ਨਕਲੀ ਘਿਉ,ਨਕਲੀ ਬੇਬੇ ਤੇ ਨਕਲੀ ਪਿਉ ,ਪੈ ਗਿਆ ਇੰਮੀਗ੍ਰੇਸ਼ਨ ਵਾਲਾ ਦਿਓ

ਮੋਗਾ—ਫਰਜੀ ਵਿਆਹ ਕਰਵਾ ਕੇ ਵਿਦੇਸ਼ਾਂ ‘ਚ ਪੱਕਾ ਹੋਣ ਦੀ ਚਾਹਤ ਰੱਖਣ ਵਾਲੇ ਪ੍ਰਵਾਸੀਆਂ ‘ਤੇ ਕੈਨੇਡਾ ਦੇ ਬਾਅਦ ਆਸਟ੍ਰੇਲੀਆ ਸਰਕਾਰ ਵੀ ਸਖਤ ਹੋ ਚੁੱਕੀ ਹੈ। ਆਸਟ੍ਰੇਲੀਆ ਬਾਰਡਰ ਫੋਰਸ (ਏ.ਬੀ.ਐਫ.) ਨੇ ਫਰਜੀ ਵਿਆਹ ਕਰਵਾ ਕੇ ਪ੍ਰਵਾਸੀਆਂ ਨੂੰ ਦੇਸ਼ ਦੀ ਨਾਗਰਿਕਤਾ ਦਿਵਾਉਣ ਗਿਰੋਹ ਦੇ ਖੁਲਾਸੇ ਦੇ ਬਾਅਦ ਇਹ ਸਖਤ ਰਵੱਈਆ ਅਪਣਾਇਆ ਹੈ। ਏ.ਬੀ.ਐਫ. ਨੇ ਫਰਜੀ ਵਿਆਹ ਕਰਵਾ ਕੇ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਲੜਕੇ-ਲੜਕੀਆਂ ਨੂੰ ਸਖਤ ਚਿਤਾਵਨੀ ਦਿੰਦੇ ਇਸ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇੰਨਾ ਹੀ ਨਹੀਂ ਬੀਤੇ ਦੋ ਮਹੀਨਿਆਂ ‘ਚ ਆਸਟ੍ਰੇਲੀਆ ਬਾਰਡਰ ਫੋਰਸ ਨੇ 164 ਵੀਜ਼ੇ ਪੰਜਾਬੀਆਂ ਦੇ ਪਾਰਟਨਰ ਵੀਜ਼ੇ ਰੱਦ ਕੀਤੇ ਹਨ। ਭਾਰਤੀ ਨਾਗਰਿਕ ਖਾਸ ਕਰਕੇ ਪੰਜਾਬੀਆਂ ‘ਚ ਵਿਦੇਸ਼ ਜਾਣ ਦੀ ਲਾਲਸਾ ਘੱਟ ਨਹੀਂ ਹੋ ਰਹੀ। ਪੰਜਾਬੀ ਲੜਕੇ-ਲੜਕੀਆਂ ਆਪਣਾ ਦੇਸ਼ ਛੱਡ ਕੇ ਵਿਦੇਸ਼ੀ ਧਰਤੀ ‘ਤੇ ਵੱਸਣ ਲਈ ਕੁਝ ਵੀ ਕਰਨ ਨੂੰ ਤਿਆਰ ਹਨ, ਚਾਹੇ ਉਹ ਗੈਰ-ਕਾਨੂੰਨੀ ਕਿਉਂ ਨਾ ਹੋਵੇ। ਪਰ ਹੁਣ ਇਹ ਵੀ ਸੌਖਾ ਨਹੀਂ ਹੋਵੇਗਾ, ਕਿਉਂਕਿ ਏ.ਬੀ.ਐੱਫ. ਇਸ ਨੂੰ ਲੈ ਕੇ ਸਖਤ ਹੋ ਗਈ ਹੈ। ਕੰਟਰੈਕਟ ਮੈਰਿਜ਼ ਦਾ ਧੰਦਾ ਉਸ ਦੀ ਨਜ਼ਰ ‘ਚ ਆ ਗਿਆ ਹੈ।

ਏਜੰਟ ਫੜਿਆ ਗਿਆ ਤਾਂ ਕੋਰਟ ‘ਚ ਕਬੂਲਿਆ ਫਰਜੀਵਾੜਾ
