ਦੁਕਾਨ ਖੋਲ੍ਹਣ ਨੂੰ ਲੈ ਕੇ ਚੱਲੀ ਗੋਲੀ ‘ਚ ਵਿਅਕਤੀ ਦੀ ਮੌਤ, ਤਿੰਨ ਗ੍ਰਿਫ਼ਤਾਰ

ਬੀਤੇ ਦਿਨੀਂ ਕਰਫ਼ਿਊ ਦੌਰਾਨ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਪਿੰਡ ਕਾਲੇ ਵਿਖੇ ਕਰਿਆਨੇ ਦੀ ਦੁਕਾਨ ਖੋਲ੍ਹਣ ਨੂੰ ਲੈ ਕੇ ਕੁੱਝ ਅਨਸਰਾਂ ਵੱਲੋਂ ਗੋਲੀ ਚਲਾਏ ਜਾਣ ਦੌਰਾਨ ਦਵਿੰਦਰ ਸਿੰਘ ਉਰਫ਼ ਪ੍ਰਿੰਸ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਜੋ ਜ਼ੇਰੇ ਇਲਾਜ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਅੱਜ ਉਨ੍ਹਾਂ ਦੀ ਮੌਤ ਹੋ ਗਈ।

 

ਮੰਗਲਵਾਰ ਨੂੰ ਥਾਣਾ ਛੇਹਰਟਾ ਅਧੀਨ ਪੈਂਦੇ ਪਿੰਡ ਕਾਲੇ ਵਿਖੇ ਕਰਫਿਊ ਕਾਰਨ ਇਕ ਦੁਕਾਨਦਾਰ ਨੇ ਆਪਣੀ ਕਰਿਆਨੇ ਦੀ ਦੁਕਾਨ ਖੋਲ੍ਹਣ ਤੋਂ ਇਨਕਾਰ ਕਰ ਦਿੱਤੇ ਜਾਣ ‘ਤੇ ਇਕ ਪੁਲਿਸ ਅਧਿਕਾਰੀ ਦੇ ਪੁੱਤਰ ਵੱਲੋਂ ਕਥਿਤ ਤੌਰ ‘ਤੇ ਕੀਤੀ ਗੋਲੀਬਾਰੀ ਵਿੱਚ ਗੋਲੀ ਲੱਗਣ ਨਾਲ ਇਕ 38 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ।

 

ਉਸੇ ਹੀ ਪਿੰਡ ਦਾ ਦਵਿੰਦਰ ਸਿੰਘ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੀ ਜਾਨ ਦੀ ਲੜਾਈ ਲੜ ਰਿਹਾ ਸੀ, ਜਿਸ ਦੇ ਡਾਕਟਰਾਂ ਨੇ ਮੰਗਲਵਾਰ ਸਵੇਰੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

ਜਾਣਕਾਰੀ ਅਨੁਸਾਰ 27 ਤਰੀਕ ਦੀ ਸ਼ਾਮ ਨੂੰ ਪਿੰਡ ਕਾਲੇ ਵਿਖੇ ਕਰਫਿਊ ਕਰਕੇ ਦੁਕਾਨਦਾਰ ਮਨਦੀਪ ਸਿੰਘ ਵੱਲੋਂ ਕਰਿਆਣੇ ਦੀ ਦੁਕਾਨ ਬੰਦ ਕੀਤੀ ਹੋਈ ਸੀ। ਇਸ ਸਮੇਂ ਸ਼ਾਮ ਨੂੰ ਇੱਕ ਲੜਕਾ ਲਵਪ੍ਰੀਤ ਸਿੰਘ ਦੁਕਾਨ ਉੱਤੇ ਆਇਆ ਤੇ ਬੰਦ ਦੁਕਾਨ ਖੋਲ੍ਹਣ ਲਈ ਕਹਿਣ ਲੱਗਾ ਜਿਸ ਉੱਤੇ ਮਾਲਕ ਨੇ ਇਨਕਾਰ ਕਰ ਦਿੱਤਾ। ਲਵਪ੍ਰੀਤ ਸਿੰਘ ਉਰਫ਼ ਲਵ ਕੁਮਾਰ ਨੇ ਹੁਲੜਬਾਜ਼ੀ ਕਰਦਿਆਂ ਕਈ ਨੇੜੇ ਰਹਿੰਦਿਆਂ ਲੋਕਾਂ ਨਾਲ ਕੁੱਟਮਾਰ ਕੀਤੀ। ਲੋਕਾਂ ਨੇ ਲਵਪ੍ਰੀਤ ਸਿੰਘ ਨੂੰ ਇੱਕ ਵਾਰ ਸਮਝਾ ਕੇ ਘਰ ਭੇਜ ਦਿੱਤਾ ਕੁਝ ਸਮੇਂ ਬਾਅਦ ਦੋਸ਼ੀ ਸਰਬਜੀਤ ਸਿੰਘ ਉਰਫ਼ ਸਾਬਾ ਅਤੇ ਸਸ਼ੀ ਸਣੇ ਦੋ ਹੋਰਾਂ ਨਾਲ ਵਾਪਸ ਆਇਆ ਅਤੇ ਦੁਕਾਨ ਦੇ ਦਰਵਾਜ਼ੇ ਉੱਤੇ ਪੱਥਰ ਅਤੇ ਇੱਟਾਂ ਮਾਰਨੇ ਸ਼ੁਰੂ ਕਰ ਦਿੱਤੇ।

 

ਦੁਕਾਨ ਦੇ ਨੇੜੇ ਰਹਿਣ ਵਾਲੇ ਦਵਿੰਦਰ ਸਿੰਘ ਉਰਫ਼ ਪ੍ਰਿੰਸ ਨੇ ਜਦੋਂ ਲਵਪ੍ਰੀਤ ਸਿੰਘ ਨੂੰ ਰੋਕਣਾ ਚਾਹਿਆ ਤਾਂ ਹਮਲਾਵਰਾਂ ਨੇ ਉਸ ਉੱਤੇ ਗੋਲੀ ਚਲਾ ਦਿੱਤੀ ਜੋ ਪ੍ਰਿੰਸ ਦੀ ਪਿੱਠ ਵਿੱਚ ਲੱਗੀ। ਪੀੜਤ ਨੂੰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਅੱਜ ਉਸ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।

 

ਸਹਾਇਕ ਕਮਿਸ਼ਨਰ ਪੁਲਿਸ (ਏਸੀਪੀ-ਵੈਸਟ) ਦੇਵ ਦੱਤ ਨੇ ਕਿਹਾ ਕਿ ਉਨ੍ਹਾਂ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਵਿਰੁਧ ਧਾਰਾ 302 ਤਹਿਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਕਾਰਵਾਈ ਕਰਦਿਆਂ ਲਵਪ੍ਰੀਤ ਸਿੰਘ ਸਣੇ ਹੋਰ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਇਕ ਮੁਲਜ਼ਮ ਸਾਬਾ ਪੁੱਤਰ ਕੁਲਦੀਪ ਸਿੰਘ ਦਾ ਪੁੱਤਰ ਹੈ, ਜੋ ਅੰਮ੍ਰਿਤਸਰ ਦੇ ਝੰਡਰ ਥਾਣੇ ਵਿੱਚ ਸਹਾਇਕ ਸਬ-ਇੰਸਪੈਕਟਰ (ਏਐਸਆਈ) ਵਜੋਂ ਤਾਇਨਾਤ ਹੈ।

Leave a Reply

Your email address will not be published. Required fields are marked *