ਦਿਮਾਗ ”ਤੇ ਅਸਰ ਪਾ ਸਕਦੀ ਹੈ ਵਧੇਰੇ ਇੰਟਰਨੈੱਟ ਦੀ ਵਰਤੋਂ

ਮੈਲਬੋਰਨ- ਉੱਚ ਪੱਧਰ ਦੀ ਇੰਟਰਨੈੱਟ ਵਰਤੋਂ ਨੂੰ ਇਸ ਤਰ੍ਹਾਂ ਨਾਲ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਸਾਡਾ ਧਿਆਨ, ਯਾਦਦਾਸ਼ਤ ਅਤੇ ਦ੍ਰਿਸ਼ਟੀਕੋਣ ਪ੍ਰਭਾਵਿਤ ਹੋ ਸਕਦਾ ਹੈ। ਮੈਗਜ਼ੀਨ ਵਰਲਡ ਸਾਈਕੈਟ੍ਰੀ ਵਿਚ ਪ੍ਰਕਾਸ਼ਿਤ ਇਕ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇੰਟਰਨੈੱਟ, ਬੋਧ ਦੇ ਵਿਸ਼ੇਸ਼ ਖੇਤਰਾਂ ਵਿਚ ਧਾਰਨਾ ਦੇ ਖਾਸ ਖੇਤਰਾਂ ਵਿੱਚ ਸੰਖੇਪ ਅਤੇ ਲੰਮੀ-ਮਿਆਦ ਵਾਲੀ ਤਬਦੀਲੀ ਕਰ ਸਕਦਾ ਹੈ। ਜਿਸ ਨਾਲ ਦਿਮਾਗ ਵਿਚ ਕਰ ਤਰ੍ਹਾਂ ਦੇ ਬਦਲਾਅ ਹੋ ਸਕਦੇ ਹਨ।
ਖੋਜਕਰਤਾਵਾਂ ਨੇ ਇਸ ਸਬੰਧ ਵਿਚ ਅਨੁਮਾਨਾਂ ਦੀ ਜਾਂਚ ਕੀਤੀ ਕਿ ਕਿਸ ਤਰ੍ਹਾਂ ਨਾਲ ਇੰਟਰਨੈੱਟ ਬੋਧ ਪ੍ਰਕਿਰਿਆਵਾਂ ਵਿਚ ਬਦਲਾਅ ਕਰ ਸਕਦਾ ਹੈ। ਖੋਜਕਰਤਾਵਾਂ ਨੇ ਇਸ ਦੇ ਨਾਲ ਹੀ ਇਸ ਦੀ ਵੀ ਪੜਤਾਲ ਕੀਤੀ ਕਿ ਇਹ ਅਨੁਮਾਨ ਕਿਸ ਹੱਦ ਤੱਕ ਹਾਲ ਦੇ ਮਨੋਵਿਗਿਆਨਕ, ਮਨੋਰੋਗ ਅਤੇ ਨਿਊਰੋਮੇਜਿੰਗ ਖੋਜ ਦੇ ਸਿੱਟਿਆਂ ਨਾਲ ਸਮਰਥਿਤ ਹਨ। ਆਸਟ੍ਰੇਲੀਆ ਦੇ ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਜੋਸੇਫ ਫਰਥ ਨੇ ਕਿਹਾ ਕਿ ਇਸ ਰਿਪੋਰਟ ਦਾ ਮੁੱਖ ਸਿੱਟਾ ਇਹ ਹੈ ਕਿ ਉੱਚ ਪੱਧਰ ਦੀ ਇੰਟਰਨੈੱਟ ਵਰਤੋਂ ਦਿਮਾਗ ਦੇ ਕਈ ਕੰਮਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਫਰਥ ਨੇ ਕਿਹਾ ਕਿ ਉਦਾਹਰਣ ਲਈ ਇੰਟਰਨੈੱਟ ਰਾਹੀਂ ਪ੍ਰਾਪਤ ਹੋਣ ਵਾਲੇ ਸੰਦੇਸ਼ ਸਾਨੂੰ ਆਪਣਾ ਧਿਆਨ ਲਗਾਤਾਰ ਉਸ ਵੱਲ ਲਗਾਈ ਰੱਖਣ ਲਈ ਪ੍ਰੇਰਿਤ ਕਰਦੇ ਹਨ। ਇਸ ਦੇ ਨਤੀਜੇ ਵਜੋਂ ਇਹ ਇਕੋ-ਇਕ ਕੰਮ ‘ਤੇ ਧਿਆਨ ਬਣਾਈ ਰੱਖਣ ਦੀ ਸਾਡੀ ਸਮਰੱਥਾ ਨੂੰ ਘੱਟ ਕਰ ਸਕਦਾ ਹੈ।

Leave a Reply

Your email address will not be published. Required fields are marked *