ਪਾਕਿਸਤਾਨ : ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਨੇ 10ਵੀਂ ਜਮਾਤ ਵਿਚੋਂ ਕੀਤਾ ਟੌਪ

0
156

ਲਾਹੌਰ ਗੁਆਂਢੀ ਮੁਲਕ ਵਿਚ ਰਹਿੰਦੇ ਸਿੱਖ ਨੌਜਵਾਨਾਂ ਨੇ ਮੈਟਰੀਕੁਲੇਸ਼ਨ ਵਿਚੋਂ ਟੌਪ ਕਰਕੇ ਆਪਣੇ ਪਰਿਵਾਰ, ਆਪਣੇ ਮਾਤਾ-ਪਿਤਾ ਅਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਸਿੱਖ ਭਾਈਚਾਰੇ ਵਲੋਂ ਉਨ੍ਹਾਂ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਵਿਦਿਆਰਥੀਆਂ ਨੇ ਲਾਹੌਰ ਅਧੀਨ ਆਉਂਦੇ ਬੋਰਡ ਆਫ ਇੰਟਰਮੀਡੀਏਟ ਸੈਕਟਰੀਏਟ ਐਜੂਕੇਸ਼ਨ (BISE) 10ਵੀਂ ਜਮਾਤ ਵਿਚੋਂ ਟੌਪ ਕੀਤਾ ਹੈ।
ਇਸ ਸਬੰਧੀ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਹੈੱਡ ਗ੍ਰੰਥੀ ਸੁਖਬੀਰ ਸਿੰਘ ਸੁੱਖੀ ਅਤੇ ਬਾਬਰ ਜਲੰਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਸਿੱਖ ਲੜਕੇ ਅਤੇ 2 ਸਿੱਖ ਲੜਕੀਆਂ ਵਲੋਂ 10ਵੀਂ ਜਮਾਤ ਵਿਚੋਂ ਏ ਅਤੇ ਏ+ ਗ੍ਰੇਡਸ ਹਾਸਲ ਕੀਤੇ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੌਪਰ ਸਿੱਖ ਮੁੰਡੇ-ਕੁੜੀਆਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬੀ ਸਿੱਖ ਸੰਗਤ ਵਲੋਂ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾ ਸਥਾਨ ਹਾਸਲ ਕਰਨ ਵਾਲੇ ਹਰਦੀਪ ਸਿੰਘ ਨੇ 1100 ਵਿਚੋਂ 1047 ਅੰਕ, ਦੂਜਾ ਸਥਾਨ ਹਰਦੀਪ ਕੌਰ 1020, ਤੀਜਾ ਸਥਾਨ ਕਰਨਰਾਜ ਸਿੰਘ 1012, ਚੌਥਾ ਜਸਬੀਰ ਸਿੰਘ 947 ਅਤੇ 5ਵੇਂ ਸਥਾਨ ‘ਤੇ ਕਾਬਜ਼ ਆਨੰਦ ਕੌਰ 905 ਅੰਕ ਹਾਸਲ ਕਰਕੇ ਟੌਪ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।