ਜਾਪਾਨ ਦਾ ਮੰਨਣਾ-ਵਿਦਿਆਰਥੀਆਂ ਦੀ ਨਜ਼ਰ ਖਰਾਬ ਕਰ ਰਿਹੈ ਸਮਾਰਟਫੋਨ

0
147

ਟੋਕੀਓ— ਜਾਪਾਨ ਵਿਚ ਵਿਦਿਆਰਥੀਆਂ ਦੀਆਂ ਅੱਖਾਂ ਦੀ ਰੌਸ਼ਨੀ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਸਰਕਾਰ ਸਮਾਰਟਫੋਨ ਨੂੰ ਇਸਦੇ ਲਈ ਦੋਸ਼ ਦੇ ਰਹੀ ਹੈ। ਹਾਲ ਹੀ ਵਿਚ ਜਾਪਾਨ ਦੇ ਸਿੱਖਿਆ, ਸੱਭਿਆਚਾਰਕ, ਖੇਡ, ਵਿਗਿਆਨ ਅਤੇ ਤਕਨੀਕ ਮੰਤਰਾਲਾ ਵੱਲੋਂ ਕਰਵਾਈ ਗਈ ਖੋਜ ਵਿਚ ਖੁਲਾਸਾ ਹੋਇਆ ਹੈ ਕਿ ਸਟੈਂਡਰਡ 1.0 ਸਕੋਰ (20/20 ਨਜ਼ਰ ਦੇ ਬਰਾਬਰ) ਤੋਂ ਘੱਟ ਦੀ ਨਜ਼ਰ ਵਾਲੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਜੋ ਕਿ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਦਰ ਹੈ। ਸਰਕਾਰ ਦਾ ਮੰਨਣਾ ਹੈ ਕਿ ਸਮਾਰਟਫੋਨ ‘ਤੇ ਬਿਤਾਏ ਜਾਣ ਵਾਲੇ ਸਮੇਂ ਵਿਚ ਜ਼ਿਆਦਾ ਵਾਧਾ ਅੱਖਾਂ ਦੇ ਰੋਗਾਂ ਦਾ ਕਾਰਨ ਬਣ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਕੂਲੀ ਵਿਦਿਆਰਥੀ ਆਪਣਾ ਜ਼ਿਆਦਾ ਸਮਾਂ ਸਮਾਰਟਫੋਨ ‘ਤੇ ਬਿਤਾਉਂਦੇ ਹਨ ਅਤੇ ਆਪਣੀਆਂ ਨਜ਼ਰਾਂ ਮੋਬਾਇਲ ਗੇਮਜ਼ ‘ਤੇ ਟਿਕਾਈ ਰੱਖਦੇ ਹਨ। ਜਾਪਾਨ ਵਿਚ ਸਭ ਤੋਂ ਜ਼ਿਆਦਾ ਮੋਬਾਇਲ ਗੇਮਜ਼ ਨੂੰ ਵਿਦਿਆਰਥੀ ਆਪਣੇ ਸਮਾਰਟਫੋਨ ‘ਤੇ ਦੇਖਦੇ ਹਨ। ਜਾਪਾਨ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਗੇਮਿੰਗ ਮਾਰਕੀਟ ਹੈ। ਦੁਨੀਆ ਦੀ ਸਭ ਤੋਂ ਵੱਡੀ ਗੇਮਿੰਗ ਮਾਰਕੀਟ ਵਾਲੇ ਦੇਸ਼ ਚੀਨ ਵਿਚ ਵੀ ਬੱਚਿਆਂ ਨੂੰ ਅੱਖਾਂ ਦੇ ਰੋਗ ਹੋ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆ ਵਿਚ ਜਾਪਾਨ ਬਚਪਨ ਵਿਚ ਅੱਖਾਂ ਦੀਆਂ ਬੀਮਾਰੀਆਂ ਸਹੇੜਨ ਵਾਲਾ ਉੱਚੀ ਦਰ ਵਾਲਾ ਦੇਸ਼ ਹੈ।