ਧੋਖਾਧੜੀ ਕਰਨ ਅਤੇ ਦੇਹ ਵਪਾਰ ਦੇ ਧੰਦੇ ਦਾ ਮੁੱਖ ਸਰਗਨਾ ਪੁਲਿਸ ਗ੍ਰਿਫਤ ਤੋਂ ਬਾਹਰ

ਜੀਰਕਪੁਰ : ਪ੍ਰਾਪਰਟੀ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ ਧੋਖਾਧੜੀ ਕਰਨ ਅਤੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਮੁੱਖ ਸਰਗਨਾ ਨਿਰਮਲ ਸਿੰਘ ਤੇ ਪੁਲਿਸ ਵਲੋਂ ਮਾਮਲੇ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰ ਨਹੀ ਕੀਤਾ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਿਲੀਭੁਗਤ ਕਾਰਨ ਨਿਰਮਲ ਸਿੰਘ ਸ਼ਰੇਆਮ ਜੀਰਕਪੁਰ ਵਿੱਚ ਘੁੰਮ ਰਿਹਾ ਹੈ। ਜਿਕਰਯੋਗ ਹੈ ਕਿ ਸਥਾਨਕ ਪੁਲਿਸ ਵਲੋਂ ਧਰਮਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਦੜੂਆ ਚੰਡੀਗੜ• ਦੀ ਸ਼ਿਕਾਇਤ ਤੇ ਉਸ ਦੇ ਬਲਟਾਣਾ ਦੀ ਸੈਣੀ ਵਿਹਾਰ ਫੇਜ ਤਿੰਨ ਵਿੱਚ ਸਥਿਤ 165 ਗਜ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ ਕਿਸੇ ਨੂੰ ਵੇਚਣ ਦੇ ਦੋਸ਼ ਹੇਠ 2 ਜੂਨ 2018 ਨੂੰ ਨਿਰਮਲ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਹੇਮ ਵਿਹਾਰ ਬਲਟਾਣਾ­ ਜਾਅਲੀ ਧਰਮਿੰਦਰ ਸਿੰਘ ਪੁੱਤਰ ਵਾਸੀ ਸਮਰਾਲਾ­ ਇਮਰਾਨ ਖਾਨ ਪੁੱਤਰ ਸਾਬਰ ਅਲੀ ਵਾਸੀ ਮਕਾਨ ਨੰਬਰ 114 ਸਮਰਾਲਾ ਰੋੜ ਲੁਧਿਆਣਾ ਅਤੇ ਬਲਬੀਰ ਸਿੰਘ ਵਾਸੀ ਮਕਾਨ ਨੰਬਰ 133 ਏਕਤਾ ਵਿਹਾਰ ਬਲਟਾਣਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਇਸ ਤੋਂ ਇਲਾਵਾ ਪੁਲਿਸ ਨੇ 21 ਅਗਸਤ 2018 ਨੂੰ ਬਲਟਾਣਾ ਦੇ ਮੁੱਖ ਬਜਾਰ ਵਿੱਚ ਇੱਕ ਹਲਵਾਈ ਦੀ ਦੁਕਾਨ ਦੇ ਉਪੱਰ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਹੇਠ ਨਿਰਮਲ ਸਿੰਘ ਰਾਕੇਸ਼ ਕੁਮਾਰ ਵਾਸੀ ਪਿੰਡ ਅਭੇਪੁਰ ਪੰਚਕੁਲਾ­ ਰਿੰਕੂ ਵਾਸੀ ਆਨੰਦ ਵਿਹਾਰ ਅਤੇ ਰਵਿੰਦਰ ਕੁਮਾਰ ਉਰਫ ਰਵੀ ਉਰਫ ਗੋਗਾ ਸਮੇਤ ਕਰੀਬ ਅੱਧੀ ਦਰਜਣ ਲੜਕੀਆ ਖਿਲਾਫ ਮਾਮਲਾ ਦਰਜ ਕੀਤਾ ਸੀ। ਇੰਨਾ ਸਮਾ ਬੀਤਣ ਦੇ ਬਾਵਜੂਦ ਪੁਲਿਸ ਸਿਰਫ ਰਵਿੰਦਰ ਕੁਮਾਰ ਉਰਫ ਗੋਗਾ ਨੂੰ ਹੀ ਕਾਬੂ ਕਰ ਸਕੀ ਹੈ। ਸੂਤਰਾਂ ਅਨੁਸਾਰ ਗੋਗਾ ਨੇ ਹੀ ਜਾਅਲੀ ਧਰਮਿੰਦਰ ਸਿੰਘ ਬਣਕੇ ਦੜੂਆ ਵਾਲੇ ਧਰਮਿੰਦਰ ਸਿੰਘ ਦੇ ਪਲਾਟ ਦੀ ਰਜਿਸਟਰੀ ਕਿਸੇ ਹੋਰ ਦੇ ਨਾਮ ਤੇ ਕਰਵਾਈ ਸੀ। ਇਨ•ਾਂ ਦੋਵੇਂ ਮਾਮਲਿਆ ਦਾ ਮੁੱਖ ਦੋਸ਼ੀ ਨਿਰਮਲ ਸਿੰਘ ਸ਼ਰੇਆਮ ਬਜਾਰਾਂ ਵਿੱਚ ਫਿਰਦਾ ਘੁੰਮ ਰਿਹਾ ਹੈ ਜਿਸ ਨੂੰ ਕਾਬੂ ਕਰਨ ਲਈ ਪੁਲਿਸ ਕੋਈ ਹੀਲਾ ਨਹੀ ਵਰਤ ਰਹੀ। ਲੋਕਾਂ ਦਾ ਦੋਸ਼ ਹੈ ਕਿ ਨਿਰਮਲ ਸਿੰਘ ਪੁਲਿਸ ਦੇ ਕਈ ਅਫਸਰਾਂ ਤੱਕ ਪਹੁੰਚ ਰੱਖਦਾ ਹੈ ਅਤੇ ਇਸੇ ਦਬਾਅ ਕਾਰਨ ਸਥਾਨਕ ਪੁਲਿਸ ਨਿਰਮਲ ਨੂੰ ਕਾਬੂ ਨਹੀ ਕਰ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਗੈਰ ਸਮਾਜਿਕ ਧੰਦੇ ਕਰਨ ਵਾਲੇ ਨਿਰਮਲ ਸਿੰਘ ਅਤੇ ਉਸ ਦੇ ਬਾਕੀ ਸਾਥੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਮਾਮਲੇ ਸਬੰਧੀ ਸੰਪਰਕ ਕਰਨ ਤੇ ਜੀਰਕਪੁਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦਸਿਆ ਕਿ ਨਿਰਮਲ ਸਿੰਘ ਅਤੇ ਉਸ ਦੇ ਹੋਰਨਾ ਸਾਥੀਆਂ ਦੀ ਭਾਲ ਵਿੱਚ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ•ਾਂ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *