ਡਾਇਲਾਗਾਂ ਦੀ ਖਾਨ ਵਿਦਾ ਹੋਇਆ ਕਾਦਰ ਖਾਨ

ਮੁੰਬਈ :  ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਕਾਦਰ ਖ਼ਾਨ ਦਾ ਕੈਨੇਡਾ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਸਰਫ਼ਰਾਜ਼ ਖ਼ਾਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਸਰਫ਼ਰਾਜ਼ ਖ਼ਾਨ ਨੇ ਬੀਬੀਸੀ ਨੂੰ ਦੱਸਿਆ, “ਸਾਡੇ ਪਿਤਾ ਹੁਣ ਸਾਡੇ ਵਿਚਕਾਰ ਨਹੀਂ ਰਹੇ।” 81 ਸਾਲਾ ਕਾਦਰ ਖ਼ਾਨ ਪ੍ਰਸਿੱਧ ਹਾਸ ਰਸ ਕਲਾਕਾਰ ਹੋਣ ਦੇ ਨਾਲ-ਨਾਲ ਡਾਇਲਾਗ ਲੇਖਕ ਵੀ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਸੀ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮੌਤ ਦੀਆਂ ਅਫ਼ਵਾਹਾਂ ਕਈ ਵਾਰ ਉੱਡੀਆਂ ਸਨ। ਅਦਾਕਾਰ ਅਭਿਤਾਮ ਬੱਚਨ ਅਤੇ ਅਦਾਕਾਰਾ ਰਵੀਨਾ ਟੰਡਨ ਨੇ ਪਹਿਲਾ ਟਵੀਟ ਕਰਕੇ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਸੀ।

ਕਾਦਰ ਖ਼ਾਨ ਦਾ ਦੁੱਖ

ਕਾਦਰ ਖ਼ਾਨ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਸੀ।

ਕਾਦਰ ਖ਼ਾਨ
ਫੋਟੋ ਕੈਪਸ਼ਨ ਕਾਦਰ ਖ਼ਾਨ ਦਾ ਜਨਮ ਅਫ਼ਗਾਨਿਸਤਾਨ ਵਿੱਚ ਹੋਇਆ ਸੀ

ਉਹ ਕਹਿੰਦੇ ਸਨ, “ਵਕਤ ਦੇ ਨਾਲ ਫਿਲਮਾਂ ਵੀ ਬਦਲ ਗਈਆਂ ਹਨ ਅਤੇ ਅਜਿਹੇ ਦੌਰ ਵਿੱਚ ਮੈਂ ਆਪਣੇ ਆਪ ਨੂੰ ਫਿਟ ਮਹਿਸੂਸ ਨਹੀਂ ਕਰਦਾ। ਮੇਰੇ ਲਈ ਬਦਲਦੇ ਦੌਰ ਨਾਲ ਖ਼ੁਦ ਨੂੰ ਬਦਲਣਾ ਸੰਭਵ ਨਹੀਂ ਹੈ ਤਾਂ ਮੈਂ ਆਪਣੇ ਆਪ ਨੂੰ ਫਿਲਮਾਂ ਤੋਂ ਵੱਖ ਕਰ ਲਿਆ।” ਕਾਦਰ ਖ਼ਾਨ ਨੇ ਇਹ ਵੀ ਕਿਹਾ ਕਿ ਮੌਜੂਦਾ ਦੌਰ ਵਿੱਚ ਕਲਾਕਾਰਾਂ ਦੀ ਭਾਸ਼ਾ ‘ਤੇ ਪਕੜ ਨਹੀਂ ਹੈ ਅਤੇ ਇਹ ਗੱਲ ਉਨ੍ਹਾਂ ਨੂੰ ਦੁੱਖੀ ਕਰਦੀ ਸੀ। 70 ਦੇ ਦਹਾਕੇ ‘ਚ ਅਮਿਤਾਭ ਬੱਚਨ ਦੀਆਂ ਕੁਝ ਫਿਲਮਾਂ ‘ਸੁਹਾਗ’, ‘ਅਮਰ ਅਕਬਰ ਐਂਥਨੀ’ ਅਤੇ ‘ਮੁਕੱਦਰ ਕਾ ਸਿੰਕਦਰ’ ‘ਚ ਕਾਦਰ ਖ਼ਾਨ ਦੀ ਕਲਮ ਨਾਲ ਲਿਖੇ ਸੰਵਾਦ ਵੀ ਕਾਫੀ ਮਕਬੂਲ ਹੋਏ।

ਡਾਇਲਾਗ ਕਿੰਗ ਕਾਦਰ ਖ਼ਾਨ

ਕਾਦਰ ਖ਼ਾਨ ਨੇ 70 ਦੇ ਦਹਾਕੇ ਤੋਂ ਡਾਇਲਾਗ ਲਿਖਣ ਤੋਂ ਲੈ ਕੇ ਫਿਲਮਾਂ ‘ਚ ਅਦਾਕਾਰੀ ਤੱਕ ਖ਼ੂਬ ਨਾਮ ਕਮਾਇਆ। ਖ਼ੂਨ ਪਸੀਨਾ, ਲਾਵਾਰਿਸ, ਪਰਵਰਿਸ਼, ਅਮਰ ਅਕਬਰ ਐਂਥਨੀ, ਨਸੀਬ, ਕੁਲੀ, ਇਨ੍ਹਾਂ ਫਿਲਮਾਂ ਵਿੱਚ ਡਾਇਲਾਗ ਲਿਖਣ ਵਾਲੇ ਕਾਦਰ ਖ਼ਾਨ ਨੇ ਅਮਿਤਾਭ ਬੱਚਨ ਦੇ ਕਰੀਅਰ ਨੂੰ ਸੰਵਾਰਨ ‘ਚ ਵੱਡੀ ਭੂਮਿਕਾ ਅਦਾ ਕੀਤੀ ਹੈ।

ਕਾਦਰ ਖ਼ਾਨ, ਓਮ ਪੁਰੀ
ਕਾਦਰ ਖ਼ਾਨ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਸੀ

ਹਾਲਾਂਕਿ, ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਕਾਫ਼ੀ ਸੰਘਰਸ਼ ਭਰੀ ਰਹੀ।

ਕਈਆਂ ਇੰਟਰਵਿਊ ‘ਚ ਕਾਦਰ ਖ਼ਾਨ ਨੇ ਦਸਿਆ ਹੈ ਕਿ ਅਫ਼ਗਾਨਿਸਤਾਨ ‘ਚ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਤਿੰਨ ਭਰਾਵਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਮਾਂ-ਪਿਉ ਨੇ ਅਫ਼ਗਾਨਿਸਤਾਨ ਛੱਡ ਭਾਰਤ ਆਉਣ ਦਾ ਫ਼ੈਸਲਾ ਕੀਤਾ।ਛੇਤੀ ਹੀ ਮਾਂ-ਪਿਉ ਦਾ ਤਲਾਕ ਹੋ ਗਿਆ ਅਤੇ ਸੌਤੇਲੇ ਪਿਤਾ ਦੇ ਨਾਲ ਬਚਪਨ ਬਹੁਤ ਹੀ ਗਰੀਬੀ ‘ਚ ਬੀਤਿਆ ਸੀ। ਬਾਵਜੂਦ ਇਸ ਦੇ ਉਨ੍ਹਾਂ ਨੇ ਸਿਵਿਲ ਇੰਜੀਨੀਅਰਿੰਗ ਦਾ ਡਿਪਲੋਪਾ ਕੀਤਾ ਅਤੇ ਮੁੰਬਈ ਕਾਲਜ ‘ਚ ਬੱਚਿਆਂ ਨੂੰ ਪੜਾਇਆ। ਕਾਲਜ ‘ਚ ਇੱਕ ਵਾਰ ਨਾਟਕ ਪ੍ਰਤੀਯੋਗਤਾ ਸੀ ਜਿੱਥੇ ਨਰਿੰਦਰ ਬੇਦੀ ਅਤੇ ਕਾਮਿਨੀ ਕੌਸ਼ਲ ਜੱਜ ਸਨ। ਕਾਦਰ ਖ਼ਾਨ ਨੂੰ ਬੈਸਟ ਐਕਟਰ-ਲੇਖਕ ਦਾ ਇਨਾਮ ਮਿਲਿਆ ਅਤੇ ਉਨ੍ਹਾਂ ਦੇ ਨਾਲ ਹੀ ਇੱਕ ਫਿਲਮ ਲਈ ਸੰਵਾਦ ਲਿਖਣ ਦਾ ਮੌਕਾ ਵੀ ਮਿਲਿਆ। ਤਨਖਾਹ ਸੀ 1500 ਰੁਪਏ।ਇਹ ਫਿਲਮ 1972 ‘ਚ ਆਈ ਜਵਾਨੀ ਦੀਵਾਨੀ ਸੀ ਜੋ ਹਿੱਟ ਹੋ ਗਈ ਅਤੇ ਰਫ਼ੂ ਚੱਕਰ ਵਰਗੀਆਂ ਫਿਲਮਾਂ ਉਨ੍ਹਾਂ ਨੂੰ ਮਿਲੀਆਂ ਸਨ।

ਕਾਦਰ ਖ਼ਾਨ
ਮਨਮੋਹਨ ਦੇਸਾਈ ਨੇ ਆਪਣਾ ਤੋਸ਼ੀਬਾ ਟੀਵੀ, 21000 ਰੁਪਏ ਅਤੇ ਬ੍ਰੈਸਲੇਟ ਕਾਦਰ ਖ਼ਾਨ ਨੂੰ ਖੜ੍ਹੇ ਖੜ੍ਹੇ ਹੀ ਤੋਹਫ਼ੇ ਵਜੋਂ ਦੇ ਦਿੱਤਾ ਸੀ ਪਰ ਕਾਦਰ ਖ਼ਾਨ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਉਦੋਂ ਆਇਆ ਜਦੋਂ 1974 ‘ਚ ਮਨਮੋਹਨ ਦੇਸਾਈ ਅਤੇ ਰਾਜੇਸ਼ ਖੰਨਾ ਦੇ ਨਾਲ ‘ਰੋਟੀ’ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਮਨਮੋਹਨ ਦੇਸਾਈ ਨੂੰ ਕਾਦਰ ਖ਼ਾਨ ‘ਤੇ ਖ਼ਾਸ ਭਰੋਸਾ ਨਹੀਂ ਸੀ। ਮਨਮੋਹਨ ਦੇਸਾਈ ਅਕਸਰ ਕਹਿੰਦੇ, “ਤੁਸੀਂ ਸ਼ਾਇਰੀ ਤਾਂ ਵਧੀਆ ਕਰ ਲੈਂਦੇ ਹੋ ਪਰ ਮੈਨੂੰ ਅਜਿਹੇ ਡਾਇਲਾਗ ਚਾਹੀਦੇ ਹਨ, ਜਿਨ੍ਹਾਂ ‘ਤੇ ਜਨਤਾ ਤਾੜੀ ਮਾਰੇ।” 
ਕਾਦਰ ਖ਼ਾਨ ਨੇ ਸੰਵਾਦ ਲਿਖੇ ਜੋ ਮਨਮੋਹਨ ਦੇਸਾਈ ਨੂੰ ਪਸੰਦ ਆਏ ਅਤੇ ਉਨ੍ਹਾਂ ਨੇ ਆਪਣਾ ਤੋਸ਼ੀਬਾ ਟੀਵੀ, 21000 ਰੁਪਏ ਅਤੇ ਬ੍ਰੈਸਲੇਟ ਕਾਦਰ ਖ਼ਾਨ ਨੂੰ ਉਥੇ ਖੜ੍ਹੇ ਖੜ੍ਹੇ ਹੀ ਤੋਹਫ਼ੇ ਵਜੋਂ ਦੇ ਦਿੱਤਾ।

ਐਕਟਿੰਗ ਦਾ ਕਮਾਲ

ਇਸ ਦੇ ਨਾਲ 1973 ਵਿੱਚ ਫਿਲਮ ਦਾਗ਼ ‘ਚ ਇੱਕ ਵਕੀਲ ਦੇ ਮਾਮੂਲੀ ਜਿਹੇ ਰੋਲ ਵਿੱਚ ਅਤੇ 1977 ਵਿੱਚ ਅਮਿਤਾਭ ਬੱਚਨ ਨਾਲ ਇੰਸਪੈਕਟਰ ਦੇ ਛੋਟੇ ਜਿਹੇ ਰੋਲ ਵਿੱਚ ਨਜ਼ਰ ਆਏ।

ਕਾਦਰ ਖ਼ਾਨ, ਓਮ ਪੁਰੀ
90 ਦੇ ਦਹਾਕੇ ਤੱਕ ਆਉਂਦੇ-ਆਉਂਦੇ ਕਾਦਰ ਖ਼ਾਨ ਨੇ ਲਿਖਣਾ ਘੱਟ ਕਰ ਦਿੱਤਾ ਸੀ

ਇਸ ਤੋਂ ਬਾਅਦ ਤਾਂ ਖ਼ੂਨ-ਪਸੀਨਾ, ਸ਼ਰਾਬੀ, ਨਸੀਬ, ਕੁਰਬਾਨੀ ਆਦਿ ਫਿਲਮਾਂ ਦੀਆਂ ਝੜੀਆਂ ਲੱਗ ਗਈਆਂ। ਵਿਲੇਨ ਵਜੋਂ ਲੋਕ ਉਨ੍ਹਾਂ ਨੂੰ ਪਛਾਨਣ ਲੱਗੇ।

ਕਾਮੇਡੀ ਵਾਲਾ ਦੌਰ

1983 ਵਿੱਚ ਕਾਦਰ ਖ਼ਾਨ ਨੇ ਫਿਲਮ ਹਿੰਮਤਵਾਲਾ ਲਿਖੀ ਅਤੇ ਆਪਣੇ ਲਈ ਕਾਮੇਡੀ ਵਾਲਾ ਰੋਲ ਵੀ ਲਿਖਿਆ। ਉਦੋਂ ਉਹ ਵਿਲੇਨ ਦੇ ਮੋਡ ਵਿਚੋਂ ਬਾਹਰ ਆਉਣਾ ਚਾਹੁੰਦੇ ਸਨ। ਉਥੋਂ ਹੀ ਉਨ੍ਹਾਂ ਦੀ ਲੇਖਨੀ ਅਤੇ ਅਦਾਕਾਰੀ ਦੋਵਾਂ ‘ਚ ਹੀ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ। ਸੰਵਾਦਾਂ ‘ਚ ਨਫ਼ਾਸਤ ਦੀ ਥਾਂ ਆਨਾਰਪਨ ਵਾਲੇ ਡਾਇਲਗਜ਼ ਨੇ ਲਈ। ਬੀਬੀਸੀ ਨਾਲ ਇੰਟਰਵਿਊ ‘ਚ ਕਾਦਰ ਖ਼ਾਨ ਫਿਲਮ ‘ਚ ਵਿਗੜਦੀ ਭਾਸ਼ਾ ਦਾ ਦੋਸ਼ ਖ਼ੁਦ ਨੂੰ ਦਿੰਦੇ ਹਨ।90 ਦੇ ਦਹਾਕੇ ਤੱਕ ਆਉਂਦੇ-ਆਉਂਦੇ ਕਾਦਰ ਖ਼ਾਨ ਨੇ ਲਿਖਣਾ ਘੱਟ ਕਰ ਦਿੱਤਾ ਅਤੇ ਡੇਵਿਡ ਧਵਨ-ਗੋਵਿੰਦਾ ਨਾਲ ਉਨ੍ਹਾਂ ਦੀ ਜੋੜੀ ਬਾਖ਼ੂਬੀ ਜੰਮਣ ਲੱਗੀ। ਉਦੋਂ ਵੀ ਉਹ ਆਪਣੇ ਡਾਇਲਵਾਗ ਆਪ ਹੀ ਲਿਖਦੇ ਸਨ।

ਕਾਦਰ ਖ਼ਾਨ
1983 ਵਿੱਚ ਕਾਦਰ ਖ਼ਾਨ ਨੇ ਫਿਲਮ ਹਿੰਮਤਵਾਲਾ ਲਿਖੀ ਅਤੇ ਆਪਣੇ ਲਈ ਕਾਮੇਡੀ ਵਾਲਾ ਰੋਲ ਵੀ ਲਿਖਿਆ ਬਿਨਾਂ ਖ਼ੁਦ ਹੱਸੇ ਜਾਂ ਟੇਢੇ-ਮੇਢੇ ਮੂੰਹ ਬਣਾਏ ਬਿਨਾਂ ਦਰਸ਼ਕਾਂ ਨੂੰ ਕਿਵੇਂ ਹਸਾਇਆ ਜਾ ਸਕਦਾ ਹੈ ਇਹ ਗੁਰ ਕਾਦਰ ਖ਼ਾਨ ‘ਚ ਸੀ।

ਅਮਿਤਾਭ ਬੱਚਨ ਨਾਲ ਦੋਸਤੀ

ਕਾਦਰ ਖ਼ਾਨ ਦੀ ਇੱਕ ਹੋਰ ਖ਼ੂਬੀ ਸੀ। ਉਹ ਲਿਪ-ਰੀਡਿੰਗ ਕਰ ਸਕਦੇ ਸਨ ਯਾਨਿ ਦੂਰੋਂ ਹੀ ਬੋਲਦੇ ਬੁੱਲਾਂ ਦੇ ਲਫ਼ਜ਼ ਫੜ ਲੈਂਦੇ ਸਨ।ਆਪਣੇ ਇੰਟਰਵਿਊ ‘ਚ ਇਹ ਕਿੱਸਾ ਸੁਣਾਉਣਾ ਉਹ ਕਦੇ ਨਹੀਂ ਭੁੱਲਦੇ, “ਸ਼ੁਰੂ-ਸ਼ੁਰੂ ਦੇ ਦਿਨਾਂ ਵਿੱਚ ਜਦੋਂ ਮਨਮੋਹਨ ਦੇਸਾਈ ਦੇ ਘਰ ਗਿਆ ਤਾਂ ਦੂਰੋਂ ਦੇਖ ਕੇ ਉਹ ਬੋਲੇ ਉੱਲੂ ਦੇ ਪੱਠੇ ਨੂੰ ਸਮਝ ਨਹੀਂ ਆਇਆ, ਫਿਰ ਆ ਗਿਆ। ਮੈਂ ਕੋਲ ਜਾ ਕੇ ਕਿਹਾ ਤੁਸੀਂ ਮੇਰੇ ਬਾਰੇ ਇਹ ਲਫ਼ਜ਼ ਬੋਲੇ ਹਨ। ਮੈਂ ਲਿਪ-ਰਿੰਡਿੰਗ ਕਰ ਸਕਦਾ ਹਾਂ।”

“ਫਿਲਮ ਨਸੀਬ ‘ਚ ਉਨ੍ਹਾਂ ਨੇ ਇਹ ਸੀਨ ਇਸਤੇਮਾਲ ਕੀਤਾ ਹੈ ਜਦੋਂ ਹਿਰੋਈਨ ਵਿਲੇਨ ਦੀਆਂ ਗੱਲਾਂ ਲਿਪ-ਰੀਡਿੰਗ ਨਾਲ ਸਮਝ ਲੈਂਦੀ ਹੈ।” ਅਮਿਤਾਭ ਬੱਚਨ ਦੇ ਕਰੀਅਰ ‘ਚ ਕਾਦਰ ਖ਼ਾਨ ਦੀ ਅਹਿਮ ਭੂਮਿਕਾ ਰਹੀ। ਇੱਕ ਵੇਲੇ ਕਾਦਰ ਖ਼ਾਨ ਅਤੇ ਅਮਿਤਾਭ ਬੱਚਨ ਦੀ ਡੂੰਘੀ ਦੋਸਤੀ ਸੀ। ਬੀਬੀਸੀ ਨੂੰ ਦਿੱਤੇ ਇੰਟਰਵਿਊ ‘ਚ ਕਾਦਰ ਖ਼ਾਨ ਨੇ ਦੱਸਿਆ ਸੀ, “ਮੈਂ ਅਮਿਤਾਭ ਨੂੰ ਲੈ ਕੇ ਫਿਲਮ ਵੀ ਬਣਾਉਣਾ ਚਾਹੁੰਦਾ ਸੀ, ਨਾਮ ਸੀ ਜਾਹਿਲ। ਪਰ ਇਸ ਤੋਂ ਪਹਿਲਾਂ ਹੀ ਬੱਚਨ ਨੂੰ ‘ਕੁਲੀ’ ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ। ਫਿਰ ਉਹ ਸਿਆਸਤ ਵਿੱਚ ਚਲੇ ਗਏ ਅਤੇ ਫਿਲਮ ਬਣ ਹੀ ਨਹੀਂ ਸਕੀ। ਸਾਡੇ ਵਿਚਕਾਰ ਦਰਾਰ ਵੀ ਆ ਗਈ ਸੀ।”

Leave a Reply

Your email address will not be published. Required fields are marked *