‘ਠੰਢੇ ਗੋਸ਼ਤ’ ਵਾਲਾ ਮੰਟੋ ਸਿਨੇਮਿਆਂ ਨੂੰ ਸੇਕ ਦੇਣ ਲਈ ਤਿਆਰ

0
153

‘ਠੰਢੇ ਗੋਸ਼ਤ’ ਵਾਲਾ ਮੰਟੋ ਸਿਨੇਮਿਆਂ ਨੂੰ ਸੇਕ ਦੇਣ ਲਈ ਤਿਆਰ
ਮੁੰਬਈ : ਦੇਸ਼ ਦੀ ਵੰਡ ਦੇ ਸੰਤਾਪ ਨੂੰ ਅਪਣੀ ਤਰਥੱਲੀ ਮਚਾਉਣ ਵਾਲੀਆਂ ਕਹਾਣੀਆਂ ਵਿਚ ਬਿਆਨ ਕਰਨ ਵਾਲਾ ਮੰਟੋ ਭਾਵੇਂ ਅੱਜ ਸਾਡੇ ਨਾਲ ਨਹੀਂ ਪਰ ਉਸ ਦੇ ਲਿਖੇ ਸ਼ਬਦ ਜਦੋਂ ਵੀ ਕੋਈ ਪੜਦਾ ਹੈ ਤਾਂ ਰੂਹ ਦੇ ਅਸਮਾਨ ਵਿਚ ਕਾਂਬਾ ਛੇੜਨ ਵਾਲੀ ਬਿਜਲੀ ਗਰਜਦੀ ਹੈ। ਉਸ ਦੀਆਂ ਕਹਾਣੀਆਂ ‘ ਖੋਲ• ਦੋ’ ‘ਠੰਢਾ ਗੋਸਤ’ ‘ਟੋਭਾ ਟੇਕ ਸਿੰਘ’ ਅਜਿਹੀਆਂ ਅਮਰ ਰਚਨਾਵਾਂ ਹਨ ਜਿਨਾਂ ਵਿਚ ਸੰਤਾਲੀ ਦੀ ਵੰਡ ਵਿਚ ਮਨੁੱਖਤਾ ਦੇ ਦਰਦ ਨੂੰ ਉਸ ਨੇ ਅਜਿਹੇ ਲਫ਼ਜ਼ਾਂ ਵਿਚ ਪਰੋਇਆ ਹੈ ਕਿ ਹੰਝੂਆਂ ਦੇ ਦਰਿਆ ਵੀ ਉਸ ਦਰਦ ਦੀ ਪੀੜ ਨੂੰ ਬਿਆਨ ਨਹੀਂ ਕਰ ਸਕਦੇ।
ਸਿਰਫ 42 ਸਾਲ ਦੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਮੰਟੋ ਤੇ ਨੰਦਿਤਾ ਦਾਸ ਫਿਲਮ ਬਣਾ ਰਹੀ ਹੈ ਜਿਸ ਵਿਚ ਨਵਾਜੂਦੀਨ ਸਦੀਕੀ ਨੇ ਮੰਟੋ ਨੂੰ ਚਲਦੇ ਪਰਦੇ ‘ਤੇ ਉਸ ਦੀ ਰੂਹ ਦੇ ਸਾਰੇ ਦਰਦਾਂ ਨਾਲ ਜਿਊਂਦਾ ਕਰਕੇ ਦਿਖਾਇਆ ਹੈ। ਨਵਾਜੂਦੀਨ ਸਦੀਕੀ ਨੇ ਜਿਸ ਤਰਾਂ ਮੰਟੋ ਦਾ ਰੋਲ ਕੀਤਾ ਹੈ, ਉਹ ਸ਼ਾਇਦ ਸਿਰਫ ਉਹੀ ਕਰ ਸਕਦਾ ਸੀ। ਫਿਲਮ ਵਿਚ ਰਿਸ਼ੀ ਕਪੂਰ ਤੇ ਜਾਵੇਦ ਅਖਤਰ ਨੇ ਵੀ ਕੰਮ ਕੀਤਾ ਹੈ।