‘ਠਗਸ ਆਫ ਹਿੰਦੋਸਤਾਨ’ ਫੇਲ ਅਮੀਰ ਖ਼ਾਨ ਦਾ ਮੁੱਕਿਆ ਤੇਲ

ਮੁੰਬਈ — ਆਮਿਰ ਖਾਨ ਤੇ ਅਮਿਤਾਭ ਬੱਚਨ ਨੇ ਇਕੱਠਿਆਂ ਪਹਿਲੀ ਵਾਰ ਪਰਦੇ ‘ਤੇ ਕੰਮ ਕੀਤਾ। ਇਸ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਵੀ ਸੀ ਪਰ 8 ਨਵੰਬਰ ਨੂੰ ਰਿਲੀਜ਼ ਹੋਈ ‘ਠਗਸ ਆਫ ਹਿੰਦੋਸਤਾਨ’ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋਈ। ਇਕ ਪ੍ਰੈੱਸ ਕਾਨਫਰੰਸ ‘ਚ ਆਮਿਰ ਨੇ ਫਿਲਮ ਦੇ ਫਲਾਪ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਲੋਕਾਂ ਕੋਲੋਂ ਮੁਆਫੀ ਮੰਗ ਲਈ ਹੈ।
ਆਮਿਰ ਨੇ ਕਿਹਾ, ‘ਮੈਂ ‘ਠਗਸ ਆਫ ਹਿੰਦੋਸਤਾਨ’ ਨਾਲ ਜਨਤਾ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਿਆ। ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲੋਂ ਗਲਤੀ ਹੋਈ ਹੈ, ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ। ਅਸੀਂ ਕੋਸ਼ਿਸ਼ ਪੂਰੀ ਕੀਤੀ ਪਰ ਕਿਤੇ ਨਾ ਕਿਤੇ ਅਸੀਂ ਗਲਤ ਗਏ। ਕੁਝ ਲੋਕ ਹਨ ਜਿਨ੍ਹਾਂ ਨੂੰ ਫਿਲਮ ਪਸੰਦ ਆਈ ਹੈ ਪਰ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ।’ਆਮਿਰ ਨੇ ਅੱਗੇ ਕਿਹਾ, ‘ਜੋ ਲੋਕ ਆਏ ਸਨ ਮੇਰੀ ਫਿਲਮ ਦੇਖਣ ਲਈ, ਮੈਂ ਉਨ੍ਹਾਂ ਕੋਲੋਂ ਮੁਆਫੀ ਮੰਗਣਾ ਚਾਹਾਂਗਾ ਕਿ ਇਸ ਵਾਰ ਮੈਂ ਉਨ੍ਹਾਂ ਦਾ ਓਨਾ ਮਨੋਰੰਜਨ ਨਹੀਂ ਕਰ ਸਕਿਆ। ਹਾਲਾਂਕਿ ਕੋਸ਼ਿਸ਼ ਮੈਂ ਪੂਰੀ ਕੀਤੀ ਸੀ। ਜੋ ਲੋਕ ਇੰਨੀਆਂ ਉਮੀਦਾਂ ਨਾਲ ਆਏ, ਉਨ੍ਹਾਂ ਨੂੰ ਮਜ਼ਾ ਨਹੀਂ ਆਇਆ ਤਾਂ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗ ਰਿਹਾ ਹੈ। ਮੈਂ ਆਪਣੀਆਂ ਫਿਲਮਾਂ ਦੇ ਬਹੁਤ ਕਰੀਬ ਹਾਂ। ਮੇਰੀਆਂ ਫਿਲਮਾਂ ਮੇਰੇ ਬੱਚਿਆਂ ਵਾਂਗ ਹੁੰਦੀਆਂ ਹਨ।’ਦੱਸਣਯੋਗ ਹੈ ਕਿ ਫਿਲਮ ਨੂੰ ਦਸੰਬਰ ‘ਚ ਚੀਨ ‘ਚ ਰਿਲੀਜ਼ ਕੀਤਾ ਜਾਵੇਗਾ ਤੇ ਦੇਖਣਾ ਹੋਵੇਗਾ ਕਿ ਫਿਲਮ ਉਥੇ ਕਿਸ ਤਰ੍ਹਾਂ ਪ੍ਰਦਰਸ਼ਨ ਕਰਦੀ ਹੈ। ਆਮਿਰ ਖਾਨ ਦੀ ਚੀਨ ‘ਚ ਚੰਗੀ ਫੈਨ ਫਾਲੋਇੰਗ ਹੈ ਤੇ ਉਥੇ ਉਨ੍ਹਾਂ ਦੀ ਫਿਲਮ ਚੰਗਾ ਪ੍ਰਦਰਸ਼ਨ ਕਰਦੀ ਰਹੀ ਹੈ। ਸਵਾਲ ਇਹ ਹੈ ਕਿ ਕੀ ‘ਠਗਸ ਆਫ ਹਿੰਦੋਸਤਾਨ’ ਨੂੰ ਚੀਨ ‘ਚ ਕਾਮਯਾਬੀ ਮਿਲੇਗੀ ਜਾਂ ਉਥੇ ਵੀ ਉਸ ਦਾ ਹਾਲ ਭਾਰਤ ਵਰਗਾ ਹੀ ਹੋਵੇਗਾ?

Leave a Reply

Your email address will not be published. Required fields are marked *