ਦੇਸ਼ ਇਟਲੀ ਇਟਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਜਾਏ ਵਿਸ਼ਾਲ ਨਗਰ ਕੀਰਤਨ

0
138

(ਇਟਲੀ) (ਕੈਂਥ) ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਕਸਤੇਲਫਾਰਕੋ (ਮੋਦੇਨਾ) ਵਲੋ ਇਲਾਕੇ ਦੀ ਸਮੂਹ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਵਿਸਾਲ ਨਗਰ ਕੀਰਤਨ ਮੋਦੇਨਾ ਸਹਿਰ ਵਿਖੇ ਸਜਾਇਆ ਗਿਆ।
ਇਹ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰੇ ਸਹਿਬਾਨ ਅਤੇ ਪੰਜ ਨਿਸਾਨਚੀ ਸਿੰਘਾਂ ਦੀ ਅਗਵਾਈ ਹੇਠ ਅਰੰਭ ਹੋਇਆ। ਇਸ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਤੋ ਇਲਾਵਾ ਇਟਾਲੀਅਨ ਲੋਕ ਵੀ ਵਿਸੇਸ ਤੌਰ ਤੇ ਸਿਰਕਤ ਕੀਤੀ।
ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਮਹੱਲਿਆਂ ਚੋਂ ਪ੍ਰਕਰਮਾ ਕਰਦਾ ਹੋਇਆ ਸਮਾਪਤ ਹੋਇਆ ਤੇ ਜਿਸ ਦੌਰਾਨ ਸੰਗਤਾਂ ਵਲੋ ਗੁਰਬਾਣੀ ਕੀਰਤਨ, ਸਤਿਨਾਮ ਵਹਿਗੁਰੂ, ਬੋਲੇ ਸੋ ਨਿਹਾਲ ਦੇ ਗੂਜਾ ਜੈਕਾਰੇ ਲਗਾਏ ਗਏ ਅਤੇ ਇਸ ਮੌਕੇ ਇਟਲੀ ਦੀਆਂ ਸਿਰਮੋਰ ਗਤਕਾ ਪਾਰਟੀਆਂ ਆਪਣੇ ਜੌਹਰ ਦਿਖਾਏ।
ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਕਸਤੇਲਫਾਰਕੋ (ਮੋਦੇਨਾ) ਤੋ ਗੁਰਬਾਣੀ ਕੀਰਤਨ ਦੀ ਸਿੱਖਿਆ ਹਾਸਲ ਕਰ ਰਹੇ ਬੱਚਿਆਂ ਅਤੇ ਪੰਜਾਬ ਤੋ ਵਿਸੇਸ ਤੌਰ ਤੇ ਪਹੰਚੇ ਨਾਭੇ ਵਾਲੀਆ ਬੀਬੀਆ ਦੇ ਢਾਡੀ ਜੱਥੇ ਨੇ ਗੁਰਬਾਣੀ ਕੀਰਤਨ ਤੇ ਢਾਡੀ ਵਾਰਾ ਨਾਲ ਹਾਜਰੀ ਲਗਵਾਈ।