ਪਿਛਲੇ ਮਹੀਨੇ ਸਿਡਨੀ ਤੋਂ ਆਸਟ੍ਰੇਲੀਆ ਬਾਰਡਰ ਫੋਰਸ ਨੇ ਇਕ ਇਸ ਤਰ੍ਹਾਂ ਦੇ ਏਜੰਟ ਨੂੰ ਫੜਿਆ ਸੀ, ਜਿਸ ਨੇ ਕਈ ਕੰਟਰੈਕਟ ਮੈਰਿਜ ਕਰਵਾਈਆਂ ਅਤੇ ਪਾਰਟਨਰ ਵੀਜ਼ੇ ਦੇ ਲਈ ਅਰਜ਼ੀਆਂ ਲਗਾਈਆਂ ਹੋਈਆਂ ਸਨ। ਦੋਸ਼ੀ ਨੇ ਕੋਰਟ ‘ਚ ਕਬੂਲਿਆ ਕਿ ਉਹ ਨੌਜਵਾਨਾਂ ਨੂੰ ਪੱਕਾ ਕਰਨ ਲਈ ਕੰਟਰੈਕਟ ਮੈਰਿਜ ਕਰਵਾਉਂਦਾ ਹੈ। ਫੋਰਸ ਨੇ ਰਿਪੋਰਟ ਆਸਟ੍ਰੇਲੀਆ ਸਰਕਾਰ ਨੂੰ ਭੇਜੀ ਤਾਂ ਸਰਕਾਰ ਨੇ ਸਖਤੀ ਕਰ ਦਿੱਤੀ।ਗਿਰੋਹ ਦਾ ਖੁਲਾਸਾ: ਸਿਟੀਜਨਸ਼ਿਪ ਮਿਲਣ ਤੱਕ ਦਾ ਕਰਦੇ ਹਨ ਕੰਟਰੈਕਟ, ਫਿਰ ਦੇ ਦਿੰਦੇ ਹਨ ਤਾਲਾਕ
ਆਸਟ੍ਰੇਲੀਆ ਦੀ ਸਿਟੀਜਨਸ਼ਿਪ ਚਾਹੁਣ ਵਾਲਿਆਂ ਲਈ ਇੱਥੋਂ ਦੇ ਏਜੰਟਾਂ ਨੇ ਜਾਲ ਵਿਛਾ ਕੇ ਰੱਖਿਆ ਹੈ। ਕੰਟਰੈਕਟ ਮੈਰਿਜ ਲਈ ਆਸਟ੍ਰੇਲੀਆ ‘ਚ ਰਹਿੰਦੀਆਂ ਲੜਕੀਆਂ ਜਾਂ ਲੜਕਿਆਂ ਨਾਲ ਸੰਪਰਕ ਕਰਦੇ ਹਨ। ਉੱਥੇ ਸੈਟਲ ਹੋਣ ਦੇ ਇੱਛੁਕ ਲੜਕੇ ਜਾਂ ਲੜਕੀਆਂ ਨਾਲ ਫਰਜੀ ਵਿਆਹ ਕਰਵਾ ਦਿੰਦੇ ਹਨ। ਇਸ ‘ਚ ਲੜਕੇ -ਲੜਕੀਆਂ ਦਾ ਆਪਸ ‘ਚ ਕੰਟਰੈਕਟ ਹੁੰਦਾ ਕਿ ਸਿਟੀਜਨਸ਼ਿਪ ਪ੍ਰਾਪਤ ਹੋਣ ਤੋਂ ਬਾਅਦ ਉਹ ਇਕ-ਦੂਜੇ ਨੂੰ ਤਾਲਾਕ ਦੇ ਦੇਣਗੇ। ਕਈ ਸਾਲਾਂ ਤੋਂ ਚੱਲੇ ਆ ਰਹੇ ਇਸ ਕੰਟਰੈਕਟ ਮੈਰਿਜ ਦੇ ਜ਼ਰੀਏ ਕਈ ਲੋਕ ਵਿਦੇਸ਼ਾਂ ‘ਚ ਸੈਟਲ ਵੀ ਹੋ ਚੁੱਕੇ ਹਨ।ਆਸਟ੍ਰੇਲੀਆ ਜਾਣਾ ਹੁਣ ਸੌਖਾ ਨਹੀਂ
ਆਸਟਰੇਲੀਆ ਨੇ ਕੰਟਰੈਕਟ ਮੈਰਿਜ ਹੁਣ ਵੀਜ਼ਾ ਦੇਣ ‘ਚ ਹੋਰ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਖਾਸ ਕਰਕੇ ਪਾਰਟਨਰ ਵੀਜੇ ਦੀ ਅਰਜ਼ੀ ਨੂੰ ਧਿਆਨ ਨਾਲ ਚੈੱਕ ਕੀਤੇ ਜਾ ਰਹੇ ਹਨ।ਪਹਿਲਾਂ ਕੈਨੇਡਾ ਨੇ ਸ਼ਿੰਕਜਾ ਕੱਸਿਆ ਸੀ ਹੁਣ ਆਸਟ੍ਰੇਲੀਆ ਨੇ
