ਪਟਿਆਲਾ ਰੈਫਰ ਹੋਇ ਬਰਨਾਲਾ ਦੀ ਕੋਰੋਨਾ ਪਾਜ਼‌ਿਟਿਵ ਔਰਤ : ਹਾਲਤ ਵਿਗੜੀ

0
119

ਬਰਨਾਲਾ, 6 ਅਪ੍ਰੈਲ 2020 – ਬਰਨਾਲਾ ਜਿਲ੍ਹੇ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਰਾਧਾ ਦੀ ਹਾਲਤ ਅਚਾਨਕ ਵਿਗੜ ਗਈ। ਸਾਹ ਲੈਣ ਵਿੱਚ ਆ ਰਹੀ ਤਕਲੀਫ ਹੋਰ ਜਿਆਦਾ ਵਧਣ ਕਰਕੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਨੇ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਮਨਪ੍ਰੀਤ ਸਿੱਧੂ ਦੀ ਅਵਗਾਈ ਵਿੱਚ ਸਿਹਤ ਵਿਭਾਗ ਦੀ ਟੀਮ ਰਾਧਾ ਨੂੰ ਲੈ ਕੇ ਪਟਿਆਲਾ ਰਵਾਨਾ ਹੋ ਗਈ।

ਇਸ ਦੀ ਪੁਸ਼ਟੀ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਵੀ ਕਰ ਦਿੱਤੀ। ਉਨ੍ਹਾਂ ਕਿਹਾ ਰਾਧਾ ਨੂੰ ਸਾਹ ਲੈਣ ਵਿੱਚ ਕਾਫੀ ਜਿਆਦਾ ਤਕਲੀਫ ਆ ਰਹੀ ਹੈ। ਜਿਸ ਕਰਕੇ ਉਸ ਨੂੰ ਪਟਿਆਲਾ ਰੈਫਰ ਕਰਨਾ ਪਿਆ। ਰਾਧਾ ਨੂੰ ਰਜਿੰਦਰਾ ਹਸਪਤਾਲ ਲੈ ਕੇ ਰਵਾਨਾ ਹੋਈ ਟੀਮ ਵਿੱਚ 2 ਡਾਕਟਰ ਤੇ ਇੱਕ ਅਟੈਂਡੈਂਟ ਤੋਂ ਇਲਾਵਾ ਹੋਰ ਸਟਾਫ ਵੀ ਸ਼ਾਮਿਲ ਹੈ।

Google search engine

LEAVE A REPLY

Please enter your comment!
Please enter your name here