ਨੈਨੋ ਕਾਰ ਤੇ ਟਰੱਕ ਟੱਕਰ ਵਿਚ ਬਜ਼ੁਰਗ ਦੀ ਮੌਤ

0
158

ਪਟਿਆਲਾ : ਪਟਿਆਲਾ-ਸਰਹਿੰਦ ਰੋਡ ‘ਤੇ ਇਕ ਨੈਨੋ ਕਾਰ ਅਤੇ ਟਰੱਕ ਨਾਲ ਟੱਕਰ ਨਾਲ ਬਜ਼ੁਰਗ ਦੀ ਮੌਤ ਹੋ ਗਈ ਹੈ ਅਤੇ ਤਿੰਨ ਜ਼ਖਮੀ ਹੋ ਗਏ ਅਤੇ ਟਰੱਕ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਹੈ।  ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ 103 ਸਾਲ ਦੇ ਕੇਸ਼ੂ ਰਾਮ ਵਾਸੀ ਤ੍ਰਿਪੜੀ ਵਜੋਂ ਹੋਈ। ਜਦਕਿ ਇਸ ਹਾਦਸੇ ਵਿਚ ਲਾਡੀ ਵਾਸੀ ਰੁੜਕੀ, ਰਾਜਿੰਦਰ ਕੁਮਾਰ ਅਤੇ ਉਸ ਦੀ ਪਤਨੀ ਸੁਨੀਤਾ ਰਾਣੀ ਵਾਸੀ ਤ੍ਰਿਪੜੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਰਜਿੰਦਰ ਕੁਮਾਰ ਅਤੇ ਉਸ ਦੀ ਪਤਨੀ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਤ੍ਰਿਪੜੀ ਦਾ ਰਹਿਣ ਵਾਲਾ ਰਾਜਿੰਦਰ ਕੁਮਾਰ ਮੂਲ ਰੂਪ ਵਿਚ ਪਿੰਡ ਰੁੜਕੀ ਦਾ ਵਾਸੀ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਦਾ 103 ਸਾਲ ਦਾ ਦਾਦਾ ਕੇਸੂ ਰਾਮ ਇਥੇ ਆਇਆ ਸੀ ਅਤੇ ਕਰਫਿਉ ਦੇ ਕਾਰਨ ਉਹ ਪਿੰਡ ਜਾਣ ਦੀ ਜਿੱਦ ਕਰ ਰਿਹਾ ਸੀ। ਜਦੋਂ ਰਾਜਿੰਦਰ ਕੁਮਾਰ ਅੱਜ ਆਪਣੀ ਪਤਨੀ ਸੁਨੀਤਾ, ਦਾਦਾ ਕੇਸ਼ੂ ਰਾਮ ਅਤੇ ਪਿੰਡ ਦੇ ਨਿਵਾਸੀ ਲਾਡੀ ਨੂੰ ਲੈ ਕੇ ਪਿੰਡ ਰੁੜਕੀ ਵਿਖੇ ਨੈਨੋ ਕਾਰ ਵਿਚ ਜਾ ਰਿਹਾ ਸੀ ਤਾਂ ਸਰਹੰਦ ਰੋਡ ‘ਤੇ ਪਿੰਡ ਹਰਦਾਸਪੁਰ ਦੇ ਕੋਲ ਸਥਿਤ ਪੈਟਰੋਲ ਪੰਪ ਦੇ ਕੋਲ ਪਹੁੰਚੇ ਤਾਂ ਗੱਡੀ ਅਚਾਨਕ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ ਜਿਸ ਵਿਚ ਕੇਸ਼ੂ ਰਾਮ ਦੀ ਮੌਕੇ ‘ਤੇ ਹੋ ਗਈ ਅਤੇ ਤਿੰਨ ਜਖਮੀ ਹੋ ਗਏ। ਇਸ ਹਾਦਸੇ ਵਿਚ ਨੈਨੋ ਗੱਡੀ ਵਿਚ ਬੁਰੀ ਤਰ੍ਹਾਂ ਨੁਕਸਾਨੀ ਗਈ।

Google search engine

LEAVE A REPLY

Please enter your comment!
Please enter your name here