ਕੈਨੇਡਾ ਵੱਸਣ ਦੇ ਚਾਹਵਾਨ ਚਚੇਰੇ, ਮਮੇਰੇ ਭਾਰ-ਭੈਣ, ਚਾਚਾ-ਭਤੀਜੀ ਵਰਗੇ ਰਿਸ਼ਤਿਆਂ ‘ਚ ਕੰਟਰੈਕਟ ਮੈਰਿਜ ਕਰਵਾ ਕੇ ਕੈਨੇਡਾ ਜਾਂਦੇ ਸੀ। ਕੈਨੇਡਾ ਸਰਕਾਰ ਨੇ ਫੜਿਆ ਤਾਂ ਨਵਾਂ ਕਾਨੂੰਨ ਬਣਾਇਆ। ਕੈਨੇਡਾ ਆਉਣ ਵਾਲੇ ਨੂੰ ਪਾਰਟਨਰ ਦੇ 3 ਸਾਲ ਰਹਿਣਾ ਹੋਵੇਗਾ। ਇਸ਼ ਦੇ ਬਾਅਦ ਆਸਟ੍ਰੇਲੀਆ ਦਾ ਰੁਖ ਕਰਨ ਲੱਗੇ। ਉੱਥੇ ਵੀ ਹੁਣ ਸਖਤੀ ਹੋ ਗਈ।ਕੰਟਰੈਕਟ ਮੈਰਿਜ ਲਈ ਠੱਗੇ ਜਾ ਰਹੇ 25 ਤੋਂ 30 ਲੱਖ ਰੁਪਏ
ਆਸਟ੍ਰੇਲੀਆ ਬਾਰਡਰ ਫੋਰਸ ਦੇ ਅਧਿਕਾਰੀ ਜੇਨ ਰਾਬਰਟ ਦੇ ਮੁਤਾਬਕ ਫੜੇ ਗਏ ਏਜੰਟ ਤੋਂ ਪੁੱਛਗਿਛ ‘ਚ ਸਾਹਮਣੇ ਆਇਆ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਦਿਵਾਉਣ ਦਾ ਝਾਂਸਾ ਦੇ ਕੇ ਕਰਵਾਈ ਗਈ ਕੰਟਰੈਕਟ ਮੈਰਿਜ ਲਈ ਲੋਕਾਂ ਤੋਂ 25 ਤੋਂ 30 ਲੱਖ ਰੁਪਏ ਠੱਗੇ ਜਾ ਰਹੇ ਸੀ। ਹੁਣ ਇਸ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਨੇ ਖਾਸ ਕਰਕੇ ਭਾਰਤੀ ਲੜਕੇ-ਲੜਕੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਾਰੇ ਇਸ ਫਰਜੀਵਾੜੇ ਤੋਂ ਦੂਰ ਰਹਿਣ, ਕਿਉਂਕਿ ਇਕ ਵਾਰ ਫੜੇ ਜਾਣ ‘ਤੇ ਫਿਰ ਦੁਬਾਰਾ ਸਿਟੀਜਨਸ਼ਿਪ ਲਈ ਅਪਲਾਈ ਨਹੀਂ ਕਰ ਸਕਣਗੇ।

Leave a Reply

Your email address will not be published. Required fields are marked *