ਦੋ ਦੂਣੀ ਪੰਜ’ ਦਾ ਟਰੇਲਰ ਰਿਲੀਜ਼, ਪੰਜਾਬ ਦੇ ਗੰਭੀਰ ਮੁੱਦਿਆਂ ਦੀ ਗਾਥਾ

0
176

ਜਲੰਧਰ —ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣ ਵਾਲੇ ਅੰਮ੍ਰਿਤ ਮਾਨ ਦੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕੂਬ ਚਰਚੇ ਹੋ ਰਹੇ ਹਨ। ਦਰਅਸਲ ਉਨ੍ਹਾਂ ਦੀ ਨਵੀਂ ਫਿਲਮ ‘ਦੋ ਦੂਣੀ ਪੰਜ’ ਆ ਰਹੀ ਹੈ, ਜਿਸ ਨੂੰ ਲੈ ਕੇ ਉਹ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਟਰੇਲਰ ਨੂੰ ਲੋਕਾਂ ਵੱਲੋਂ ਖੂਬ ਪਸੰਦ ਕਰ ਰਹੇ ਹਨ। ਇਸ ਟਰੇਲਰ ‘ਚ ਪੰਜਾਬ ਦੇ ਮੌਜੂਦਾਂ ਹਲਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਟਰੇਲਰ ‘ਚ ਪੰਜਾਬ ਦੀ ਬੇਰੁਜ਼ਗਾਰੀ ਅਤੇ ਨਸ਼ੇ ਦੇ ਮੁੱਦੇ ਨੂੰ ਪੇਸ਼ ਕੀਤਾ ਗਿਆ। ਫਿਲਮ ਦੇ ਟਰੇਲਰ ‘ਚ ਅੰਮ੍ਰਿਤ ਮਾਨ ਨੂੰ ਰੋਮਾਂਸ ਕਰਦੇ ਵੀ ਦਿਖਾਇਆ ਗਿਆ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਫਿਲਮ ‘ਚ ਪੰਜਾਬ ਦੇ ਗੰਭੀਰ ਮਸਲਿਆਂ ਦੇ ਨਾਲ-ਨਾਲ ਮੁੰਡੇ ਕੁੜੀ ਦੀ ਪ੍ਰੇਮ ਕਹਾਣੀ ਵੀ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਦੇ ਸੀਨ ਨੂੰ ਦੇਖ ਕੇ ਲੱਗਦਾ ਹੈ ਕਿ ਇਸ ‘ਚ ਕਮੇਡੀ ਦਾ ਵੀ ਖੂਬ ਤੜਕਾ ਲਾਇਆ ਹੋਇਆ। ਫਿਲਮ ਦਾ ਟਰੇਲਰ ਦੱਸਦਾ ਹੈ ਕਿ ਅੰਮ੍ਰਿਤ ਮਾਨ ਨੇ ਇਸ ਫਿਲਮ ਨੂੰ ਹਿੱਟ ਬਣਾਉਣ ਲਈ ਪੂਰਾ ਮਸਾਲਾ ਇੱਕਠਾ ਕੀਤਾ ਹੈ।

Google search engine

LEAVE A REPLY

Please enter your comment!
Please enter your name here