ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਨੇ ਸੀ. ਐਨ. ਐਨ. ਦੇ ਇਕ ਰਿਪੋਰਟਰ ਦੇ ਪ੍ਰੈੱਸ ਕਾਰਡ ਨੂੰ ਰੱਦ ਕਰਨ ਦੇ ਫੈਸਲੇ ਦਾ ਬੁੱਧਵਾਰ ਨੂੰ ਅਦਾਲਤ ‘ਚ ਬਚਾਅ ਕੀਤਾ ਅਤੇ ਦਲੀਲ ਦਿੱਤੀ ਕਿ ਕਿਸੇ ਵੀ ਪੱਤਰਕਾਰ ਨੂੰ ਸੰਵਿਧਾਨ ਦੇ ਪਹਿਲੇ ਸੋਧ ਦੇ ਤਹਿਤ ਵ੍ਹਾਈਟ ਹਾਊਸ ‘ਚ ਦਾਖਲ ਹੋਣ ਦਾ ਅਧਿਕਾਰ ਨਹੀਂ ਹੈ।ਸੀ. ਐਨ. ਐਨ. ਨੇ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਕਈ ਸੀਨੀਅਰ ਸਹਿਯੋਗੀਆਂ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ, ਜਿਸ ‘ਚ ਨੈੱਟਵਰਕ ਦੇ ਪੱਤਰਕਾਰ ਜਿਮ ਐਕੋਸਟਾ ਦੇ ਵ੍ਹਾਈਟ ਹਾਊਸ ਦੇ ਪ੍ਰੈੱਸ ਕਾਰਡ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਗਈ ਹੈ ਜੋ ਅਮਰੀਕਾ ਦੇ ਰਾਸ਼ਟਰਪਤੀ ਨਾਲ ਬਹਿਸ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਵਿਧੀ ਮੰਤਰਾਲੇ ਨੇ ਬੁੱਧਵਾਰ ਨੂੰ ਅਦਾਲਤ ‘ਚ ਕਿਹਾ ਕਿ ਕਿਸੇ ਵੀ ਪੱਤਰਕਾਰ ਨੂੰ ਸੰਵਿਧਾਨ ਦੇ ਪਹਿਲੇ ਸੋਧ ਦੇ ਤਹਿਤ ਵ੍ਹਾਈਟ ਹਾਊਸ ‘ਚ ਪ੍ਰਵੇਸ਼ ਦਾ ਅਧਿਕਾਰ ਨਹੀਂ ਹੈ। ਪਿਛਲੇ ਹਫਤੇ ਵ੍ਹਾਈਟ ਹਾਊਸ ਵੱਲੋਂ ਸੀ. ਐਨ. ਐਨ. ਦੇ ਪ੍ਰਮੁੱਖ ਵ੍ਹਾਈਟ ਹਾਊਸ ਪੱਤਰਕਾਰ ਐਕੋਸਟਾ ਦਾ ਪ੍ਰੈੱਸ ਕਾਰਡ ਰੱਦ ਕੀਤੇ ਜਾਣ ਦੀ ਪ੍ਰਤੀਕਿਰਿਆ ਸਵਰੂਪ ਸੀ. ਐਨ. ਐਨ. ਨੇ ਇਹ ਮੁੱਕਦਮਾ ਦਾਇਰ ਕੀਤਾ ਹੈ।
Related Posts
ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ”ਚ ਨਿਕਲੀਆਂ ਨੌਕਰੀਆਂ
ਨਵੀਂ ਦਿੱਲੀ—ਇੰਜੀਨੀਅਰਿੰਗ ਇੰਡੀਆ ਲਿਮਟਿਡ (EIL) ਨੇ ‘ਮੈਨੇਜਮੈਂਟ ਟ੍ਰੇਨੀ’ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ…
ਜੇ ਕਰ ਲਿਆ ਡਾਟਾ ਚੋਰੀ ਨਾ ਰਹਿਣਾ ਝੋਲਾ ਨਾ ਰਹਿਣੀ ਬੋਰੀ
ਫੇਸਬੁੱਕ ਟਵਿਟਰ ਸਣੇ ਹੋਰ ਬਹੁਤ ਸਾਰੀਆਂ ਮੋਬਾਇਲ ਅਤੇ ਸੋਸ਼ਲ ਮੀਡੀਆ ਸਾਇਟਾਂ ਉਤੇ ਡਾਟਾ ਚੋਰੀ ਦੇ ਇਲਜਾਮ ਨੇ । ਡਾਟਾ…
ਸੰਦੌੜ ਨੂੰ ਬਰਫ ਨੇ ‘ ਬਰਫ ‘ ਚ ਲਾਇਆ
ਸੰਦੌੜ, 23 ਜਨਵਰੀ – ਬੀਤੀ ਰਾਤ ਜ਼ਿਲ੍ਹਾ ਸੰਗਰੂਰ ‘ਚ ਪੈਂਦੇ ਕਸਬਾ ਸੰਦੌੜ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਹੋਈ ਭਾਰੀ ਗੜੇਮਾਰੀ…