ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਨੇ ਸੀ. ਐਨ. ਐਨ. ਦੇ ਇਕ ਰਿਪੋਰਟਰ ਦੇ ਪ੍ਰੈੱਸ ਕਾਰਡ ਨੂੰ ਰੱਦ ਕਰਨ ਦੇ ਫੈਸਲੇ ਦਾ ਬੁੱਧਵਾਰ ਨੂੰ ਅਦਾਲਤ ‘ਚ ਬਚਾਅ ਕੀਤਾ ਅਤੇ ਦਲੀਲ ਦਿੱਤੀ ਕਿ ਕਿਸੇ ਵੀ ਪੱਤਰਕਾਰ ਨੂੰ ਸੰਵਿਧਾਨ ਦੇ ਪਹਿਲੇ ਸੋਧ ਦੇ ਤਹਿਤ ਵ੍ਹਾਈਟ ਹਾਊਸ ‘ਚ ਦਾਖਲ ਹੋਣ ਦਾ ਅਧਿਕਾਰ ਨਹੀਂ ਹੈ।ਸੀ. ਐਨ. ਐਨ. ਨੇ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਕਈ ਸੀਨੀਅਰ ਸਹਿਯੋਗੀਆਂ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ, ਜਿਸ ‘ਚ ਨੈੱਟਵਰਕ ਦੇ ਪੱਤਰਕਾਰ ਜਿਮ ਐਕੋਸਟਾ ਦੇ ਵ੍ਹਾਈਟ ਹਾਊਸ ਦੇ ਪ੍ਰੈੱਸ ਕਾਰਡ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਗਈ ਹੈ ਜੋ ਅਮਰੀਕਾ ਦੇ ਰਾਸ਼ਟਰਪਤੀ ਨਾਲ ਬਹਿਸ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਵਿਧੀ ਮੰਤਰਾਲੇ ਨੇ ਬੁੱਧਵਾਰ ਨੂੰ ਅਦਾਲਤ ‘ਚ ਕਿਹਾ ਕਿ ਕਿਸੇ ਵੀ ਪੱਤਰਕਾਰ ਨੂੰ ਸੰਵਿਧਾਨ ਦੇ ਪਹਿਲੇ ਸੋਧ ਦੇ ਤਹਿਤ ਵ੍ਹਾਈਟ ਹਾਊਸ ‘ਚ ਪ੍ਰਵੇਸ਼ ਦਾ ਅਧਿਕਾਰ ਨਹੀਂ ਹੈ। ਪਿਛਲੇ ਹਫਤੇ ਵ੍ਹਾਈਟ ਹਾਊਸ ਵੱਲੋਂ ਸੀ. ਐਨ. ਐਨ. ਦੇ ਪ੍ਰਮੁੱਖ ਵ੍ਹਾਈਟ ਹਾਊਸ ਪੱਤਰਕਾਰ ਐਕੋਸਟਾ ਦਾ ਪ੍ਰੈੱਸ ਕਾਰਡ ਰੱਦ ਕੀਤੇ ਜਾਣ ਦੀ ਪ੍ਰਤੀਕਿਰਿਆ ਸਵਰੂਪ ਸੀ. ਐਨ. ਐਨ. ਨੇ ਇਹ ਮੁੱਕਦਮਾ ਦਾਇਰ ਕੀਤਾ ਹੈ।
Related Posts
ਸਪੋਰਟ ਕੋਟੇ ਲਈ ਰੇਲਵੇ ਨੋਕਰੀਆਂ
ਪਛਮੀ ਰੇਲਵੇ ਨੇ ਖਿਡਾਰੀ ਕੋਟੇ ਲਈ 21 ਅਸਾਮੀਆਂ ਕਢੀਆਂ ਹਨ ਜਿਹਨਾਂ ਲਈ 10 ਤੇ 12 ਦੇ ਉਮੀਦਵਾਰ ਅਰਜੀ ਦੇ ਸਕਦੇ…
ਪੰਜਾਬ ਸਰਕਾਰ ਦਾ ਤੋਹਫਾ, ਪੈਟਰੋਲ 5 ਤੇ ਡੀਜ਼ਲ 1 ਰੁਪਏ ਹੋਵੇਗਾ ਸਸਤਾ
ਚੰਡੀਗੜ੍ਹ— ਪੰਜਾਬ ਸਰਕਾਰ ਨੇ 2019-20 ਦੇ ਬਜਟ ‘ਚ ਆਮ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ…
ਬਾਲਮੀਕ ਕਾਲੋਨੀ ਵਿੱਚ ਲੋੜਵੰਦਾਂ ਨੂੰ ਕਣਕ ਵੰਡੀ
ਐਸ.ਏ.ਐਸ. ਨਗਰ : ਸੀਨੀਅਰ ਸਿਟੀਜ਼ਨ ਹੈਲਪਏਜ ਐਸੋਸੀਏਸ਼ਨ ਵਲੋਂ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਨਰਾਇਣ…