ ਬਾਵਜੂਦ ਵੀ ਬੀਮਾਰੀ ਫੈਲ ਨਾ ਰਹੀ ਹੋਵੇਗ, ਉਨ੍ਹਾਂ ਨੂੰ ਦਰਮਿਆਨੇ ਜ਼ੋਖਮ ਦੀ ਕੈਟਾਗਰੀ ‘ਚ ਰੱਖਿਆ ਜਾਂਦਾ ਹੈ। ਜਿੱਥੇ 50 ਤੋਂ ਵੱਧ ਕੇਸ ਹਨ ਅਤੇ ਬਿਮਾਰੀ ਫੈਲ ਰਹੀ ਹੈ, ਉਨ੍ਹਾਂ ਨੂੰ ਉੱਚ ਜ਼ੋਖਮ ਵਾਲਾ ਖੇਤਰ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *