ਤਿਉਹਾਰਾ ਦੇ ਦਿਨਾਂ ਵਿਚ ਹੁਣ ਵੱਧ ਸਕਦੀ ਹੈ ਔਰਤਾਂ ਦੇ ਰਸੋਈ ਬਜਟ ਦੀ ਕੀਮਤ

0
230

ਨਵੀਂ ਦਿੱਲੀ—ਮਹਿੰਗਾ ਪਿਆਜ਼ ਇਕ ਵਾਰ ਫਿਰ ਤੁਹਾਡੇ ਖਾਣੇ ਦਾ ਸੁਆਦ ਵਿਗਾੜ ਸਕਦਾ ਹੈ। ਮਹਾਰਾਸ਼ਟਰ ਦੇ ਲਾਸਲਗਾਂਵ ਮੰਡੀ ‘ਚ ਥੋਕ ਪਿਆਜ਼ ਦੀ ਕੀਮਤ ਪਿਛਲੇ ਕੁਝ ਦਿਨਾਂ ‘ਚ 50 ਫੀਸਦੀ ਦਾ ਵਾਧਾ ਹੋ ਗਿਆ ਹੈ। ਵਪਾਰੀਆਂ ਦਾ ਦਾਅਵਾ ਹੈ ਕਿ ਸੂਬੇ ‘ਚ ਸੁੱਕੇ ਵਰਗੇ ਹਾਲਾਤ ਦੇ ਚੱਲਦੇ ਇਸ ਸਾਲ ਪਿਆਜ਼ ਦੀ ਪੈਦਾਵਾਰ ਘੱਟ ਰਹੇਗੀ। ਲਾਸਲਗਾਂਵ ਏਸ਼ੀਆ ਦੇ ਸਭ ਤੋਂ ਵੱਡੀ ਪਿਆਜ਼ ਦੀ ਮੰਡੀ ਹੈ। ਦੀਵਾਲੀ ਦੇ ਮੌਕੇ ‘ਤੇ ਥੋਕ ਮਾਰਕਿਟ ਬੰਦ ਰਹੇਗੀ, ਜਿਸ ਨਾਲ ਪਿਆਜ਼ ਦੀ ਖੁਦਰਾ ਕੀਮਤ ਵਧ ਕੇ 40 ਤੋਂ 45 ਰੁਪਏ ਤੱਕ ਜਾ ਸਕਦੀ ਹੈ। ਦੇਸ਼ ਭਰ ‘ਚ ਪਿਆਜ਼ ਦੀਆਂ ਕੀਮਤਾਂ ਲਾਸਲਗਾਂਵ ਏ.ਪੀ.ਐੱਮ.ਸੀ. ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ। ਪਿਛਲੇ ਸ਼ੁੱਕਰਵਾਰ ਨੂੰ ਪਿਆਜ਼ ਦੀ ਔਸਤ ਥੋਕ ਕੀਮਤ 12 ਰੁਪਏ ਪ੍ਰਤੀ ਕਿਲੋ ਸੀ, ਜੋ ਸੋਮਵਾਰ ਅਤੇ ਮੰਗਲਵਾਰ ਨੂੰ 50 ਫੀਸਦੀ ਵਧ ਕੇ 18 ਰੁਪਏ ਪ੍ਰਤੀ ਕਿਲੋ ਹੋ ਗਈ। ਅਜੇ ਦੇਸ਼ ਭਰ ਦੇ ਜ਼ਿਆਦਾਤਰ ਇਲਾਕਿਆਂ ‘ਚ ਪਿਆਜ਼ ਦੀਆਂ ਖੁਦਰਾ ਕੀਮਤਾਂ 15 ਤੋਂ 20 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਚੱਲ ਰਹੀ ਹੈ।

Google search engine

LEAVE A REPLY

Please enter your comment!
Please enter your name here