ਪਰਸੋਂ ਨੂੰ ਪ੍ਰਾਹੁਣਾ ਹੋਵੇਗਾ ਬਿੱਲਾ ਤੇ ਬਹੂ ਹੋਵੇਗੀ ਬਿੱਲੀ

0
117

ਜਲੰਧਰ  ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ ਨੇ ਆਪਣੇ ਕਰੀਅਰ ਦੀ ਪਹਿਲੀ ਫਿਲਮ ‘ਵਨਸ ਅਪੌਨ ਅ ਟਾਈਮ ਇਨ ਅੰਮ੍ਰਿਤਸਰ’ ਬਣਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ਦਾ ‘ਯੰਗੈਸਟ ਪ੍ਰੋਡਿਊਸਰ’ (ਯੁਵਾ ਨਿਰਮਾਤਾ) ਦਾ ਟੈਗ ਦੇ ਦਿੱਤਾ ਗਿਆ। ਇਸ ਫਿਲਮ ਨਾਲ ਉਨ੍ਹਾਂ ਨੇ ਘਰ-ਘਰ ਪਛਾਣ ਬਣਾਈ ਤੇ ਖੂਬ ਸੁਰਖੀਆਂ ਵੀ ਬਟੋਰੀਆਂ। ਹੁਣ ਇਸ ਤੋਂ ਬਾਅਦ ਉਹ ਪੰਜਾਬੀ ਫਿਲਮ ‘ਪ੍ਰਾਹੁਣਾ’ ਲੈ ਕੇ ਆ ਰਹੇ ਹਨ, ਜੋ 28 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

ਇਸ ਫਿਲਮ ਨਾਲ ਮੋਹਿਤ ਦਰਸ਼ਕਾਂ ਨੂੰ ਬਹੁਤ ਕੁਝ ਸਮਝਾਉਣਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ‘ਪ੍ਰਾਹੁਣਾ’ ਇਕ ਸਤਿਕਾਰ ਭਰਿਆ ਰਿਸ਼ਤਾ ਹੈ। ਅੱਜ ਦੀ ਨਵੀਂ ਪੀੜ੍ਹੀ ਸਮਾਜ ਵਿਚਲੇ ਇਨ੍ਹਾਂ ਰਿਸ਼ਤੇ-ਨਾਤਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਮਾਮੇ, ਚਾਚੇ ਫੁੱਫੜ ਨਾਂ ਦੇ ਰਿਸ਼ਤੇ ਅੰਕਲ-ਆਂਟੀ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ। ਨਿਰਮਾਤਾ-ਨਿਰਦੇਸ਼ਕ ਮੋਹਿਤ ਬਨਵੈਤ ਤੇ ਅੰਮ੍ਰਿਤ ਰਾਜ ਚੱਡਾ ਦੀ ਨਵੀਂ ਫਿਲਮ ‘ਪ੍ਰਾਹੁਣਾ’ ਖਤਮ ਹੁੰਦੇ ਜਾ ਰਹੇ ਇਨ੍ਹਾਂ ਰਿਸ਼ਤਿਆਂ ਬਾਰੇ ਨਵੀਂ ਪੀੜ੍ਹੀ ਨੂੰ ਸੁਚੇਤ ਕਰਕੇ ਆਪਣੀ ਵਿਰਾਸਤ, ਕਲਚਰ ਨਾਲ ਜੁੜੇ ਰਹਿਣ ਦਾ ਸੱਦਾ ਦੇਵੇਗੀ। ਇਹ ਫਿਲਮ 1980-85 ਦੇ ਸਮਿਆਂ ‘ਚ ਸਹੁਰੇ ਘਰ ਹੁੰਦੀ ਜਵਾਈਆਂ ਦੀ ਪੁੱਛ-ਗਿੱਛ, ਰੋਹਬ, ਮਾਣ, ਇੱਜ਼ਤ ਦੇ ਰੁਤਬੇ ਨੂੰ ਪੇਸ਼ ਕਰਦੀ ਹੈ।

ਫਿਲਮ ‘ਚ ਕੁਲਵਿੰਦਰ ਬਿੱਲਾ ਵਾਮਿਕਾ ਗੱਬੀ ਨੂੰ ਪ੍ਰੀਤੀ ਸਪਰੂ ਦੇ ਰੂਪ ‘ਚ ਦੇਖਦਾ ਹੈ ਅਤੇ ਫਿਰ ਹੌਲੀ-ਹੌਲੀ ਦੋਵਾਂ ‘ਚ ਪਿਆਰ ਸ਼ੁਰੂ ਹੋ ਜਾਂਦਾ ਹੈ। ਫਿਲਮ ਦੇ ਬਾਕੀ ਪ੍ਰਾਹੁਣੇ, ਲੰਬਰਦਾਰ ਵੱਡਾ ਪ੍ਰਾਹੁਣਾ ਕਰਮਜੀਤ ਅਨਮੋਲ, ਛੋਟਾ ਪ੍ਰਾਹੁਣਾ ਪਟਵਾਰੀ ਹਾਰਬੀ ਸੰਘਾ ਫੌਜੀ ਸਭ ਤੋ ਵੱਡਾ ਪ੍ਰਾਹੁਣਾ ਸਰਦਾਰ ਸੋਹੀ ਹੋਣਗੇ। ਇਨਾਂ ਤੋ ਇਲਾਵਾ ਫਿਲਮ ‘ਚ ਅਨੀਤਾ ਮੀਤ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਮਲਕੀਤ ਰੌਣੀ ਸਮੇਤ ਕਈ ਹੋਰ ਸਿਤਾਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।