ਦਲਿਤ ਨਾਲ ਵਿਆਹ ਕਰਨ ਵਾਲੀ ਕੁੜੀ ਦੇ ਪਿਓ ਨੇ ਹੱਥ ਵੱਡੇ।

ਹੈਦਰਾਬਾਦ: ਹੈਦਰਾਬਾਦ ਤੇਲੰਗਾਨਾ ਵਿੱਚ ਦਲਿਤ ਜਵਾਈ ਦੇ ਕਤਲ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਅਜਿਹਾ ਹੀ ਇਕ ਹੋਰ ਵਾਹਕਾ ਸਾਹਮਣੇ ਆਇਆ ਹੈ ਦਲਿਤ ਮੁੰਡੇ ਨਾਲ ਵਿਆਹ ਕਰਨ ਵਾਲੀ ਕੁੜੀ ਦੇ ਪਿਓ ਨੇ ਉਸ ਦੇ ਹੱਥ ਵੱਢ ਦਿੱਤੇ। 20 ਸਾਲ ਦੀ ਮਾਧਵੀ ਓ.ਬੀ.ਸੀ ਵਰਗ ਵਿੱਚ ਆਉਦੀ ਹੈ ਜਦਕਿ ਉਸ ਦਾ ਪ੍ਰਾਹੁਣਾ ਦਲਿਤ ਸੀ ।ਸਦੀਪ ਤੇ ਮਾਧਵੀ ਪਿਛਲੇ ਪੰਜ ਸਾਲਾ ਤੋਂ ਰਿਸ਼ਤੇ ਵਿੱਚ ਸਨ।ਉਹਨਾਂ ਨੇ ਮਾਧਵੀ ਦੇ ਮਾਪਿਆ ਦੇ ਵਿਰੋਧ ਦੇ ਬਾਵਜੂਦ ਵਿਆਹ ਕਰਵਾ ਲਿਆ। ਮਾਧਵੀ ਦੇ ਪਿਓ ਨੇ ਉਹਨਾ ਨੂੰ ਸਮਝੋਤਾ ਕਰਨ ਲਈ ਬੁਲਾਇਆ ਦੁਪਹਿਰ ਤਕਰੀਬਨ 3:30ਬਜੇ ਅਪਣੇ ਘਰਵਾਲੇ ਨਾਲ ਇਰਗਾੜਾ ਇਲਾਕੇ ਦੇ ਗੋਕੁਲ ਪਹੁੰਚੀ। ਮਾਧਵੀ ਦੇ ਪਿਉ ਨੇ ਥੈਲੇ ਵਿੱਚੋਂ ਦਾਤੀ ਕੱਢ ਕੇ ਮਾਧਵੀ ਤੇ ਉਸਦੇ ਘਰਵਾਲੇ ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ ।ਪਹਿਲਾ ਉਸ ਨੇ ਸੰਦੀਪ ਤੇ ਵਾਰ ਕੀਤਾ ਤਾਂ ਉਹ ਉੱਥੋ ਭੱਜ ਗਿਆ ਉਸ ਤੋਂ ਬਾਅਦ ਉਸਨੇ ਅਪਣੀ ਧੀ ਦੇ ਹੱਥ ਤੇ ਦਾਤ ਮਾਰਿਆ ਤੇ ਫਿਰ ਉਸਦੇ ਮੂੰਹ ਨੂੰ ਨਿਸ਼ਾਨਾ ਬਣਾਇਆ।ਮਾਧਵੀ ਦਾ ਹੱਥ ਉਸਦੀ ਬਾਹ ਨਾਲ ਲਟਕ ਰਿਹਾ ਸੀ। ਉੱਥੇ ਦੇ ਸੀ ਸੀ ਟੀ ਵੀ ਕੈਮਰੇ ਵਿੱਚ ਸਾਰੀ ਵੀਡੀਉ ਤੋਂ ਜਾਣਕਾਰੀ ਮਿਲੀ।
ਪਲਟਨ ਦਾ ਰਾਣਾ, ‘ਰੋਜ਼ ਸੁਣਦਾ ਰੱਬ ਦਾ ਗਾਣਾ’।

Leave a Reply

Your email address will not be published. Required fields are marked *