ਗੁਰੂਗ੍ਰਾਮ — ਸੜਕ ‘ਤੇ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਛੋਟੀ ਜਿਹੀ ਗਲਤੀ ਸਾਡੀ ਜਾਨ ‘ਤੇ ਭਾਰੀ ਪੈ ਸਕਦੀ ਹੈ ਪਰ ਕਈ ਲੋਕ ਜੇ ਗਲਤੀ ਕਰ ਲੈਂਦੇ ਹਾਂ ਤਾਂ ਉਸ ਨੂੰ ਮੰਨਦੇ ਹੀ ਨਹੀਂ। ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਹਰਿਆਣਾ ਦੇ ਗੁਰੂਗ੍ਰਾਮ ‘ਚ, ਜਿੱਥੇ ਗਲਤ ਦਿਸ਼ਾ ਤੋਂ ਆ ਕੇ ਮੇਨ ਰੋਡ ‘ਤੇ ਪਹੁੰਚੇ ਕਾਰ ਸਵਾਰ ਨੂੰ ਰੋਕਣਾ ਇਕ ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਮਹਿੰਗਾ ਪੈ ਗਿਆ। ਕਾਰ ਡਰਾਈਵਰ ਨੇ ਕਾਰ ਦੌੜਾਉਣ ਦੀ ਕੋਸ਼ਿਸ਼ ‘ਚ ਪੁਲਸ ਮੁਲਾਜ਼ਮ ‘ਤੇ ਹੀ ਕਾਰ ਚੜ੍ਹਾ ਦਿੱਤੀ। ਉਹ ਪੁਲਸ ਮੁਲਾਜ਼ਮ ਨੂੰ ਕਾਰ ਦੀ ਬੋਨਟ ‘ਤੇ ਲਟਕਾ ਕੇ ਹੀ ਕਾਫੀ ਦੂਰ ਤਕ ਘੜੀਸਦਾ ਲੈ ਗਿਆ ਪਰ ਖੁਦ ਨੂੰ ਫਸਦਾ ਦੇਖ ਕੇ ਅਖੀਰ ਉਸ ਨੂੰ ਕਾਰ ਰੋਕਣੀ ਪਈ। ਇਹ ਘਟਨਾ ਗੁਰੂਗ੍ਰਾਮ ਦੇ ਸਿਗਨੇਚਰ ਟਾਵਰ ਚੌਕ ਨੇੜੇ ਦੀ ਹੈ। ਘਟਨਾ ਬੁੱਧਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੁਲਸ ਨੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ‘ਚ ਐੱਫ. ਆਈ. ਆਰ. ਦਰਜ ਕਰ ਕੇ ਦਿੱਲੀ ਵਾਸੀ ਕਰਨ ਕੰਠਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ।
Related Posts
ਵਡੋਦਰਾ ਦੇ ਹੋਟਲ ਵਿੱਚ ਸੀਵਰ ਸਾਫ਼ ਕਰਦੇ 7 ਕਾਮਿਆਂ ਦੀ ਮੌਤ! ਕਿੱਥੇ ਹੈ ਡਿਜੀਟਲ ਇੰਡੀਆ ??
ਵਡੋਦਰਾ :ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਇੱਕ ਹੋਟਲ ਦੇ ਗਟਰ ਨੂੰ ਸਾਫ਼ ਕਰਦਿਆਂ ਸਾਹ ਘੁੱਟਣ ਨਾਲ 7 ਸਫਾਈ ਕਾਮਿਆਂ ਦੀ…
ਬਰਨਾਲਾ ਵਿਚ ਹਰੇਕ ਸ਼ੁੱਕਰਵਾਰ ਅਤੇ ਸ਼ਨੀਵਾਰ ਖੁੱਲ੍ਹ ਸਕਣਗੇ ਰੈਸਟੋਰੈਂਟ
ਬਰਨਾਲਾ : ਜ਼ਿਲ੍ਹਾ ਮੈਜਿਸਟ੍ਰ੍ਰੇੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟਾਂ ਨੂੰ ਹਰੇਕ ਸ਼ੁੱਕਰਵਾਰ ਅਤੇ ਸ਼ਨੀਵਾਰ ਸਵੇਰੇ…
ਫੇਸਬੁੱਕ ਨੂੰ ਜਲਦ ਅਲਵਿਦਾ ਕਹਿਣਗੇ ਇਹ 2 ਚੋਟੀ ਦੇ ਅਧਿਕਾਰੀ
ਮੁਬੰਈ—ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਦੇ ਦੋ ਚੋਟੀ ਦੇ ਅਧਿਕਾਰੀ ਜਲਦ ਹੀ ਕੰਪਨੀ ਨੂੰ ਅਲਵਿਦਾ ਕਹਿਣ ਵਾਲੇ ਹਨ। ਕੰਪਨੀ ਛੱਡਣ ਵਾਲਿਆਂ…