Monday, October 18, 2021
Google search engine
HomeLATEST UPDATEਨਿਊਜ਼ੀਲੈਂਡ : 8 ਸਾਲਾ ਬੱਚੀ ਦਾ ਗ੍ਰੰਥੀ ਨੇ ਕੀਤਾ ਸਰੀਰਕ ਸ਼ੋਸ਼ਣ

ਨਿਊਜ਼ੀਲੈਂਡ : 8 ਸਾਲਾ ਬੱਚੀ ਦਾ ਗ੍ਰੰਥੀ ਨੇ ਕੀਤਾ ਸਰੀਰਕ ਸ਼ੋਸ਼ਣ

ਆਕਲੈਂਡ— ਨਿਊਜ਼ੀਲੈਂਡ ਦੀ ‘ਆਕਲੈਂਡ ਜ਼ਿਲਾ ਅਦਾਲਤ’ ਨੇ ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸਾਜਨ ਸਿੰਘ ਨੂੰ 8 ਸਾਲਾ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਉਸ ‘ਤੇ ਦੋ ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਸੀ। ਅਜੇ ਇਕ ਮਾਮਲੇ ‘ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਉਸ ਨੂੰ ਸਤੰਬਰ ਮਹੀਨੇ ਸਜ਼ਾ ਸੁਣਾਈ ਜਾਵੇਗੀ। ਸਜ਼ਾ ਭੁਗਤਣ ਮਗਰੋਂ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ।
ਮਾਮਲੇ ਦਾ ਖੁਲ੍ਹਾਸਾ ਉਸ ਸਮੇਂ ਹੋਇਆ ਜਦ ਬੱਚੀ ਨੇ ਗੁਰਦੁਆਰਾ ਸਾਹਿਬ ਜਾਣ ਤੋਂ ਇਨਕਾਰ ਕਰ ਦਿੱਤਾ। ਮਾਂ-ਬਾਪ ਦੇ ਪੁੱਛਣ ‘ਤੇ ਬੱਚੀ ਨੇ ਦੱਸਿਆ ਕਿ ਗ੍ਰੰਥੀ ਨੇ ਗੁਰਦੁਆਰੇ ‘ਚ ਉਸ ਨਾਲ ਗੰਦੀਆਂ ਹਰਕਤਾਂ ਕੀਤੀਆਂ। ਉਸ ਦੇ ਬਾਅਦ ਬੱਚੀ ਦੇ ਮਾਂ-ਬਾਪ ਪੁਲਸ ਸਟੇਸ਼ਨ ਗਏ ਅਤੇ ਸ਼ਿਕਾਇਤ ਦਰਜ ਕਰਵਾਈ। ਬੱਚੀ ਦੇ ਪਿਤਾ ਨੇ ਦੱਸਿਆ ਕਿ ਦੋ ਸਾਲ ਦੀ ਕਾਨੂੰਨੀ ਲੜਾਈ ਦੇ ਬਾਅਦ ਸਾਜਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਸੰਤੁਸ਼ਟੀ ਮਿਲੀ ਹੈ। ਉਹ ਧੀ ਨੂੰ ਸਿੱਖ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਸੰਗੀਤ ਸਿੱਖਣ ਲਈ ਗੁਰੂਘਰ ਭੇਜਦੇ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments