ਜਿਹਦੇ ਲੲੀ ਰੱਖਿਆ ਕਰਵਾਚੋਥ ਦਾ ਵਰਤ ਉਹ ਹੀ ਭੱਜਿਆ ਲਾ ਕੇ ਸ਼ਰਤ

0
101

ਕਰਵਾ ਚੌਥ ਦੇ ਦਿਨ ਸੁਹਾਗਣਾਂ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਚੰਦ ਨੂੰ ਦੇਖ ਪਾਣੀ ਦਾ ਘੁੱਟ ਪਤੀ ਦੇ ਹੱਥੋਂ ਪੀਂਦੀਆਂ ਹਨ ਪਰ ਪੰਜਾਬ ‘ਚ ਐੱਨ.ਆਰ.ਆਈ. ਲਾੜਿਆਂ ਦੇ ਹੱਥੋਂ ਠੱਗੀਆਂ ਗਈਆਂ ਹਜ਼ਾਰਾਂ ਸੁਹਾਗਣਾਂ ਹਨ, ਜੋ ਸੁਹਾਗ ਦੇ ਇਸ ਦੇ ਮੌਕੇ ‘ਤੇ ਖੂਨ ਦਾ ਘੁੱਟ ਪੀ ਕੇ ਰਹਿ ਜਾਂਦੀਆਂ ਹਨ। ਉਹ ਪਤੀ ਦੀ ਲੰਬੀ ਉਮਰ ਦੀ ਬਜਾਏ ਮੌਤ ਦੀ ਪ੍ਰਰਾਥਨਾ ਕਰਦੀਆਂ ਹਨ। ਕਰਵਾ ਚੌਥ ਦਾ ਦਿਨ ਤੇ ਚੰਦ ਦੋਵੇਂ ਹੀ ਅਜਿਹੀਆਂ ਸੁਹਾਗਣਾਂ ਦੇ ਜ਼ਖਮਾਂ ਨੂੰ ਹਰਾ ਕਰ ਦਿੰਦਾ ਹੈ। ਅਜਿਹੀਆਂ ਹੀ ਸੁਹਾਗਣਾਂ ‘ਚੋਂ ਇਕ ਹੈ ਸ਼ੋਭਾ। ਸ਼ੋਭਾ ਨੇ ਕਿਹਾ ਕਿ ਅਜਿਹੇ ਪਤੀ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ, ਫਾਂਸੀ ‘ਤੇ ਲਟਕਾ ਦੇਣਾ ਚਾਹੀਦਾ ਹੈ ਜੋ 7 ਫੇਰੇ ਲੈ ਕੇ 7 ਸਮੁੰਦਰ ਪਾਰ ਜਾ ਕੇ ਧੋਖਾ ਕਰਦੇ ਹਨ।