ਜੀਰਕਪੁਰ ਤੋਂ ਚੋਰੀ ਹੋਰਿਆਂ ਟਰੱਕ ਰਾਏਪੁਰ ਰਾਣੀ ਤੋਂ ਹੋਇਆ ਬਰਾਮਦ

0
126

ਟਰੱਕ ਦੇ ਸਾਰੇ ਟਾਇਰ ਗਾਇਬ
ਜੀਰਕਪੁਰ : ਅਣਪਛਾਤੇ ਚੋਰ ਜੀਰਕਪੁਰ ਪਟਿਆਲਾ ਸੜਕ ਤੇ ਸਥਿਤ ਪਿੰਡ ਨਾਭਾ ਸਾਹਿਬ ਤੋਂ ਇੱਕ 1 ਟਾਇਰਾਂ ਵਾਲਾ ਟਰੱਕ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮੁਸਤੈਦੀ ਵਰਤਦਿਆ ਚੋਰੀ ਹੋਇਆ ਟਰੱਕ ਰਾਇਪੁਰ ਰਾਣੀ ਨੇੜੇ ਪਿੰਡ ਮਾਣਕ ਟਬਰਾ ਨੇੜੇ ਲਵਾਰਿਸ ਹਾਲਤ ਵਿੱਚ ਬਰਾਮਦ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਬੀਤੀ ਰਾਤ ਅਣਪਛਾਤੇ ਚੋਰ ਪਿੰਡ ਨਾਭਾ ਸਾਹਿਬ ਦੇ ਵਸਨੀਕ ਮੋਹਣ ਸਿੰਘ ਪੁੱਤਰ ਕਾਬਲ ਸਿੰਘ ਦਾ ਟਰੱਕ ਚੋਰੀ ਕਰਕੇ ਲੈ ਗਏ ਸਨ। ਇਸ ਦੌਰਾਨ ਪੁਲਿਸ ਵਲੋਂ ਕੀਤੀ ਜਾ ਰਹੀ ਭੱਜ ਦੌੜ ਸਦਕਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰਕੱ ਪਿੰਡ ਮਾਣਕ ਟਬਾਕੋਲ ਟਾਂਗਰੀ ਨਦੀ ਕੋਲ ਲਵਾਰਿਸ ਹਾਲਤ ਵਿੱਚ ਖੜ•ਾ ਹੈ। ਜਦ ਪੁਲਿਸ ਨੇ ਮੌਕੇ ਤੇ ਜਾ ਵੇਖਿਆ ਤਾਂ ਇਹ ਟਰੱਕ ਮੋਹਣ ਸਿਮਘ ਦਾ ਹੀ ਸੀ । ਪੁਲਿਸ ਨੇ ਦਸਿਆ ਕਿ ਚੋਰਾਂ ਵਲੋਂ ਟਰੱਕ ਦੇ ਸਾਰੇ ਟਾਇਰ ਗਾਇਬ ਕੀਤੇ ਹੋਏ ਸਨ। ਪੁਲਿਸ ਨੇ ਟਰੱਕ ਕਬਜੇ ਵਿੱਚ ਲੈ ਕੇ ਅਣਪਛਾਤੇ ਚੋਰਾਂ ਦੀ ਭਾਲ ਆਰੰਭ ਕਰ ਦਿੱਤੀ ਹੈ।