ਜੰਮੂ ਕਸ਼ਮੀਰ ”ਚ ਖੁੱਲ੍ਹਣਗੇ 5 ਨਵੇਂ ਮੈਡੀਕਲ ਕਾਲਜ, ਜਾਰੀ ਹੋਈ ਰਾਸ਼ੀ

0
106

ਜੰਮੂ— ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਸੂਬੇ ‘ਚ ਪੰਜ ਨਵੇਂ ਮੈਡੀਕਲ ਕਾਲਜ ਖੋਲ੍ਹਣ ਲਈ 260 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਟਲ ਡੁੱਲੋ ਨੇ ਕਿਹਾ ਕਿ ਕੇਂਦਰ ਵੱਲੋਂ ਇਸ ਨਵੀਂ ਰਾਸ਼ੀ ਦੇ ਜਾਰੀ ਹੋਣ ਤੋਂ ਬਾਅਦ ਅਨੰਤਨਾਗ, ਬਾਰਾਮੂਲਾ, ਡੋਡਾ, ਕਠੁਆ ਤੇ ਰਾਜੌਰੀ ਜ਼ਿਲੇ ‘ਚ ਮੈਡੀਕਲ ਕਾਲਜ ਖੋਲ੍ਹਣ ਲਈ ਕੇਂਦਰ ਵੱਲੋਂ ਜਾਰੀ ਕੀਤੀ ਗਈ, ਕੁਲ ਰਾਸ਼ੀ 765 ਕਰੋੜ ਰੁਪਏ ਤਕ ਪਹੁੰਚ ਗਈ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸੂਬੇ ‘ਚ 5 ਨਵੇਂ ਮੈਡੀਕਲ ਕਾਲਜ ਬਣਾਉਣ ਦੀ ਮਨਜ਼ੂਰੀ ਦਿੱਤੀ ਤੇ ਹਰੇਕ ਲਈ 189 ਕਰੋੜ ਦੀ ਲਾਗਤ ਤੈਅ ਕੀਤੀ। ਇਸ ਰਾਸ਼ੀ ‘ਚ 139 ਕਰੋੜ ਦੀ ਰਾਸ਼ੀ ਸਿਵਲ ਨਿਰਮਾਣ ਤੇ 50 ਕਰੋੜ ਦੀ ਰਾਸ਼ੀ ਉਪਕਰਣ ਤੇ ਮਸ਼ੀਨਰੀ ਲਈ