ਨਿਊਜ਼ੀਲੈਂਡ : ਮਸਜਿਦ ‘ਚ ਗੋਲੀਬਾਰੀ, ਵਾਲ-ਵਾਲ ਬਚੀ ਬੰਗਲਾਦੇਸ਼ੀ ਕ੍ਰਿਕਟ ਟੀਮਖ.

0
105

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀ ਇਕ ਅਲ ਨੂਰ ਮਸਜਿਦ ਵਿਚ ਸ਼ੁੱਕਰਵਾਰ ਨੂੰ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਇਕ ਸਮਾਚਾਰ ਏਜੰਸੀ ਨੇ ਨਿਊਜ਼ੀਲੈਂਡ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਹਮਲਾਵਰ ਹਾਲੇ ਵੀ ਸਰਗਰਮ ਹਨ। ਸਥਾਨਕ ਪੁਲਸ ਨੇ ਮੱਧ ਕ੍ਰਾਈਸਟਚਰਚ ਵਿਚ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।

ਜਿਸ ਸਮੇਂ ਇਹ ਹਾਦਸਾ ਵਾਪਿਰਆ ਬੰਗਲਾਦੇਸ਼ੀ ਕ੍ਰਿਕਟ ਟੀਮ ਵੀ ਉੱਥੇ ਮੌਜੂਦ ਸੀ। ਮਸਜਿਦ ਵਿਚ ਸਰਗਰਮ ਬੰਦੂਕਧਾਰੀ ਦੀ ਜਾਣਕਾਰੀ ਮਿਲਦੇ ਹੀ ਸਾਰੇ ਖਿਡਾਰੀ ਬਾਕੀ ਲੋਕਾਂ ਨਾਲ ਮਸਜਿਦ ਵਿਚੋਂ ਸਹੀ ਸਲਾਮਤ ਬਾਹਰ ਨਿਕਲ ਆਏ। ਸਾਰਿਆਂ ਨੂੰ ਪਾਰਕ ਨੇੜੇ ਰਸਤੇ ਤੋਂ ਵਾਪਸ ਓਵਲ ਮੈਦਾਨ ਵੱਲ ਲਿਜਾਇਆ ਗਿਆ। ਇਸ ਘਟਨਾ ਨੂੰ ਲੈ ਕੇ ਬੰਗਲਾਦੇਸ਼ ਕ੍ਰਿਕਟ ਟੀਮ ਦੇ ਇਕ ਖਿਡਾਰੀ ਮੁਹੰਮਦ ਇਸਲਾਮ ਨੇ ਟਵੀਟ ਕੀਤਾ ਹੈ। ਇਸਲਾਮ ਨੇ ਲਿਖਿਆ,”ਬੰਗਲਾਦੇਸ਼ ਦੀ ਟੀਮ ਹੇਗਲੇ ਪਾਰਕ ਨੇੜੇ ਮਸਜਿਦ ਤੋਂ ਬਾਹਰ ਨਿਕਲ ਆਈ, ਜਿੱਥੇ ਸਰਗਰਮ ਬੰਦੂਕਧਾਰੀ ਮੌਜੂਦ ਸੀ।
ਇਕ ਚਸ਼ਮਦੀਦ ਲੇਨ ਪੇਨੇਹਾ ਨੇ ਦੱਸਿਆ ਕਿ ਉਸ ਨੇ ਇਕ ਕਾਲੇ ਕੱਪੜੇ ਪਹਿਨੇ ਇਕ ਸ਼ਖਸ ਨੂੰ ਮਸਜਿਦ ਅੰਦਰ ਆਉਂਦੇ ਦੇਖਿਆ ਅਤੇ ਇਸ ਮਗਰੋਂ ਦਰਜਨਾਂ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਗੋਲੀਬਾਰੀ ਹੁੰਦੇ ਹੀ ਹਫੜਾ-ਦਫੜੀ ਮਚ ਗਈ। ਹੁਣ ਤੱਕ 9 ਲੋਕਾਂ ਦੇ ਮਰਨ ਅਤੇ 50 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।