ਦਿਲੀ- ਤੋਂ ਰੇਡੀਓਲੋਜਿਸਟ ਡਾਕਟਰ ਦਿੱਲੀ ਵਾਸੀ ਜੇ. ਐਸ. ਰੰਧਾਵਾ ਨੇ ਪਹਿਲਾਂ ਵਿਆਹ ਸੰਬੰਧਾਂ ‘ਤੇ ਆਧਾਰਿਤ ‘ਮੁਸਕੁਰਾਹਟੇਂ’ ਬਣਾਈ ਸੀ। ਉਹ ਚਾਲੂ ਜਾਂ ਮਸਾਲਾ ਫ਼ਿਲਮਾਂ ਬਣਾਉਣ ਵਿਚ ਵਿਸ਼ਵਾਸ ਨਹੀਂ ਰੱਖਦੇ ਹਨ। ਸੋ, ਹੁਣ ਉਨ੍ਹਾਂ ਨੇ ਬੁਢਾਪੇ ਨੂੰ ਮੁੱਖ ਰੱਖ ਕੇ ਵੱਖਰੇ ਤਰ੍ਹਾਂ ਦੀ ਫ਼ਿਲਮ ’10 ਨਹੀਂ 40′ ਬਣਾਈ ਹੈ। ਫ਼ਿਲਮ ਦੀ ਪੂਰੀ ਸ਼ੂਟਿੰਗ ਦਿੱਲੀ ਵਿਚ ਕੀਤੀ ਗਈ ਹੈ ਅਤੇ ਫ਼ਿਲਮ ਦਾ ਵਿਸ਼ਾ ਬਜ਼ੁਰਗਾਂ ‘ਤੇ ਆਧਾਰਿਤ ਹੈ। ਸੋ, ਇਥੇ ਕਈ ਸੀਨੀਅਰ ਕਲਾਕਾਰਾਂ ਨੂੰ ਚਮਕਾਇਆ ਗਿਆ ਹੈ ਅਤੇ ਇਸ ਵਿਚ ਸ਼ਾਮਿਲ ਹਨ ਬੀਰਬਲ, ਮਨਮੌਜੀ, ਰਮੇਸ਼ ਗੋਇਲ, ਮਨੋਜ ਬਖਸ਼ੀ, ਮਹੇਸ਼ ਗਹਿਲੋਤ ਆਦਿ। ਖ਼ੁਦ ਡਾ: ਜੇ. ਐਸ. ਰੰਧਾਵਾ ਨੇ ਇਸ ਵਿਚ ਸੁਮਿਤ ਦਾ ਕਿਰਦਾਰ ਨਿਭਾਇਆ ਹੈ। ਸੁਮਿਤ ਦਿੱਲੀ ਦੀ ਇਕ ਕਾਲੋਨੀ ਵਿਚ ਰਹਿ ਰਿਹਾ ਹੁੰਦਾ ਹੈ ਅਤੇ ਉਹ ਗਰਮ ਮਿਜ਼ਾਜ਼ ਦਾ ਹੈ। ਉਹ ਆਂਢ-ਗੁਆਂਢ ਵਿਚ ਰਹਿ ਰਹੇ ਬਜ਼ੁਰਗਾਂ ਤੋਂ ਤੰਗ ਆਇਆ ਹੁੰਦਾ ਹੈ। ਇਕ ਚੈਰਿਟੀ ਸ਼ੋਅ ਦੌਰਾਨ ਜਦੋਂ ਉਹ ਇਨ੍ਹਾਂ ਬਜ਼ੁਰਗਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਦੋਂ ਉਸ ਨੂੰ ਉਨ੍ਹਾਂ ਦੀ ਅੰਦਰੂਨੀ ਜ਼ਿੰਦਗੀ ਵਿਚ ਝਾਕਣ ਦਾ ਮੌਕਾ ਮਿਲਦਾ ਹੈ ਅਤੇ ਉਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਲੋਕ ਕਿੰਨੇ ਇਕੱਲੇਪਨ ਵਾਲੀ ਜ਼ਿੰਦਗੀ ਜੀਅ ਰਹੇ ਹਨ। ਉਦੋਂ ਉਸ ਨੂੰ ਬਜ਼ੁਰਗਾਂ ਲਈ ‘ਡੇ ਕੇਅਰ ਸੈਂਟਰ’ ਖੋਲ੍ਹਣ ਦਾ ਖਿਆਲ ਆਇਆ ਹੈ, ਤਾਂ ਕਿ ਇਥੇ ਆ ਕੇ ਉਹ ਆਪਣੀ ਜ਼ਿੰਦਗੀ ਦਾ ਇਕੱਲਾਪਨ ਦੂਰ ਕਰ ਸਕਣ। ਇਸ ‘ਡੇਅ ਕੇਅਰ ਸੈਂਟਰ’ ਦੀ ਬਦੌਲਤ ਉਮਰ ਦਰਾਜ਼ ਲੋਕਾਂ ਦੀ ਸੁੰਨੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਰੌਣਕ ਵਾਪਸ ਆਉਂਦੀ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ। ਡਾ: ਰੰਧਾਵਾ ਅਨੁਸਾਰ ਸੀਨੀਅਰ ਕਲਾਕਾਰਾਂ ਨੂੰ ਨਿਰਦੇਸ਼ਿਤ ਕਰਨ ਦਾ ਅਨੁਭਵ ਬਹੁਤ ਸੁਖਦਾਈ ਰਿਹਾ। ਸਾਰਿਆਂ ਨੇ ਸੌ ਤੋਂ ਉੱਪਰ ਫ਼ਿਲਮਾਂ ਕੀਤੀਆਂ ਹਨ। ਸੋ, ਉਨ੍ਹਾਂ ਨੂੰ ਜ਼ਿਆਦਾ ਸਮਝਾਉਣਾ ਨਹੀਂ ਪੈਂਦਾ ਸੀ। ਹਾਂ, ਫ਼ਿਲਮ ਵਿਚ ਤੀਹ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੇ ਕੰਮ ਕੀਤਾ ਹੈ। ਸੋ, ਸ਼ੂਟਿੰਗ ਦੌਰਾਨ ਉਨ੍ਹਾਂ ਦੀ ਸਿਹਤ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ ਕਿ ਕਿਤੇ ਕਿਸੇ ਨੂੰ ਕੋਈ ਤਕਲੀਫ਼ ਨਾ ਹੋਵੇ ਕਿਉਂਕਿ ਰੰਧਾਵਾ ਖ਼ੁਦ ਡਾਕਟਰ ਹਨ। ਸੋ, ਉਨ੍ਹਾਂ ਨੇ ਹਰ ਕਿਸੇ ਦੀ ਸਿਹਤ ਦਾ ਖ਼ੁਦ ਖਿਆਲ ਰੱਖਿਆ ਸੀ। ਮੁੰਬਈ ਵਿਚ ਆਯੋਜਿਤ ਇਸ ਫ਼ਿਲਮ ਦੇ ਵਿਸ਼ੇਸ਼ ਸ਼ੋਅ ਦੇ ਮੌਕੇ ‘ਤੇ ਕਈ ਕਲਾਕਾਰ ਹਾਜ਼ਰ ਸਨ ਅਤੇ ਕਲਾਕਾਰਾਂ ਦੀ ਸੰਸਥਾ ਸਿੰਟਾ ਦੇ ਅਧਿਕਾਰੀ ਹੋਣ ਕਰਕੇ ਜਾਨੀ ਲੀਵਰ ਵੀ ਪਹੁੰਚੇ ਹੋਏ ਸਨ। ਫ਼ਿਲਮ ਦੇਖ ਕੇ ਉਹ ਕਾਫੀ ਖ਼ੁਸ਼ ਸਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਇਸ ਗੱਲ ਦੀ ਵੀ ਸੀ ਕਿ ‘ਬੀਰਬਲ’, ‘ਮਨਮੌਜੀ’ ਤੇ ਰਮੇਸ਼ ਗੋਇਲ ਨੂੰ ਆਮ ਤੌਰ ‘ਤੇ ਇੱਕ-ਅੱਧ ਦ੍ਰਿਸ਼ ਵਿਚ ਚਮਕਾਇਆ ਜਾਂਦਾ ਰਿਹਾ ਹੈ ਪਰ ਇਥੇ ਇਨ੍ਹਾਂ ਨੂੰ ਮੁੱਖ ਭੂਮਿਕਾ ਵਿਚ ਲਿਆ ਗਿਆ ਹੈ। ਜਾਨੀ ਲੀਵਰ ਅਨੁਸਾਰ ਡਾ: ਰੰਧਾਵਾ ਨੇ ਬਜ਼ੁਰਗਾਂ ‘ਤੇ ਫ਼ਿਲਮ ਬਣਾ ਕੇ ਇਨ੍ਹਾਂ ਤਿੰਨਾਂ ਸੀਨੀਅਰ ਕਲਾਕਾਰਾਂ ਨੂੰ ਆਪਣੀ ਢਲਦੀ ਉਮਰ ਵਿਚ ਆਪਣੀ ਅਦਾਕਾਰੀ ‘ਤੇ ਫ਼ਖ਼ਰ ਕਰਨ ਦਾ ਚੰਗਾ ਮੌਕਾ ਦੇ ਦਿੱਤਾ। ਆਪਣੀ ਜ਼ਿੰਦਗੀ ਦੀ ਢਲਦੀ ਸ਼ਾਮ ਦੇ ਕੁਝ ਸੀਨੀਅਰ ਕਲਾਕਾਰਾਂ ਨੂੰ ਮੁੱਖ ਭੂਮਿਕਾ ਵਿਚ ਚਮਕਾ ਕੇ ਡਾ: ਰੰਧਾਵਾ ਨੇ ਵਾਕਈ ਪ੍ਰਸੰਸਾਯੋਗ ਕੰਮ ਕੀਤਾ ਹੈ।
Related Posts
ਪੜ੍ਹ-ਪੜ੍ਹ ਕਿਤਾਬਾਂ ਲਾ ਤੇ ਗੰਜ ,ਫਿਰ ਵੀ ਕਹਿੰਦਾ ‘ਦੋ ਦੂਣੀ ਪੰਜ’
ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਅੰਮ੍ਰਿਤ ਮਾਨ ਦੀ ਨਵੀਂ ਫ਼ਿਲਮ ‘ਦੋ ਦੂਣੀ ਪੰਜ’ ਸਿੱਖਿਆ ਵਿਭਾਗ ਦੀਆਂ ਕਮੀਆਂ ਅਤੇ ਦਿਨੋ-ਦਿਨ…
”ਮੰਜੇ ਬਿਸਤਰੇ 2” ਫਿਲਮ ਦਾ ਪੋਸਟਰ ਰਿਲੀਜ਼
ਜਲੰਧਰ — ਸਾਲ 2019 ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਗਿੱਪੀ ਗਰੇਵਾਲ ਲਈ ਵੀ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਇਸ…
ਸਾਰਾਗੜ੍ਹੀ ਜੰਗ ‘ਤੇ ਅਕਸ਼ੇ ਕੁਮਾਰ ਤੋਂ ਇਲਾਵਾ ਬਾਲੀਵੁੱਡ ਇਸ ਸਾਲ ਲੈ ਕੇ ਆ ਰਿਹਾ ਹੈ ਕਮਾਲ ਦੀਆਂ ਫਿਲਮਾਂ
ਕੇਸਰੀ 2019 ਵਿੱਚ ਬੌਕਸ ਆਫ਼ਿਸ ‘ਤੇ ਕਈ ਅਹਿਮ ਫ਼ਿਲਮਾਂ ਦੀ ਭਰਮਾਰ ਹੋਵੇਗੀ, ਕਈ ਬਾਇਓਪਿਕ ਫ਼ਿਲਮਾਂ ਵੀ ਬੌਕਸ ਆਫ਼ਿਸ ‘ਤੇ ਦਸਤਕ…