ਉਹੀਉ : ਅਮਰੀਕਾ ਦੇ ਸਿਨਸਨਾਟੀ ਸ਼ਹਿਰ ਵਿਚ ਅੱਜ ਕੱਲ ਕ੍ਰਿਸਮਿਸ ਦੀ ਤਿਆਰੀ ਚਲ ਰਹੀ ਹੈ। 25 ਦਸੰਬਰ ਹਾਲਾਂ ਕਿ ਖਾਸ ਦੂਰ ਹੈ ਇੱਥੇ ਲੋਕ ਪਹਿਲਾਂ ਹੀ ਕ੍ਰਿਸਮਿਸ ਟ੍ਰੀ ਸਜਾ ਰਹੇ ਹਨ। ਅਸਲ ਵਿਚ ਇਹ ਸਾਰਾ ਕੁੱਝ ਦੋ ਸਾਲ ਦੇ ਕੈਂਸਰ ਦਾ ਸ਼ਿਕਾਰ ਏਲਨ ਨੂੰ ਖੁਸ਼ੀ ਦੇਣ ਲਈ ਕੀਤਾ ਜਾ ਰਿਹਾ ਹੈ।
ਦੋ ਸਾਲ ਦੇ ਏਲਨ ਨੂੰ ਕੈਂਸਰ ਹੈ ਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਉਸ ਕੋਲ ਹੁਣ ਸਿਰ ਇਕ ਮਹੀਨੇ ਦਾ ਹੀ ਵਕਤ ਹੈ। ਪਰਿਵਾਰ ਨੇ ਉਸ ਨੂੰ ਖੁਸ਼ੀ ਦੇਣ ਲਈ ਕ੍ਰਿਸਮਿਸ ਮਨਾਉਣ ਦੀ ਸੋਚੀ ਤੇ ਹੁਣ ਸਾਰਾ ਕਸਬਾ ਹੀ ਇਸ ਵਿਚ ਸ਼ਾਮਲ ਹੋ ਗਿਆ ਹੈ।
ਏਲਨ ਲਈ 23 ਸਤੰਬਰ ਨੂੰ ਕ੍ਰਿਸਮਿਸ ਪਰੇਡ ਵੀ ਕੀਤੀ ਜਾ ਰਹੀ ਹੈ। ਉਸ ਦੇ ਮਾਪਿਆਂ ਨੇ ਦੱਸਿਆ ਕਿ ਉਸ ਦੀ ਸਿਹਤ ਖਰਾਬ ਹੋਣ ਕਰਕੇ ਅਸੀਂ ਉਸ ਨੂੰ ਡਾਕਟਰਾਂ ਕੋਲ ਲੈ ਗਏ, ਜਿਨਾਂ ਨੇ ਦੱਸਿਆ ਕਿ ਉਹ ਬਹੁਤੇ ਦਿਨ ਜੀਅ ਨਹੀਂ ਸਕੇਗਾ। ਇਸ ਲਈ ਅਸੀਂ ਬਚਿਆ ਸਮਾਂ ਖੁਸ਼ੀ ਖੁਸ਼ੀ ਉਸ ਨਾਲ ਬਿਤਾਉਣਾ ਚਾਹੁੰਦੇ ਹਾਂ। ਜਦੋਂ ਏਲਨ ਦੇ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਖੁਸ਼ੀ ਖੁਸ਼ੀ ਇਸ ਵਿਚ ਸ਼ਾਮਲ ਹੋ ਗਏ।