ਟੋਰਾਂਟੋ- ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ‘ਤੇ ਅੱਗ ਲੱਗਣ ਕਾਰਨ ਟਰਮੀਨਲ 1 ਤੋਂ ਅਮਰੀਕਾ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਬਾਰੇ ਪੁਲਿਸ ਕਾਂਸਟੇਬਲ ਅਖਿਲ ਮੂਕੇਨ ਨੇ ਕੈਨੇਡੀਅਨ ਮੀਡੀਆ ਨੂੰ ਦੱਸਿਆ ਕਿ ਅੱਗ ਸਥਾਨਕ ਸਮੇਂ ਮੁਤਾਬਕ ਸ਼ਾਮੀਂ 6.30 ਵਜੇ ਲੱਗੀ ਅਤੇ ਜਲਦੀ ਹੀ ਇਸ ‘ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਖਿਲ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਟਰਮੀਨਲ ‘ਤੇ ਧੂੰਏਂ ਤੇ ਪਾਣੀ ਕਾਰਨ ਅਮਰੀਕਾ ਜਾਣ ਵਾਲੀ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ।
Related Posts
ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿੱਚ ਕਰੋਨਾ ਦੇ 3 ਨਵੇਂ ਮਾਮਲੇ
ਚੰਡੀਗੜ੍ਹ : ਦੇਸ਼ ਵਿੱਚ ਕਰੋਨਾ ਦਾ ਕਹਿਰ ਦਿਨ ਬਾ ਦਿਨ ਵੱਧਦਾ ਹੀ ਨਜ਼ਰ ਆ ਰਿਹਾ ਹੈ। ਇਸੇ ਤਹਿਤ ਚੰਡੀਗੜ੍ਹ ਦੀ…
ਬਰਨਾਲਾ ਵਾਸੀ ਇੱਕ ਔਰਤ ਵੀ ਬਣੀ ਕੋਰੋਨਾ ਦੀ ਮਰੀਜ਼
ਸਥਾਨਕ ਸੇਖਾ ਰੋਡ ਦੀ ਗਲੀ ਨੰਬਰ 4 ਰਹਿਣ ਵਾਲੀ ਰਾਧਾ ਰਾਣੀ ਪਤਨੀ ਮੁਕਤੀ ਨਾਥ ਦੀ ਕਰੋਨਾ ਦੀ ਰਿਪੋਰਟ ਪੋਜਟਿਵ ਆ…
ਅੰਤਿਮ ਸਸਕਾਰ ਰੋਕਣ ਵਾਲੇ ਵੇਰਕਾ–ਵਾਸੀ ਉਸਾਰਨਗੇ ਭਾਈ ਨਿਰਮਲ ਸਿੰਘ ਖਾਲਸਾ ਦੀ ਯਾਦਗਾਰ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੇਰਕਾ ਦੇ ਬਾਹਰਲੇ ਪਾਸੇ ਰਹਿੰਦੇ ਨਾਗਰਿਕਾਂ ਨੇ ਪ੍ਰਸ਼ਾਸਨ ਨੂੰ ਕੱਲ੍ਹ ਭਾਈ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕ…